ਇਰਾਕ ਯੁੱਧ ਦੇ ਦੋਸ਼ਾਂ ਦੀ ਜਾਂਚ ਰੋਕੇਗਾ ਬ੍ਰਿਟੇਨ

ਲੰਡਨ, 11 ਫਰਵਰੀ (ਸ.ਬ.) ਬ੍ਰਿਟੇਨ ਦੇ ਰੱਖਿਆ ਮੰਤਰੀ ਮਾਈਕਲ ਫੈਲਾਨ ਦਾ ਕਹਿਣਾ ਹੈ ਕਿ ਇਰਾਕ ਯੁੱਧ ਵਿੱਚ ਸ਼ਾਮਿਲ ਰਹੇ ਜਵਾਨਾਂ ਤੇ ਲੱਗੇ ਦੋਸ਼ਾਂ ਦੀ ਜਾਂਚ ਛੇਤੀ ਹੀ ਬੰਦ ਦਿੱਤੀ ਜਾਵੇਗੀ| ਫੈਲਾਨ ਮੁਤਾਬਕ ਇਰਾਕ ਯੁੱਧ ਇਤਿਹਾਸਕ ਦੋਸ਼ ਟੀਮ (ਆਈ. ਐਚ. ਏ. ਟੀ.) ਇਸ ਸਾਲ ਗਰਮੀਆਂ ਵਿੱਚ ਬੰਦ ਕਰ ਦਿੱਤੀ ਜਾਵੇਗੀ ਅਤੇ ਬਚੇ ਹੋਏ 20 ਮਾਮਲੇ ‘ਦਿ ਰਾਇਲ ਨੇਵੀ’ ਪੁਲੀਸ ਨੂੰ ਸੌਂਪ ਦਿੱਤੇ ਜਾਣਗੇ| ਇਸ ਜਾਂਚ ਤੇ ਕਰੀਬ 3.4 ਕਰੋੜ ਪੌਂਡ ਖਰਚ ਹੋ ਚੁੱਕੇ ਹਨ ਪਰ ਅਜੇ ਤੱਕ ਕਿਸੇ ਨੂੰ ਦੋਸ਼ੀ ਨਹੀਂ ਪਾਇਆ ਗਿਆ ਹੈ| ਸੰਸਦ ਮੈਂਬਰਾਂ ਨੇ ਇਸ ਜਾਂਚ ਨੂੰ ‘ਵੱਡੀ ਅਸਫਲਤਾ’ ਕਰਾਰ ਦਿੱਤਾ ਹੈ| ਇਰਾਕ ਦੇ ਨਾਗਰਿਕਾਂ ਦੇ ਦੋਸ਼ਾਂ ਦੀ ਜਾਂਚ ਲਈ ਇਸ ਟੀਮ ਦਾ ਗਠਨ ਸਾਲ 2010 ਵਿੱਚ ਕੀਤਾ ਗਿਆ ਸੀ| ਸ਼ੋਸ਼ਣ ਦੇ ਕਈ ਦੋਸ਼ਾਂ ਦੀ ਜਾਂਚ ਕਰ ਰਹੇ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਫਿਲ ਸ਼ਾਈਨਰ ਦੇ ਵਰਤਾਅ ਤੇ ਸਵਾਲ ਉਠਣ ਤੋਂ ਬਾਅਦ ਇਸ ਟੀਮ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ| ਸ਼ਾਈਨਰ ਨੂੰ ਫਰਵਰੀ ਵਿੱਚ ਜਾਂਚ ਤੋਂ ਹਟਾ ਦਿੱਤਾ ਗਿਆ ਸੀ|
ਰੱਖਿਆ ਮੰਤਰੀ ਫੈਲਾਨ ਨੇ ਕਿਹਾ ਕਿ ਉਨ੍ਹਾਂ ਦੀ      ਬੇਈਮਾਨੀ ਸਾਹਮਣੇ ਆਉਣ ਦਾ ਮਤਲਬ ਹੈ ਕਿ ਉਨ੍ਹਾਂ ਦੇ ਕਈ ਦਾਅਵਿਆਂ ਨੂੰ ਖਾਰਜ਼ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਮਾਮਲਿਆਂ ਦੀ ਜਾਂਚ ਦੁਬਾਰਾ ਨਵੇਂ ਸਿਰੇ ਤੋਂ ਹੋਵੇਗੀ|

Leave a Reply

Your email address will not be published. Required fields are marked *