ਇਸਤਾਂਬੁਲ ਦੇ ਨਾਈਟ ਕਲੱਬ ਵਿੱਚ ਮਾਰੀ ਗਈ ਕੈਨੇਡੀਅਨ ਔਰਤ ਦੀ ਹੋਈ ਪਛਾਣ

ਇਸਤਾਂਬੁਲ, 3 ਜਨਵਰੀ (ਸ.ਬ.) ਇਸਤਾਂਬੁਲ ਦੇ ਨਾਈਟ ਕਲੱਬ ਤੇ ਨਵੇਂ ਸਾਲ ਮੌਕੇ ਹੋਏ ਹਮਲੇ ਦੌਰਾਨ ਮਾਰੀ ਗਈ ਕੈਨੇਡੀਅਨ ਨਾਗਰਿਕ ਦੀ ਪਛਾਣ ਮਿਲਟਨ, ਓਨਟਾਰੀਓ ਦੀ ਔਰਤ ਅਲਾ ਅਲ-ਮੁਹਾਂਦਿਸ ਵਜੋਂ ਹੋਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਸਾਲ ਦੇ ਜਸ਼ਨਾਂ ਮੌਕੇ ਤੁਰਕੀ ਦੇ ਮਸ਼ਹੂਰ ਰੀਨਾ ਕਲੱਬ ਵਿਚ ਦਾਖਲ ਹੋ ਕੇ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ|
ਇਸ ਹਮਲੇ ਵਿਚ 39 ਲੋਕਾਂ ਦੀ ਮੌਤ ਹੋ ਗਈ ਸੀ| ਮ੍ਰਿਤਕਾਂ ਵਿਚ ਦੋ ਬੱਚਿਆਂ ਦੀ ਮਾਂ ਤੇ ਕੈਨੇਡੀਅਨ ਨਾਗਰਿਕ ਮੁਹਾਂਦਿਸ ਵੀ ਸ਼ਾਮਲ ਸੀ| ਗੈਰ-ਮੁਨਾਫੇ ਵਾਲੀ ਜਥੇਬੰਦੀ ਮੈਸੋਪੋਟਾਮੀਆ ਗਰੁੱਪ ਦੇ ਪ੍ਰੈਜ਼ੀਡੈਂਟ ਮੁਹੰਮਦ ਹਮਾਉਦੀ ਨੇ ਦੱਸਿਆ ਕਿ ਉਹ ਬਹੁਤ ਹੀ ਚੰਗੀ ਤੇ ਨੇਕ ਔਰਤ ਸੀ ਤੇ ਸਾਰਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਸੀ|

Leave a Reply

Your email address will not be published. Required fields are marked *