ਇਲਾਹਾਬਾਦ ਵਿੱਚ ਤੋੜੀ ਗਈ ਡਾ. ਅੰਬੇਡਕਰ ਦੀ ਮੂਰਤੀ

ਇਲਾਹਾਬਾਦ, 31 ਮਾਰਚ (ਸ.ਬ.) ਉਤਰ ਪ੍ਰਦੇਸ਼ ਦੇ ਇਲਾਹਾਬਾਦ ਸ਼ਹਿਰ ਵਿੱਚ ਕੁਝ ਸ਼ਰਾਰਤੀ ਤੱਤਾਂ ਨੇ ਡਾ. ਅੰਬੇਡਕਰ ਦੀ ਮੂਰਤੀ ਨੂੰ ਤੋੜ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ| ਝੂੰਸੀ ਵਿੱਚ ਤ੍ਰਿਵੇਣੀਪੁਰਮ ਕੋਲ ਬੀਤੀ ਰਾਤ ਕੁਝ ਲੋਕਾਂ ਨੇ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ| ਅੱਜ ਤੜਕੇ ਜਦੋਂ ਲੋਕਾਂ ਨੇ ਖੰਡਤ ਮੂਰਤੀ ਨੂੰ ਦੇਖਿਆ ਤਾਂ ਹੰਗਾਮਾ ਕਰਨ ਲੱਗੇ| ਮੀਡੀਆ ਵਿੱਚ ਖੰਡਤ ਮੂਰਤੀ ਦੀਆਂ ਤਸਵੀਰਾਂ ਵੀ ਆਈਆਂ ਹਨ| ਪੁਲੀਸ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਅੱਜ ਸਵੇਰ ਸਥਾਨਕ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਕੀਤੀ| ਜ਼ਿਕਰਯੋਗ ਹੈ ਕਿ ਇਹ ਖਬਰ ਅਜਿਹੇ ਸਮੇਂ ਆਈ ਹੈ, ਜਦੋਂ ਹਾਲ ਹੀ ਵਿੱਚ ਰਾਜ ਸਰਕਾਰਾਂ ਨੇ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦੇ ਨਾਂ ਨਾਲ ਉਨ੍ਹਾਂ ਦੇ ਪਿਤਾ ਦਾ ਨਾਂ ਵੀ ਜੋੜਨ ਦਾ ਫੈਸਲਾ ਕੀਤਾ ਹੈ| ਯੂ.ਪੀ. ਦੇ ਰਾਜਪਾਲ ਦੀ ਸਲਾਹ ਤੋਂ ਬਾਅਦ ਹੁਣ ਬਾਬਾ ਸਾਹਿਬ ਦਾ ਨਾਂ ਡਾ. ਭੀਮਰਾਵ ਰਾਮਜੀ ਅੰਬੇਡਕਰ ਲਿਖਿਆ ਜਾਵੇਗਾ|

Leave a Reply

Your email address will not be published. Required fields are marked *