ਇਰਾਕ ਵਿੱਚ ਬੰਬ ਧਮਾਕਾ, 6 ਦੀ ਮੌਤ

ਇਰਬਿਲ, 21 ਦਸੰਬਰ (ਸ.ਬ.) ਉੱਤਰੀ ਇਰਾਕ ਦੇ ਇਰਾਨੀ- ਕੁਰਦਿਸ਼ ਵਿਰੋਧੀ ਸਮੂਹ ਦੇ ਦਫਤਰ ਦੇ ਬਾਹਰ ਬੁੱਧਵਾਰ ਨੂੰ ਹੋਏ ਇਕ ਬੰਬ ਧਮਾਕੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ| ਇਰਾਕੀ ਕੁਰਦਿਸ਼ ਸੁਰੱਖਿਆ ਬਲਾਂ ਨੇ ਇਹ ਜਾਣਕਾਰੀ ਦਿੱਤੀ|
ਉਨ੍ਹਾਂ ਦੱਸਿਆ ਕਿ ਹਮਲਾ ਪੂਰਬੀ ਇਰਬਿਲ ਦੇ ਡੈਮੋਕ੍ਰੇਟਿਕ ਪਾਰਟੀ ਦੇ ਦਫਤਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ| ਇਸ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਹੈ| ਇਰਾਨ ਅਤੇ ਕੁਰਦਿਸਤਾਨ ਵਿਚਕਾਰ ਇਸ ਸਾਲ ਜੂਨ-ਜੁਲਾਈ ਤੋਂ ਹੀ ਸੰਘਰਸ਼ ਦੇਖਣ ਨੂੰ ਮਿਲ ਰਿਹਾ ਹੈ| ਇਸ ਵਿੱਚ ਹੁਣ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ|

Leave a Reply

Your email address will not be published. Required fields are marked *