ਇਰਾਨ ਵਿੱਚ ਇੱਕ ਹੈਲੀਕਾਪਟਰ ਹੋਇਆ ਦੁਰਘਟਨਾ ਦਾ ਸ਼ਿਕਾਰ, ਦੋ ਵਿਅਕਤੀਆਂ ਦੀ ਮੌਤ

ਤਹਿਰਾਨ, 18 ਅਪ੍ਰੈਲ (ਸ.ਬ.) ਫਾਰਸ ਦੀ ਖਾੜੀ ਵਿੱਚ ਬਚਾਅ ਦਲ ਦੇ ਇਕ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋਣ ਨਾਲ ਉਸ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ| ਇਰਾਨ ਦੀ ਸਰਕਾਰੀ ਖਬਰ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ| ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਕਿਸੇ ਟਾਪੂ ਵੱਲ ਜਾ ਰਿਹਾ ਸੀ| ਹੈਲੀਕਾਪਟਰ ਵਿੱਚ ਇਕ ਤੇਲ ਮਜ਼ਦੂਰ ਨੂੰ ਲੈ ਜਾਇਆ ਜਾ ਰਿਹਾ ਸੀ, ਜਿਸ ਨੂੰ ਦਿਲ ਦਾ ਦੌਰਾ ਪਿਆ ਸੀ| ਹਾਦਸੇ ਵਿੱਚ ਉਸ ਤੇਲ ਮਜ਼ਦੂਰ ਅਤੇ ਇਕ ਸਹਾਇਕ ਡਾਕਟਰ ਦੀ ਮੌਤ ਹੋ ਗਈ| ਦੋ ਹੋਰ ਯਾਤਰੀ ਲਾਪਤਾ ਹਨ ਅਤੇ ਪਾਇਲਟ ਦੀ ਜਾਨ ਬਚ ਗਈ ਹੈ| ਬਾਕੀ ਦੋ ਯਾਤਰੀਆਂ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ| ਇਰਾਨ ਵਿੱਚ ਜਹਾਜ਼ ਦੁਰਘਟਨਾ ਆਮ ਗੱਲ ਹੋ ਗਈ ਹੈ| ਇਸ ਦੇ ਲਈ ਪੁਰਾਣੇ ਜਹਾਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਇਰਾਨ ਪ੍ਰਮਾਣੂੰ ਪ੍ਰੋਗਰਾਮ ਨੂੰ ਲੈ ਕੇ ਲੱਗੀਆਂ ਰੋਕਾਂ ਦੌਰਾਨ ਚੰਗੀ ਤਰ੍ਹਾਂ ਨਾਲ ਧਿਆਨ ਨਹੀਂ ਰੱਖਿਆ ਗਿਆ|

Leave a Reply

Your email address will not be published. Required fields are marked *