ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ ਆਰ. ਆਈ. ਐਸ. ਏ. ਟੀ.-22, ਪੁਲਾੜ ਤੋਂ ਰੱਖੇਗਾ ਸਰਹੱਦਾਂ ਤੇ ਨਜ਼ਰ

ਸ਼੍ਰੀਹਰਿਕੋਟਾ, 22 ਮਈ (ਸ.ਬ.) ਭਾਰਤੀ ਪੁਲਾੜ ਸੰਗਠਨ (ਇਸਰੋ) ਨੇ ਅੱਜ ਸਵੇਰੇ ਇਕ ਨਵਾਂ ਇਤਿਹਾਸ ਰਚਿਆ| ਇਸਰੋ ਨੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੇਸ਼ ਦੀਆਂ ਸਰਹੱਦਾਂ ਦਾ ਰਾਖਾ ਆਰ. ਆਈ. ਐਸ. ਏ. ਟੀ.-2 ਬੀ. ਸਫਲਤਾਪੂਰਵਕ ਲਾਂਚ ਕਰ ਲਿਆ ਹੈ ਜੋ ਕੁੱਝ ਹੀ ਘੰਟਿਆਂ ਬਾਅਦ ਆਰਬਿਟ ਵਿੱਚ ਵੀ ਪੁੱਜ ਗਿਆ|
ਇਸਰੋ ਦੇ ਇਸ ਲਾਂਚ ਲਈ ਮੰਗਲਵਾਰ ਤੋਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਸੀ ਅਤੇ ਅੱਜ ਸਵੇਰੇ 5.30 ਵਜੇ ਇਸਰੋ ਦੇ ਭਰੋਸੇਮੰਦ ਪੋਲਰ ਸੈਟੇਲਾਈਟ ਲਾਂਚ ਵ੍ਹੀਕਲ ਪੀ. ਐਸ. ਐਲ. ਵੀ.-ਸੀ. 46 ਦੀ ਮਦਦ ਨਾਲ ਆਰ. ਆਈ. ਐਸ. ਏ. ਟੀ.-2 ਬੀ. ਨੂੰ ਪੁਲਾੜ ਵਿੱਚ ਲਾਂਚ ਕਰ ਦਿੱਤਾ| ਆਪਣੇ ਨਾਲ ਉਹ 615 ਕਿਲੋ ਦਾ ਭਾਰ ਲੈ ਕੇ ਗਿਆ ਹੈ| ਜਿਹੜਾ ਸੈਟੇਲਾਈਟ ਲਾਂਚ ਕੀਤਾ ਗਿਆ ਹੈ, ਉਹ ਪੁਲਾੜ ਵਿੱਚ ਭਾਰਤ ਦੀ ਅੱਖ ਬਣੇਗਾ| ਇਹ ਸੈਟੇਲਾਈਟ ਖੁਫੀਆ ਨਿਗਰਾਨੀ, ਖੇਤੀ, ਜੰਗਲ ਅਤੇ ਐਮਰਜੈਂਸੀ ਪ੍ਰਬੰਧਾਂ ਦੇ ਸਹਿਯੋਗ ਵਰਗੇ ਖੇਤਰਾਂ ਵਿੱਚ ਮਦਦ ਕਰੇਗਾ|
ਮਿਸ਼ਨ ਸਫਲ ਹੋਣ ਤੋਂ ਬਾਅਦ ਇਸਰੋ ਦੇ ਚੇਅਰਮੈਨ ਦੇ ਸੀਵਾਨ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਲਿਹਾਜ ਤੋਂ ਇਹ ਬੇਹੱਦ ਮਹੱਤਵਪੂਰਣ ਮਿਸ਼ਨ ਹੈ| ਇਹ ਵਧੀਆ ਸੈਟੇਲਾਈਟ ਹੈ ਜਿਸ ਵਿੱਚ ਹਾਈ ਫਾਈ ਅਰਥ ਆਬਜ਼ਰਵੇਸ਼ਨ ਦੀ ਸਮਰੱਥਾ ਹੈ| ਇਸ ਵਿੱਚ ਸਿੰਥੈਟਕ ਅਪਰਚਰ ਰਾਡਾਰ ਲੱਗਿਆ ਹੋਇਆ ਹੈ ਜੋ ਧਰਤੀ ਦੀਆਂ ਦਿਨ ਤੇ ਰਾਤ ਦੇ ਇਲਾਵਾ ਖਰਾਬ ਮੌਸਮ ਵਿੱਚ ਵੀ ਤਸਵੀਰਾਂ ਲੈ ਸਕਦਾ ਹੈ| ਇਸ ਮਿਸ਼ਨ ਦੀ ਉਮਰ 5 ਸਾਲ ਹੈ| ਇਸ ਦੀ ਵਰਤੋਂ ਫੌਜੀ ਨਿਗਰਾਨੀ ਲਈ ਵੀ ਕੀਤੀ ਜਾਵੇਗੀ|

Leave a Reply

Your email address will not be published. Required fields are marked *