ਇਰਾਨ ਦੀ ਸੰਸਦ ਅਤੇ ਮਜਾਰ ਵਿੱਚ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ, ਕਈ ਜ਼ਖਮੀ

ਤਹਿਰਾਨ, 7 ਜੂਨ (ਸ.ਬ.) ਈਰਾਨ ਦੀ ਸੰਸਦ ਵਿੱਚ ਹਮਲੇ ਦੀ ਖਬਰ ਸਾਹਮਣੇ ਆਈ ਹੈ| ਈਰਾਨ ਦੀ ਸਰਕਾਰੀ ਮੀਡੀਆ ਮੁਤਾਬਕ ਕੁਝ ਬੰਦੂਕਧਾਰੀ ਹਮਲਾਵਰਾਂ ਨੇ ਈਰਾਨ ਦੀ ਸੰਸਦ ਅੰਦਰ ਐਂਟਰੀ ਕੀਤੀ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਕ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਿਆ ਹੈ| ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਕੁਝ ਲੋਕਾਂ ਨੂੰ ਬੰਧਕ ਬਣਾ ਲਿਆ ਹੈ| ਇਸ ਤੋਂ ਇਲਾਵਾ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ|
ਇਸੇ ਦੌਰਾਨ ਹਥਿਆਰਬੰਦ ਵਿਅਕਤੀ ਈਰਾਨ ਦੀ ਖੁਮੈਨੀ ਦੀ ਮਜ਼ਾਰ ਅੰਦਰ ਦਾਖਲ ਹੋ ਗਿਆ ਅਤੇ ਉਸ ਨੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ| ਇਸ ਹਮਲੇ ਵਿੱਚ ਇਕ ਵਿਅਕਤੀ ਦੀ ਮੌਤ ਦੀ ਖਬਰ ਹੈ| ਇਹ ਮਜ਼ਾਰ ਈਰਾਨ ਦੇ ਕ੍ਰਾਂਤੀਕਾਰੀ ਸੰਸਥਾਪਕ ਰੂਹਉੱਲਾਹ ਦੀ ਹੈ|  ਮਿਲੀ ਜਾਣਕਾਰੀ ਮੁਤਾਬਕ ਹਥਿਆਰਬੰਦ ਵਿਅਕਤੀ ਦੱਖਣੀ ਤਹਿਰਾਨ ਵਿੱਚ ਮਜ਼ਾਰ ਅੰਦਰ ਦਾਖਲ ਹੋ ਗਿਆ ਅਤੇ ਉਸ ਨੇ ਗੋਲੀਬਾਰੀ ਕਰ ਦਿੱਤੀ|

Leave a Reply

Your email address will not be published. Required fields are marked *