ਇਸਤਰੀ ਅਕਾਲੀ ਦਲ ਦੀ ਕੁਰਾਲੀ ਜਥੇਬੰਦੀ ਦਾ ਐਲਾਨ ਕੀਤਾ

ਕੁਰਾਲੀ, 3 ਮਾਰਚ (ਸ.ਬ.) ਅਕਾਲੀ ਦਲ ਨੇ ਹਮੇਸ਼ਾ ਬੀਬੀਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਹੈ ਅਤੇ ਬੀਬੀਆਂ ਨੇ ਵੀ ਆਪਣੀ ਪਾਰਟੀ ਦੀ ਮਜਬੂਤੀ ਲਈ ਵੱਧ ਚੜ੍ਹ ਕੇ ਯੋੋਗਦਾਨ ਦਿੱਤਾ ਹੈ। ਇਹ ਗੱਲ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਸ੍ਰ. ਰਣਜੀਤ ਸਿੰਘ ਗਿੱਲ ਨੇ ਇਸਤਰੀ ਅਕਾਲੀ ਦਲ ਵੱਲੋਂ ਕੁਰਾਲੀ ਵਿੱਚ ਆਯੋਜਿਤ ਸਮਾਗਮ ਦੌਰਾਨ ਆਖੀ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਵੱਲੋਂ ਕੁਰਾਲੀ ਦੀ ਜਥੇਬੰਦੀ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਬੀਬੀ ਕੰਗ ਨੇ ਕਿਹਾ ਕਿ ਪਾਰਲੀਮੈਂਟ ਚੋਣਾਂ ਦੌਰਾਨ ਇਸਤਰੀ ਅਕਾਲੀ ਦਲ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ ਅਤੇ ਮਹਿਲਾ ਵਰਕਰਾਂ ਨੂੰ ਇਸ ਸਬੰਧੀ ਹੁਣੇ ਤੋਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ।
ਇਸ ਮੌਕੇ ਰਿੰਕੂ ਵਰਮਾ ਨੂੰ ਇਸਤਰੀ ਅਕਾਲੀ ਦਲ ਦੀ ਕੁਰਾਲੀ ਸ਼ਹਿਰੀ ਦਾ ਪ੍ਰਧਾਨ ਐਲਾਨਿਆ ਗਿਆ ਅਤੇ ਇਸ ਦੇ ਨਾਲ ਹੀ 17 ਵਾਰਡਾਂ ਦੀਆਂ ਮਹਿਲਾ ਪ੍ਰਧਾਨਾਂ ਦਾ ਵੀ ਐਲਾਨ ਕੀਤਾ ਗਿਆ।
ਇਸ ਮੌਕੇ ਕੰਗ ਵਲੋਂ ਬੀਬੀ ਸੁਰਿੰਦਰ ਕੌਰ ਸ਼ੇਰਗਿੱਲ ਨੂੰ ਜਿਲ੍ਹਾ ਇਕਾਈ ਦਾ ਸੀ ਮੀਤ ਪ੍ਰਧਾਨ ਬਣਾਉਣ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਸ੍ਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਕ੍ਰਿਸ਼ਨਾ ਦੇਵੀ, ਸ੍ਰ ਅਮ੍ਰਿਤਪਾਲ, ਪਰਮਜੀਤ ਪੰਮੀ, ਲਖਵੀਰ ਲੱਕੀ, ਕੁਲਵੰਤ ਕੌਰ ਪਾਬਲਾ, ਰਾਜਦੀਪ ਅਤੇ ਦਵਿੰਦਰ ਠਾਕੁਰ ( ਸਾਰੇ ਕੌਂਸਲਰ) ਸ੍ਰ ਰਣਧੀਰ ਸਿੰਘ ਧੀਰਾ, ਸ੍ਰ ਹਰਵਿੰਦਰ ਸਿੰਘ ਕਾਲਾ, ਸਰਕਲ ਪ੍ਰਧਾਨ ਸਮੇਤ ਅਕਾਲੀ ਆਗੂ ਅਤੇ ਵਰਕਰ ਹਾਜਿਰ ਸਨ।

Leave a Reply

Your email address will not be published. Required fields are marked *