ਇਵਾਂਕਾ ਕਰੇਗੀ ਭਾਰਤ ਜਾਣ ਵਾਲੇ ਅਮਰੀਕੀ ਦਲ ਦੀ ਅਗਵਾਈ: ਅਮਰੀਕਾ

ਵਾਸ਼ਿੰਗਟਨ, 18 ਨਵੰਬਰ (ਸ.ਬ.) ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਬਿਜਨੈਸ ਸੰਮੇਲਨ ਲਈ ਭਾਰਤ ਜਾਣ ਵਾਲੇ ਅਮਰੀਕੀ ਦਲ ਦੀ ਅਗਵਾਈ ਕਰੇਗੀ| ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਰਸਮੀ ਐਲਾਨ ਕੀਤਾ| ਹੈਦਰਾਬਾਦ ਵਿਚ 28 ਤੋਂ 30 ਨਵੰਬਰ ਤੱਕ ਆਯੋਜਿਤ ਹੋਣ ਵਾਲੇ ਗਲੋਬਲ ਐਂਟਰਪ੍ਰਿਨਰਸ਼ਿਪ ਸੰਮੇਲਨ (ਜੀ. ਈ. ਐਸ) ਵਿਚ 170 ਦੇਸ਼ਾਂ ਦੇ 1,500 ਉਦਯੋਗਪਤੀ ਹਿੱਸਾ ਲੈਣਗੇ| ਭਾਰਤ ਅਤੇ ਅਮਰੀਕਾ ਮਿਲ ਕੇ ਸੰਮੇਲਨ ਦੀ ਮੇਜ਼ਬਾਨੀ ਕਰਨਗੇ|
3 ਦਿਨੀਂ ਇਸ ਸੰਮੇਲਨ ਵਿਚ ਵੱਖ-ਵੱਖ ਦੇਸ਼ਾਂ ਤੋਂ ਆਏ ਉਦਯੋਗਪਤੀ ਵਿਚਾਰਾਂ ਦਾ ਆਦਾਨ-ਪ੍ਰਧਾਨ ਕਰਨਗੇ| ਇਸ ਤੋਂ ਇਲਾਵਾ ਸਫਲ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਦੇ ਅਨੁਭਵ ਨੂੰ ਸਾਂਝਾ ਕਰਨ ਲਈ ਕਾਰਜਸ਼ਾਲਾਵਾਂ ਵੀ ਆਯੋਜਿਤ ਕੀਤੀਆਂ ਜਾਣਗੀਆਂ|
ਇਸ ਦਾ ਮੁੱਖ ਮੁੱਦਾ ਬਿਜਨੈਸ ਸ਼ੁਰੂ ਕਰਨ ਅਤੇ ਉਸ ਨੂੰ ਅੱਗੇ ਵਧਾਉਣ ਨਾਲ ਜੁੜਿਆ ਹੋਵੇਗਾ| ਜੀ. ਈ. ਐਸ-2017 ਵਿਚ ਦਿੱਗਜ ਅਮਰੀਕੀ ਕੰਪਨੀਆਂ ਜਿਵੇਂ ਅਮੇਜ਼ਾਨ, ਐਮ. ਵੇ., ਸੀ. ਐਨ. ਬੀ. ਸੀ., ਕੋਗਨੀਜੈਂਟ, ਡੇਲ, ਗੂਗਲ, ਇੰਟੈਲ, ਕੋਫਮੈਨ ਫਾਊਂਡੇਸ਼ਨ, ਸੇਲਸਫੋਰਸ, ਸਿਲੀਕਨ ਵੈਲੀ ਬੈਂਕ ਅਤੇ ਵਾਲਮਾਰਟ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ| ਸੰਮੇਲਨ ਜ਼ਰੀਏ ਭਾਰਤ ਨਿਵੇਸ਼ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰੇਗਾ| ਇਸ ਦੌਰਾਨ ਭਾਰਤ ਵਿਚ ਉਭਰਦੇ ਖੇਤਰਾਂ ਦੇ ਬਾਰੇ ਵਿਚ ਵੀ ਉਦਯੋਗਪਤੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ|

Leave a Reply

Your email address will not be published. Required fields are marked *