ਇਰਾਕ ਵਿੱਚ ਫਸੇ 39 ਪੰਜਾਬੀਆਂ ਦੇ ਮਾਪਿਆਂ ਵਲੋਂ ਬੀਬੀ ਰਾਮੂਵਾਲੀਆਂ ਨਾਲ ਮੁਲਾਕਾਤ

ਐਸ. ਏ. ਐਸ. ਨਗਰ, 4 ਅਪ੍ਰੈਲ (ਸ.ਬ.) ਇਰਾਕ ਵਿਚ ਫਸੇ 39 ਪੰਜਾਬੀਆਂ ਦੇ ਮਾਪਿਆਂ ਵਲੋਂ ਅੱਜ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਤੇ ਜਿਲਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆਂ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਇਰਾਕ ਵਿਚ ਫਸੇ ਉਹਨਾਂ ਦੇ ਨੌਜਵਾਨ ਪੁੱਤਰਾਂ ਨੂੰ ਬਚਾਇਆ                    ਜਾਵੇ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਰਾਕ ਵਿੱਚ ਫਸੇ 39 ਪੰਜਾਬੀਆਂ ਦੇ ਮਾਪਿਆਂ ਨੇ ਬੀਬੀ ਰਾਮੂਵਾਲੀਆਂ ਨੂੰ ਦੱਸਿਆ ਕਿ ਇਹ ਨੌਜਵਾਨ ਤਿੰਨ ਸਾਲ ਪਹਿਲਾਂ ਕੰਮ ਕਰਨ ਲਈ ਇਰਾਕ ਗਏ ਸਨ ਫਿਰ ਅਚਾਨਕ ਲੜਾਈ ਲੱਗਣ ਤੋਂ ਪਹਿਲਾਂ ਹੀ ਇਹਨਾਂ ਨੂੰ ਕੰਪਨੀ ਮਾਲਕ ਨੇ ਉਹਨਾਂ ਨੂੰ ਬੰਦੀ ਬਣਾ ਲਿਆ, ਉਥੋਂ ਇਹਨਾਂ ਨੌਜਵਾਨਾਂ ਨੇ ਫੋਨ ਉਪਰ ਆਪਣੇ ਮਾਪਿਆਂ ਨਾਲ ਗੱਲਬਾਤ ਕੀਤੀ ਤਾਂ ਇਸ ਦਾ ਪਤਾ ਕੰਪਨੀ ਮਾਲਕ ਨੂੰ ਲੱਗਣ ਤੇ ਉਸਨੇ ਹੋ ਸਖਤੀ ਕਰ ਦਿੱਤੀ|
ਉਹਨਾਂ ਦੱਸਿਆ ਕਿ ਇਹਨਾਂ ਨੌਜਵਾਨਾਂ ਨੂੰ ਕੰਪਨੀ ਮਾਲਕ ਨੇ ਇਕ ਕਮਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ| ਇਸ ਮੌਕੇ ਬੀਬੀ ਰਾਮੂਵਾਲੀਆਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਇਹਨਾਂ 39 ਪੰਜਾਬੀਆਂ ਨੂੰ ਬਚਾਉਣ ਲਈ ਪੂਰੇ ਯਤਨ ਕਰਨਗੇ|

Leave a Reply

Your email address will not be published. Required fields are marked *