ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਵੋਟਾਂ ਵਾਲੇ ਦਿਨ ਲਈ ਤਿਆਰ ਕੀਤਾ

ਐਸ. ਏ. ਐਸ. ਨਗਰ, 24 ਜਨਵਰੀ (ਸ.ਬ.) 4 ਫਰਵਰੀ ਨੂੰ ਚੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਮੁਹਾਲੀ ਵਿਚ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਅੱਜ  ਰਿਟਰਨਿੰਗ, ਅਧਿਕਾਰੀ ਸ੍ਰੀਮਤੀ ਅਨੁਪ੍ਰਿਤਾ ਜੋਹਲ ਦੀ ਅਗਵਾਈ ਵਿੱਚ ਖੋਲ ਕੇ ਚੋਣਾਂ ਵਾਲੇ ਦਿਨ ਲਈ ਤਿਆਰ ਕੀਤਾ ਗਿਆ| ਇਸ ਸੰਬੰਧੀ ਸਥਾਨਕ ਫੇਜ਼-6 ਵਿਚ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਰੱਖੀਆਂ ਗਈਆਂ| ਇਹਨਾਂ ਮਸ਼ੀਨਾਂ ਨੂੰ ਚੋਣ ਡਿਊਟੀ ਨਿਭਾਉਣ ਵਾਲੇ ਅਮਲੇ ਵਲੋਂ ਤਿਆਰ ਕੀਤਾ ਗਿਆ| ਰਿਟਰਨਿੰਗ ਅਫਸਰ ਸ੍ਰੀਮਤੀ ਅਨੁਪ੍ਰਿਤਾ ਜੋਹਲ ਨੇ ਦੱਸਿਆ ਕਿ ਅਮਲੇ ਵਲੋਂ ਵੋਟਿੰਗ ਮਸ਼ੀਨਾਂ ਨੂੰ ਚੋਣਾਂ ਲਈ ਤਿਆਰ ਕੀਤਾ ਜਾ ਰਿਹਾ ਹੈ ਅਤੇ ਬਾਅਦ ਵਿੱਚ ਇਹਨਾਂ ਮਸ਼ੀਨਾਂ ਦੀ ਜਾਂਚ ਕੀਤੀ ਜਾਵੇਗੀ|

Leave a Reply

Your email address will not be published. Required fields are marked *