ਇਸ਼ਤਿਹਾਰਬਾਜੀ ਦੇ ਮਾਇਆਜਾਲ ਵਿੱਚ ਫਸ ਕੇ ਠੱਗੇ ਜਾ ਰਹੇ ਹਨ ਲੋਕ

ਐਸ ਏ ਐਸ ਨਗਰ, 23 ਜਨਵਰੀ (ਸ.ਬ.) ਮੁਹਾਲੀ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਵੱਖ ਵੱਖ ਕੰਪਨੀਆਂ, ਵਪਾਰੀਆਂ ਤੇ ਸ਼ੋਅਰੂਮ ਮਾਲਕਾਂ ਅਤੇ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਵੇਚਣ ਲਈ ਵੱਡੇ ਪੱਧਰ ਤੇ ਇਸ਼ਤਿਹਾਰਬਾਜੀ ਕੀਤੀ ਜਾ ਰਹੀ ਹੈ, ਇਸ ਇਸ਼ਤਿਹਾਰਬਾਜੀ ਦੇ ਮਾਇਆਜਾਲ ਵਿੱਚ ਫਸ ਕੇ ਆਮ ਲੋਕ ਇਕ ਤਰ੍ਹਾਂ ਨਾਲ ਠੱਗੇ ਜਾ ਰਹੇ ਹਨ| ਸ਼ਹਿਰ ਦੇ ਹਰ ਗਲੀ ਨੁਕੜ ਤੇ ਵੱਖ ਵੱਖ ਤਰ੍ਹਾਂ ਦੇ ਸਮਾਨ ਦੀ ਇਸ਼ਤਿਹਾਰਬਾਜੀ ਕੀਤੀ ਹੋਈ ਮਿਲਦੀ ਹੈ, ਜਿਸ ਦਾ ਸਿੱਧਾ ਪ੍ਰਭਾਵ ਆਮ ਲੋਕਾਂ ਤੇ ਪੈਂਦਾ ਹੈ|
ਇਸ ਇਸ਼ਤਿਹਾਰਬਾਜੀ ਦਾ ਸਭ ਤੋਂ ਜਿਆਦਾ ਅਸਰ ਨੌਜਵਾਨ ਵਰਗ ਉਪਰ ਹੁੰਦਾ ਹੈ| ਇਸ਼ਤਿਹਾਰਬਾਜੀ ਰਾਹੀਂ ਵੱਖ-ਵੱਖ ਕੰਪਨੀਆਂ ਤੇ ਵਪਾਰੀਆਂ ਵਲੋਂ ਵੱਖ ਵੱਖ ਤਰ੍ਹਾਂ ਦੇ ਸਮਾਨ ਦੇ ਕਈ ਤਰ੍ਹਾਂ ਦੇ ਗੁਣਾਂ ਦਾ ਵੇਰਵਾ ਦਿੱਤਾ ਜਾਂਦਾ ਹੈ| ਇਸ ਇਸ਼ਤਿਹਾਰਬਾਜੀ ਦੇ ਝਾਂਸੇ ਵਿੱਚ ਆ ਕੇ ਲੋਕ ਇਹਨਾਂ ਕੰਪਨੀਆਂ ਦਾ ਸਮਾਨ ਖਰੀਦ ਲੈਂਦੇ ਹਨ ਪਰ ਇਹ ਸਮਾਨ ਖਰੀਦਣ ਲਈ ਉਹਨਾਂ ਨੂ ੰਮੋਟੀ ਕੀਮਤ ਚੁਕਾਉਣੀ ਪੈਂਦੀ ਹੈ ਕਿਉਂਕਿ ਇਸ਼ਤਿਹਾਰਬਾਜੀ ਉਪਰ ਆਇਆ ਖਰਚਾ ਵੀ ਕੰਪਨੀਆਂ ਨੇ ਸਮਾਨ ਦੀ ਕੀਮਤ ਵਿੱਚ ਜੋੜਿਆ ਹੁੰਦਾ ਹੈ| ਇਸ ਦੌਰਾਨ ਕਿਸੇ ਕੰਪਨੀ ਦੇ ਬ੍ਰਾਂਡ ਹੇਠ ਨਕਲੀ ਸਾਮਾਨ ਵੀ ਕਾਫੀ ਮਹਿੰਗੇ ਰੇਟ ਤੇ ਵੇਚਿਆ ਜਾਂਦਾ ਹੈ ਜਿਸ ਨਾਲ ਇਹ ਸਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਅਤੇ ਦੁਕਾਨਦਾਰਾਂ ਨੂੰ ਤਾਂ ਲਾਭ ਹੁੰਦਾ ਹੈ ਪਰ ਆਮ ਲੋਕ ਇਕ ਤਰ੍ਹਾਂ ਠੱਗੇ ਜਾਂਦੇ ਹਨ| ਆਮ ਲੋਕ ਹਰ ਸਮਾਨ ਦੀ ਟੀ ਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਮਸ਼ਹੂਰੀ ਵੇਖ ਕੇ ਉਸ ਸਮਾਨ ਨੂੰ ਉਚ ਕੁਆਲਟੀ ਦਾ ਸਮਝ ਲੈਂਦੇ ਹਨ ਅਤੇ ਕਈ ਵਾਰ ਲੋੜ ਨਾ ਹੋਣ ਤੇ ਵੀ ਉਸ ਸਮਾਨ ਨੂੰ ਖਰੀਦ ਲਂੈਦੇ ਹਨ| ਇਸ ਤਰ੍ਹਾਂ ਕੰਪਨੀਆਂ ਅਤੇ ਦੁਕਾਨਦਾਰ ਤਾਂ ਮੋਟਾ ਮੁਨਾਫਾ ਕਮਾ ਲਂੈਦੇ ਹਨ ਪਰ ਆਮ ਲੋਕਾਂ ਨੂੰ ਕੋਈ ਖਾਸ ਫਾਇਦਾ ਨਹੀਂ ਹੁੰਦਾ|

Leave a Reply

Your email address will not be published. Required fields are marked *