ਇਲਾਕੇ ਦੇ ਵਿਕਾਸ ਵਿੱਚ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ : ਜਸਪ੍ਰੀਤ ਕੌਰ ਮੁਹਾਲੀ

ਐਸ ਏ ਐਸ ਨਗਰ, 17 ਜਨਵਰੀ (ਸ.ਬ.) ਵਾਰਡ ਨੰਬਰ 13 ਦੇ ਸਰਬਪੱਖ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਵਸਨੀਕਾਂ ਦੀ ਸਲਾਹ ਨਾਲ ਇੱਥੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ| ਇਹ ਗੱਲ ਮਿਉਂਸਪਲ ਕੌਂਸਲਰ ਸ੍ਰੀਮਤੀ ਜਸਪ੍ਰੀਤ ਕੌਰ ਨੇ ਵਾਰਡ ਨੰਬਰ 13 ਵਿੱਚ ਪੇਵਰ ਲਗਾਉਣ ਅਤੇ ਪਾਰਕਿੰਗ ਨੂੰ ਵੱਡੀ ਕਰਨ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖੀ| ਉਹਨਾਂ ਕਿਹਾ ਕਿ ਉਨ੍ਹਾਂ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਇੱਕ – ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੇ ਵਿਕਾਸ ਵਿੱਚ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ|
ਇਸ ਮੌਕੇ ਇਲਾਕੇ ਦੇ ਬਜ਼ੁਰਗਾਂ ਤੋਂ ਟੱਕ ਲਗਵਾ ਕੇ ਕੰਮ ਦੀ ਸ਼ੁਰੂਆਤ ਕੀਤੀ ਗਈ| ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ, ਮੁਨੀਸ਼ ਬਾਂਸਲ, ਗੁਰਦੁਆਰਾ ਸਾਹਿਬ ਫੇਜ਼ 2 ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਜਗਤਾਰ ਸਿੰਘ, ਸਤਨਾਮ ਸਿੰਘ, ਅਨਿਲ ਕੁਮਾਰ, ਐਚ. ਕੇ. ਅਗਰਵਾਲ, ਸੁਖਦੇਵ ਨਿੱਝਰ, ਮਨਮੋਹਨ ਸਿੰਘ, ਰਵੀ ਕੱਕੜ, ਗੁਰਚਰਨ ਸਿੰਘ ਚੰਨਾ, ਓਮਕਾਰ ਮਲਹੋਤਰਾ, ਸ਼ੇਰ ਸਿੰਘ, ਗੁਰਬਚਨ ਸਿੰਘ ਸ਼ੈਂਟੀ, ਸ਼ੈਲ ਬਾਂਸਲ, ਮਨਜੋਤ ਕੌਰ ਭੁੱਲਰ, ਕਾਲਜ, ਰਮਨਦੀਪ ਕੌਰ, ਪ੍ਰੀਤਮ ਕੌਰ, ਕਾਂਤਾ ਦੇਵੀ, ਅੰਮ੍ਰਿਤ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *