ਇਰਾਕ ਵਿੱਚ ਆਤਮਘਾਤੀ ਬੰਬ ਧਮਾਕਾ, 32 ਦੀ ਮੌਤ ਤੇ 80 ਜ਼ਖਮੀ

ਬਗਦਾਦ, 22 ਨਵੰਬਰ (ਸ.ਬ.) ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਆਤਮਘਾਤੀ ਹਮਲਿਆਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ| ਇਸੇ ਸਿਲਸਿਲੇ ਵਿਚ ਹੁਣ ਇਰਾਕ ਵਿਚ ਇਕ ਆਤਮਘਾਤੀ ਹਮਲਾਵਾਰ ਨੇ ਵਿਸਫੋਟਕਾਂ ਨਾਲ ਭਰੇ ਟਰੱਕ ਵਿਚ ਧਮਾਕਾ ਕਰ ਦਿੱਤਾ| ਇਸ ਧਮਾਕੇ ਕਾਰਨ 32 ਲੋਕਾਂ ਦੀ ਮੌਤ ਹੋ ਗਈ, ਜਦਕਿ ਘੱਟ ਤੋਂ ਘੱਟ 80 ਲੋਕ ਜ਼ਖਮੀ ਹੋਏ ਹਨ| ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਹਾਦਸੇ ਵਾਲੀ ਜਗ੍ਹਾ ਤੇ ਇਰਾਕੀ ਸੁਰੱਖਿਆ ਬਲ ਅਤੇ ਰਾਹਤ ਦਲ ਪਹੁੰਚ ਚੁੱਕੇ ਹਨ|
ਇਹ ਹਮਲਾ ਉੱਤਰੀ ਇਰਾਕ ਦੇ ਤੁਜ ਖੋਰਮਾਟੋ ਸ਼ਹਿਰ ਵਿਚ ਹੋਇਆ ਹੈ| ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੇ ਟਰੱਕ ਨੂੰ ਭੀੜ ਵਾਲੇ ਬਾਜ਼ਾਰ ਵਿਚ ਲਿਜਾ ਕੇ ਉਸ ਵਿਚ ਧਮਾਕਾ ਕਰ ਦਿੱਤਾ| ਇਰਾਕ ਦੀ ਪੁਲੀਸ ਅਤੇ ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ ਇਰਾਕ ਦੇ ਸੁਰੱਖਿਆ ਬਲਾਂ ਦੇ 6 ਮੈਂਬਰਾਂ ਦੀ ਮੌਤ ਹੋ ਗਈ ਹੈ| ਫਿਲਹਾਲ ਹਮਲੇ ਦੀ ਜ਼ਿੰਮੇਵਾਰੀ ਕਿਸੇ ਸੰਗਠਨ ਨੇ ਨਹੀਂ ਲਈ ਹੈ|

Leave a Reply

Your email address will not be published. Required fields are marked *