ਇਸਤਰੀ ਸਤਿਸੰਗ ਜੱਥਾ ਰਾਮਗੜ੍ਹੀਆ ਸਭਾ ਵੱਲੋਂ ਪ੍ਰਧਾਨ ਅਤੇ ਜਨਰਲ ਸਕੱਤਰ ਦਾ ਸਨਮਾਨ

ਐਸ ਏ ਐਸ ਨਗਰ, 31 ਮਾਰਚ (ਸ.ਬ.) ਇਸਤਰੀ ਸਤਿਸੰਗ ਜੱਥਾ  ਰਾਮਗੜ੍ਹੀਆ ਸਭਾ ਵਲੋਂ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ ਮਨਜੀਤ ਸਿੰਘ ਮਾਨ ਅਤੇ ਜਨਰਲ ਸਕੱਤਰ ਸ ਦਵਿੰਦਰ ਸਿੰਘ ਨੰਨੜ੍ਹਾ ਦਾ ਉਨ੍ਹਾਂ ਦੀ ਪ੍ਰਬੰਧਕ ਕਮੇਟੀ ਦੀ 2 ਸਾਲਾ ਟਰਮ ਪੂਰੀ ਹੋਣ ਤੇ ਅਤੇ ਉਨ੍ਹਾਂ ਦੀਆਂ ਭਵਨ ਪ੍ਰਤੀ ਵੱਡਮੁੱਲੀਆਂ ਸੇਵਾਵਾਂ ਬਦਲੇ ਸਨਮਾਨ ਕੀਤਾ ਗਿਆ| ਨਾਲ ਹੀ ਇਸ ਮੌਕੇ ਤੇ ਸਭਾ ਦੇ ਕੰਮਾਂ ਵਿੱਚ ਹਿੱਸਾ ਪਾਉਂਦਿਆਂ ਇਸਤਰੀ ਸਤਿਸੰਗ ਜੱਥੇ ਵੱਲੋਂ 21000 ਰੁਪਏ ਭੇਟਾ ਵੀ ਦਿੱਤੀ ਗਈ ਜਿਸ ਤੇ ਸਭਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵੱਲੋੱ ਇਸਤਰੀ ਸਤਿਸੰਗ ਜਥੇ ਦੀਆਂ ਭਵਨ ਪ੍ਰਤੀ            ਸੇਵਾਵਾਂ ਦੀ ਸ਼ਲਾਘਾ ਕੀਤੀ ਗਈ| ਇਸ ਮੌਕੇ ਤੇ ਭਵਨ ਵਿੱਚ ਅਤੇ ਇਸਤਰੀ ਸਤਿਸੰਗ ਜੱਥੇ ਦੇ ਸਾਰੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *