ਇਸਰੋ ਨੇ ਕੀਤਾ ਪੀ. ਐਸ. ਐਲ. ਵੀ.-ਸੀ44 ਦਾ ਸਫਲ ਪ੍ਰੀਖਣ

ਸ਼੍ਰੀ ਹਰੀਕੋਟਾ, 25 ਜਨਵਰੀ (ਸ.ਬ) ਪੁਲਾੜ ਵਿੱਚ ਸਫਲਤਾ ਦੀ ਪ੍ਰਤੀਕ ਬਣ ਚੁੱਕੀ ਇਸਰੋ ਨੇ ਆਪਣੇ ਮਿਸ਼ਨ-2019 ਦੀ ਸ਼ੁਰੂਆਤ ਕੀਤੀ| ਨਵੇਂ ਸਾਲ ਵਿੱਚ ਚੰਦਰਯਾਨ-2 ਸਮੇਤ ਕਈ ਅਹਿਮ ਅਭਿਆਨਾਂ ਦੀ ਤਿਆਰੀ ਵਿੱਚ ਲੱਗੇ ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਆਪਣੇ ਨਵੇਂ ਸੈਟੇਲਾਈਟ ਲਾਂਚ ਵਹੀਕਲ ਪੀ. ਐਸ. ਐਲ.ਵੀ.-ਸੀ44 ਦੇ ਜ਼ਰੀਏ ਮਾਇਕ੍ਰੋਸੈਟ-ਆਰ ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਵਿੱਚ ਸਥਾਪਿਤ ਕਰ ਦਿੱਤਾ| ਇਮੇਜਿੰਗ ਸੈਟੇਲਾਈਟ ਮਾਇਕ੍ਰੋਸੈਟ-ਆਰ ਖਾਸਤੌਰ ਤੇ ਫੌਜ ਲਈ ਤਿਆਰ ਕੀਤੀ ਗਈ ਹੈ|
ਇਸਰੋ ਮੁਤਾਬਕ ਪੋਲਰ ਰਾਕੇਟ ਪੀ. ਐਸ. ਐਲ. ਵੀ.-ਸੀ44 ਨੇ 28 ਘੰਟੇ ਲੰਬੇ ਕਾਊਂਟਡਾਊਨ ਤੋਂ ਬਾਅਦ ਰਾਤ ਕਰੀਬ 11:37 ਵਜੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚਪੈਡ ਤੋਂ ਉਡਾਣ ਭਰੀ| ਚਾਰ ਪੜਾਅ ਈਂਧਨ ਵਾਲੇ ਪੀ.ਐਸ.ਐਲ.ਵੀ.-ਸੀ44 ਨੇ ਆਪਣੀ ਪਹਿਲੀ ਹੀ ਉਡਾਣ ਵਿੱਚ 740 ਕਿਲੋਗ੍ਰਾਮ ਵਜ਼ਰ ਵਾਲੀ ਮਾਇਕ੍ਰੋਸੈਟ-ਆਰ ਨੂੰ ਸਿਰਫ 13 ਮਿੰਟ 30 ਸਕਿੰਡ ਬਾਅਦ ਉਸ ਨੂੰ ਪੁਲਾੜ ਵਿੱਚ ਸਥਾਪਿਤ ਕਰ ਦਿੱਤਾ|
ਪੀ.ਐਸ.ਐਲ.ਵੀ-ਸੀ44 ਨੇ ਮਾਇਕ੍ਰੋਸੈਟ-ਆਰ ਨਾਲ ਭੇਜੀ ਗਈ ਕਾਲਜ ਵਿਦਿਆਰਥੀਆਂ ਦੀ ਬਣਾਈ ‘ਕਾਲਮਸੈਟ’ ਸੈਟੇਲਾਈਟ ਨੂੰ ਵੀ ਤਕਰੀਬਨ 90 ਮਿੰਟ ਬਾਅਦ ਆਪਣੇ ਚੌਥੇ ਪੜਾਅ ਦੇ ਇੰਧਨ ਦੀ ਬਦੌਲਤ 450 ਕਿਲੋਮੀਟਰ ਦੂਰ ਸਥਿਤ ਹੋਰ ਜ਼ਿਆਦਾ ਉੱਚ ਸ੍ਰੇਣੀ ਵਿੱਚ ਸਥਾਪਿਤ ਕੀਤਾ| ਇਸ ਮੌਕੇ ਤੇ ਇਸਰੋ ਦੇ ਸਾਬਕਾ ਚੇਅਰਮੈਨ ਕ੍ਰਿਸ਼ਣਸਵਾਮੀ ਕਸਤੂਰੀਰੰਗਨ ਤੇ ਏ. ਐਸ. ਕਿਰਣ ਕੁਮਾਰ ਵੀ ਮਿਸ਼ਨ ਕੰਟੋਰਲ ਸੈਂਟਰ ਵਿੱਚ ਮੌਜੂਦ ਰਹੇ|

Leave a Reply

Your email address will not be published. Required fields are marked *