ਇਰਾਨ ਨਾਲ ਸਾਧਾਰਨ ਸਬੰਧ ਰੱਖੇਗਾ ਚੀਨ

ਬੀਜਿੰਗ, 21 ਜੂਨ (ਸ.ਬ.) ਚੀਨ ਨੇ ਕਿਹਾ ਹੈ ਕਿ ਉਹ ਇਰਾਨ ਨਾਲ ਆਪਣੇ ਸਬੰਧ ਸਾਧਾਰਨ ਰੱਖੇਗਾ ਅਤੇ ਇਸ ਮਾਮਲੇ ਤੇ ਕਿਸੇ ਦੇ ਦਬਾਅ ਵਿਚ ਨਹੀਂ ਆਏਗਾ| ਵਣਜ ਮੰਤਰਾਲੇ ਦੇ ਬੁਲਾਰੇ ਗਾਓ ਫੇਂਗ ਨੇ ਅੱਜ ਰੋਜ਼ਾਨਾ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ| ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਚੀਨੀ ਕੰਪਨੀਆਂ ਇਰਾਨੀ ਬਾਜ਼ਾਰ ਤੋਂ ਆਪਣਾ ਕਾਰੋਬਾਰ ਸਮੇਟ ਲੈਣਗੀਆਂ ਤਾਂ ਉਨ੍ਹਾਂ ਨੇ ਜਵਾਬ ਇਹ ਦਿੱਤਾ ਕਿ ਅਸੀਂ ਇਰਾਨ ਨਾਲ ਆਪਣੇ ਸਬੰਧ ਸਾਧਾਰਨ ਰੱਖਾਂਗੇ| ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਕੀਤੇ ਬਹੁਦੇਸ਼ੀ ਪ੍ਰਮਾਣੂ ਸਮਝੌਤੇ ਤੋਂ ਮਈ ਮਹੀਨੇ ਵਿਚ ਪਿੱਛੇ ਹੱਟਣ ਦੀ ਘੋਸ਼ਣਾ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਉਸ ਤੇ ਸਖਤ ਆਰਥਿਕ ਪਾਬੰਦੀਆਂ ਲਗਾਈਆਂ ਜਾਣਗੀਆਂ|

Leave a Reply

Your email address will not be published. Required fields are marked *