ਇਰਾਨੀ ਸੈਨਿਕ ਨੇ ਸਾਥੀ ਸੈਨਿਕਾਂ ਦੀ ਹੱਤਿਆ ਕਰਕੇ ਕੀਤੀ ਖੁਦਕੁਸ਼ੀ

ਬੇਰੂਤ, 18 ਜੁਲਾਈ (ਸ.ਬ.)  ਇਰਾਨ ਦੇ ਇਕ ਸੈਨਿਕ ਨੇ ਬੀਤੇ ਦਿਨੀਂ ਬੈਰਕ ਵਿਚ ਆਪਣੇ ਸਾਥੀ ਸੈਨਿਕਾਂ ਤੇ ਗੋਲੀਆਂ ਚਲਾਈਆਂ, ਜਿਸ ਵਿਚ ਤਿੰਨ ਸੈਨਿਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ| ਇਸ ਮਗਰੋਂ ਸੈਨਿਕ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ| ਈਰਾਨ ਦੀ ਇਕ ਸਮਾਚਾਰ  ਏਜੰਸੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਉਨ੍ਹਾਂ ਮੁਤਾਬਕ ਇਹ ਘਟਨਾ ਤੇਹਰਾਨ ਦੇ ਪੱਛਮੀ-ਉਤਰੀ ਤੋਂ 40 ਕਿਲੋਮੀਟਰ ਦੂਰ ਅਬਯੇਕ ਸ਼ਹਿਰ ਦੀ ਹੈ|
ਅਬਯੇਕ ਦੇ ਗਵਰਨਰ ਅਲੀ  ਰੇਜਾ ਰਹਮਾਨੀ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਪਹਿਲਾਂ ਕੁਝ ਵੀ ਕਹਿਣਾ ਸੰਭਵ ਨਹੀਂ ਹੈ| ਸ਼੍ਰੀ ਰਹਮਾਨੀ ਨੇ ਕਿਹਾ ਕਿ ਈਰਾਨੀ ਸੈਨਾ ਵਿਚ ਆਮਤੌਰ ਤੇ ਅਜਿਹੀਆਂ ਘਟਨਾਵਾਂ ਨਹੀਂ ਹੁੰਦੀਆਂ ਹਨ|

Leave a Reply

Your email address will not be published. Required fields are marked *