ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ ਨੇਵੀਗੇਸ਼ਨ ਸੈਟੇਲਾਈਟ ਆਈ ਆਰ ਐਨ ਐਸ ਐਸ 1

ਨਵੀਂ ਦਿੱਲੀ, 12 ਅਪ੍ਰੈਲ (ਸ.ਬ.) ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ(ਇਸਰੋ) ਨੇ ਅੱਜ ਆਪਣਾ ਨੇਵੀਗੇਸ਼ਨ ਸੈਟੇਲਾਈਟ (ਆਈ ਆਰ ਐਨ ਐਸ ਐਸ 1) ਲਾਂਚ ਕਰ ਦਿੱਤਾ ਹੈ| ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿੱਚ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਵੇਰੇ 4.04 ਵਜੇ ਪੀ ਐਸ ਐਲ ਵੀ- ਸੀ 41 ਰਾਕਟ ਰਾਂਹੀ ਲਾਂਚ ਕੀਤਾ ਗਿਆ| ਆਈ ਆਰ ਐਨ ਐਸ ਐਸ 1 ਇਕ ਨੇਵੀਗੇਸ਼ਨ ਉਪਗ੍ਰਹਿ ਹੈ ਜੋ ਸਵਦੇਸ਼ੀ ਤਕਨਾਲੋਜੀ ਨਾਲ ਬਣਿਆ ਹੈ|
ਆਈ ਆਰ ਐਨ ਐਸ ਐਸ 1 ਸੈਟੇਲਾਈਟ ਦਾ ਭਾਰ 1425 ਕਿਲੋਗ੍ਰਾਮ ਹੈ, ਇਸ ਦੀ ਲੰਬਾਈ 1.58 ਮੀਟਰ ,ਉਚਾਈ 1.5 ਮੀਟਰ ਅਤੇ ਚੌੜਾਈ 1.5 ਮੀਟਰ ਹੈ| ਇਸ ਨੂੰ 1420 ਕਰੋੜ ਰੁਪਏ ਵਿਚ ਤਿਆਰ ਕੀਤਾ ਗਿਆ ਹੈ|
ਆਈ ਆਰ ਐਨ ਐਸ ਐਸ 1 ਨਾਲ ਨੇਵੀਗੇਸ਼ਨ ਦੇ ਖੇਤਰ ਵਿਚ ਸਹਾਇਤਾ ਮਿਲੇਗੀ, ਇਸ ਨਾਲ ਸਮੁੰਦਰੀ ਨੇਵੀਗੇਸ਼ਨ ਦੇ ਨਾਲ ਹੀ ਮੈਪ ਅਤੇ ਫੌਜੀ ਖੇਤਰ ਵਿਚ ਵੀ ਸਹਾਇਤਾ ਮਿਲੇਗੀ| ਆਈ ਆਰ ਐਨ ਐਸ ਐਸ-1ਆਈ, ਆਈ ਆਰ ਐਨ ਐਸ ਐਸ-1 ਐਚ ਸੈਟੇਲਾਈਟ ਦੀ ਥਾਂ ਤੇ ਛੱਡਿਆ ਗਿਆ ਹੈ, ਜਿਸ ਦਾ ਲਾਂਚ ਅਸਫਲ ਰਿਹਾ ਸੀ|
ਇਸ ਦਾ ਮੁੱਖ ਮੰਤਵ ਦੇਸ਼ ਅਤੇ ਇਸ ਦੀ ਸਰਹੱਦ ਤੋਂ 1500 ਕਿਲੋਮੀਟਰ ਦੀ ਦੂਰੀ ਦੇ ਹਿੱਸੇ ਦੀ ਉਪਯੋਗਕਰਤਾ ਨੂੰ ਸਹੀ ਜਾਣਕਾਰੀ ਦੇਵੇ| ਇਹ ਸੈਟੇਲਾਈਟ ਮੈਪ ਤਿਆਰ ਕਰਨ, ਸਮੇਂ ਦਾ ਸਹੀ ਪਤਾ ਲਗਾਉਣ, ਨੈਵੀਗੇਸ਼ਨ ਦੀ ਜਾਣਕਾਰੀ, ਸਮੁੰਦਰੀ ਨੈਵੀਗੇਸ਼ਨ ਤੋਂ ਇਲਾਵਾ ਫੌਜੀ ਖੇਤਰ ਵਿਚ ਵੀ ਸਹਾਇਤਾ ਕਰੇਗਾ| ਇਸ ਵਿਚ ਐਲ5 ਅਤੇ ਤ-ਲ.ਅਦ ਨੈਵੀਗੇਸ਼ਨ ਪੇਲੋਡ ਦੇ ਨਾਲ ਰੂਬੇਡਿਅਮ ਐਟਮਿਕ ਘੜੀਆਂ ਹੋਣਗੀਆਂ| ਇਹ ਇਸਰੋ ਦੀ ਆਈ.ਆਰ. ਐਨ. ਐਸ.ਐਸ. ਪ੍ਰੋਜੈਕਟ ਦਾ 9ਵਾਂ ਉਪਗ੍ਰਹਿ ਹੋਵੇਗਾ|
ਜ਼ਿਕਰਯੋਗ ਹੈ ਕਿ ਇਸਰੋ ਹੁਣ ਤੱਕ 8 ਆਈ.ਆਰ.ਐਨ.ਐਸ.ਐਸ. ਸੈਟੇਲਾਈਟ ਛੱਡ ਚੁੱਕਾ ਹੈ ਇਨ੍ਹਾਂ ਵਿਚ ਆਈ.ਆਰ.ਐਨ.ਐਸ.ਐਸ.1 ਏ, ਆਈ.ਆਰ.ਐਨ.ਐਸ.ਐਸ.1 ਬੀ, ਆਈ.ਆਰ.ਐਨ.ਐਸ.ਐਸ.1 ਸੀ, ਆਈ.ਆਰ.ਐਨ.ਐਸ.ਐਸ.1 ਡੀ, ਆਈ.ਆਰ.ਐਨ.ਐਸ.ਐਸ.1 ਈ, ਆਈ. ਆਰ. ਐਨ. ਐਸ. ਐਸ. 1ਡੀ, ਆਈ.ਆਰ.ਐਨ.ਐਸ.ਐਸ.1 ਐਫ,ਆਈ.ਆਰ.ਐਨ.ਐਸ.ਐਸ.1 ਯੀ ਅਤੇ ਆਈ. ਆਰ. ਐਨ. ਐਸ. ਐਸ.1 ਐਚ ਸ਼ਾਮਲ ਹਨ| ਇਨ੍ਹਾਂ ਵਿਚੋਂ ਆਈ.ਆਰ.ਐਨ.ਐਸ.ਐਸ.1 ਐਚ ਨੂੰ ਛੱਡ ਕੇ ਬਾਕੀ ਸਾਰੇ ਲਾਂਚ ਸਫਲ ਰਹੇ ਹਨ|
ਜ਼ਿਕਰਯੋਗ ਹੈ ਕਿ ਇਸਰੋ ਨੇ 29 ਮਾਰਚ ਨੂੰ ਜੀ.ਸੈਟ.-6ਏ ਉਪਗ੍ਰਹਿ ਲਾਂਚ ਕੀਤਾ ਸੀ, ਪਰ ਲਾਚਿੰਗ ਦੇ 48 ਘੰਟੇ ਬਾਅਦ ਹੀ ਇਸ ਨਾਲ ਸੰਪਰਕ ਟੁੱਟ ਗਿਆ ਸੀ| ਇਸ ਕਾਰਨ ਵਿਗਿਆਨਕਾਂ ਅਤੇ ਹਥਿਆਰਬੰਦ ਫੌਜੀਆਂ ਨੂੰ ਵੱਡਾ ਝਟਕਾ ਲੱਗਾ ਸੀ| ਹਾਲਾਂਕਿ ਇਸਰੋ ਨੇ ਇਸ ਅਸਫਲਤਾ ਨੂੰ ਭੁਲਾ ਕੇਨੈਵੀਗੇਸ਼ਨ ਸੈਟੇਲਾਈਟ (ਆਈ. ਆਰ.ਐਨ.ਐਸ.ਐਸ.1) ਲਾਂਚ ਕੀਤਾ|

Leave a Reply

Your email address will not be published. Required fields are marked *