ਇਰਾਕ ਚੋਣਾਂ : ਰਾਸ਼ਟਰਵਾਦੀ ਧਰਮ ਗੁਰੂ ਸਦਰ ਦੀ ਜਿੱਤ

ਬਗਦਾਦ, 10 ਅਗਸਤ (ਸ.ਬ.) ਇਰਾਕ ਵਿਚ ਮਈ ਵਿਚ ਹੋਈਆਂ ਆਮ ਚੋਣਾਂ ਵਿਚ ਪਈਆਂ ਵੋਟਾਂ ਦੀ ਮੁੜ ਗਿਣਤੀ ਦੇ ਬਾਅਦ ਰਾਸ਼ਟਰਵਾਦੀ ਸ਼ੀਆ ਧਰਮ ਗੁਰੂ ਮੁਕਤਦਾ ਸਦਰ ਦਾ ਗਠਜੋੜ ਜਿੱਤ ਗਿਆ ਹੈ| ਇਰਾਕ ਦੇ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਇਸ ਐਲਾਨ ਦੇ ਨਾਲ ਹੀ ਦੇਸ਼ ਵਿਚ ਆਮ ਚੋਣਾਂ ਦੇ ਤਿੰਨ ਮਹੀਨੇ ਬਾਅਦ ਸਰਕਾਰ ਬਣਨ ਦਾ ਰਸਤਾ ਸਾਫ ਹੋ ਗਿਆ ਹੈ| ਚੋਣਾਂ ਵਿਚ ਘਪਲਾ ਕਰਨ ਦੇ ਦੋਸ਼ਾਂ ਦੇ ਬਾਅਦ ਸੁਪਰੀਮ ਕੋਰਟ ਨੇ ਅੰਸ਼ਕ ਤੌਰ ਉਤੇ ਵੋਟਾਂ ਦੀ ਮੁੜ ਗਿਣਤੀ ਕਰਨ ਦੇ ਆਦੇਸ਼ ਦਿੱਤੇ ਸਨ| ਭਾਵੇਂ ਕਿ ਮੁੜ ਹੋਈ ਗਿਣਤੀ ਦੇ ਬਾਅਦ ਸਦਰ ਅਤੇ ਖੱਬੇ ਪੱਖੀਆਂ ਦਾ ਗਠਜੋੜ ਉਨ੍ਹਾਂ ਨੂੰ ਮਿਲੀਆਂ ਸਾਰੀਆਂ 54 ਸੀਟਾਂ ਬਚਾਉਣ ਵਿਚ ਸਫਲ ਰਿਹਾ ਹੈ| ਗਠਜੋੜ ਕੋਲ ਹੁਣ ਵੀ ਇਰਾਕ ਦੀ 329 ਮੈਂਬਰੀ ਸੰਸਦ ਵਿਚੋਂ ਸਭ ਤੋਂ ਵੱਧ ਸੀਟਾਂ ਹਨ|
ਵੋਟਾਂ ਦੀ ਮੁੜ ਗਿਣਤੀ ਵਿਚ ਸਿਰਫ ਕੌਨਕਵੈਸਟ ਗਠਜੋੜ ਨੂੰ ਇਕ ਸੀਟ ਦਾ ਫਾਇਦਾ ਹੋਇਆ ਹੈ| ਭਾਵੇਂ ਕਿ ਹਾਲੇ ਵੀ ਉਹ ਦੂਜੇ ਸਥਾਨ ਉਤੇ ਹੈ| ਪਰ ਉਸ ਕੋਲ ਪਹਿਲਾਂ ਦੀਆਂ 47 ਸੀਟਾਂ ਦੇ ਮੁਕਾਬਲੇ ਹੁਣ 48 ਸੀਟਾਂ ਹਨ| ਪ੍ਰਧਾਨ ਮੰਤਰੀ ਹੈਦਰ ਅਲ-ਆਬਦੀ ਦੀ ਪਾਰਟੀ ਕੋਲ ਸਿਰਫ 42 ਸੀਟਾਂ ਹਨ| ਸੁਪਰੀਮ ਕੋਰਟ ਵੱਲੋਂ ਚੋਣ ਨਤੀਜਿਆਂ ਦੇ ਐਲਾਨ ਦੇ ਬਾਅਦ ਬਾਹਰ ਜਾਣ ਵਾਲੇ ਰਾਸ਼ਟਰਪਤੀ ਕੋਲ ਸੰਸਦ ਦਾ ਸੈਸ਼ਨ ਬੁਲਾਉਣ ਲਈ 15 ਦਿਨ ਦਾ ਸਮਾਂ ਹੋਵੇਗਾ| ਇਸ ਦੌਰਾਨ ਉਨ੍ਹਾਂ ਨੇ ਸੰਸਦ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਕਰ ਕੇ ਗਠਜੋੜ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ| ਸਦਰ ਪਹਿਲਾਂ ਹੀ ਸ਼ੀਆ ਅੰਮਾਰ ਅਲ-ਹਕੀਮ ਦੀ ਅਲ-ਹਕੀਮਾ ਦੇ ਨਾਲ ਗਠਜੋੜ ਕਰ ਚੁੱਕੇ ਹਨ| ਅਲ-ਹਕੀਮਾ ਕੋਲ 19 ਸੀਟਾਂ ਹਨ| ਉਥੇ ਸਦਰ ਦੇ ਦੂਜੇ ਗਠਜੋੜ ਸਾਥੀ ਅਤੇ ਬਾਹਰ ਜਾਣ ਵਾਲੇ ਉਪ ਰਾਸ਼ਟਰਪਤੀ ਇਆਦ ਅਲਾਵੀ ਕੋਲ 21 ਸੀਟਾਂ ਹਨ

Leave a Reply

Your email address will not be published. Required fields are marked *