ਇਰਾਨੀ ਰੈਵੂਲੁਸ਼ਨਰੀ ਗਾਰਡ ਵਲੋਂ ਸੀਰੀਆ ਉਪਰ ਹਮਲੇ

ਤਹਿਰਾਨ, 19 ਜੂਨ (ਸ.ਬ.)  ਈਰਾਨ ਦੀ ਸੰਸਦ ਅਤੇ ਇਕ ਮਕਬਰੇ ਤੇ ਹਮਲੇ ਦੀ ਪ੍ਰਤੀਕਿਰਿਆ ਵਿੱਚ ਈਰਾਨ ਦੇ ਰੈਵੂਲੁਸ਼ਨਰੀ ਗਾਰਡ ਨੇ ਪੂਰਵੀ ਸੀਰੀਆ ਵਿੱਚ ਇਸਲਾਮਿਕ ਸਟੇਟ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਮਿਸਾਈਲ ਦਾਗੇ ਅਤੇ ਇਹ ਚਿਤਾਵਨੀ ਦਿੱਤੀ ਕਿ ਈਰਾਨ ਵਿੱਚ ਦੁਬਾਰਾ ਇਸ ਤਰ੍ਹਾਂ ਦਾ ਹਮਲਾ ਹੋਇਆ ਤਾਂ ਉਸ ਦਾ ਸਖਤੀ ਨਾਲ ਜਵਾਬ ਦਿੱਤਾ ਜਾਵੇਗਾ| ਈਰਾਨ ਵੱਲੋਂ ਇਹ ਮਿਸਾਈਲ ਹਮਲਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਅਮਰੀਕਾ ਨੀਤ ਗਠਬੰਧਨ ਦੇ ਹਮਲੇ ਮਗਰੋਂ ਇਸਲਾਮਿਕ ਸਟੇਟ ਦੇ ਅੱਤਵਾਦੀ ਭੱਜ ਰਹੇ ਹਨ| ਗਾਰਡ ਦੇ ਬਿਆਨ ਮੁਤਾਬਕ ਹਮਲੇ ਵਿੱਚ ਕਈ ਅੱਤਵਾਦੀ ਮਾਰੇ ਗਏ ਹਨ ਅਤੇ ਉਨ੍ਹਾਂ ਦੇ ਹੱਥਿਆਰਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *