ਇਸਰੋ 23 ਜੂਨ ਨੂੰ ਪੀ.ਐਸ.ਐਲ.ਵੀ. ਦੇ ਰਾਹੀਂ ਲਾਂਚ ਕਰੇਗਾ 31 ਸੈਟੇਲਾਈਟਸ

ਬੈਂਗਲੁਰੂ, 22 ਜੂਨ (ਸ.ਬ.)  ਭਾਰਤ ਦੇ ਪੋਲਰ  ਸੈਟੇਲਾਈਟ ਪ੍ਰੀਖਣ ਯਾਨ (ਪੀ.ਐਸ.ਐਲ.ਵੀ.) ਤੋਂ 23 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ ਕਾਰਟੋਸੇਟ-2 ਲੜੀ ਦੇ ਸੈਟੇਲਾਈਟ ਦਾ ਪ੍ਰੀਖਣ ਕੀਤਾ ਜਾਵੇਗਾ, ਜਿਸ ਦੇ ਨਾਲ 30 ਹੋਰ ਸੈਟੇਲਾਈਟ ਪੁਲਾੜ ਵਿੱਚ ਜਾਣਗੇ| ਇਸਰੋ ਨੇ ਅੱਜ ਕਿਹਾ ਕਿ ਪੀ. ਐਸ. ਐਲ.ਵੀ. -ਸੀ38 ਤੋਂ ਪ੍ਰਿਥਵੀ ਦੇ ਪ੍ਰੀਖਣ ਲਈ 712 ਕਿਲੋਗ੍ਰਾਮ ਦੇ ਕਾਰਟੋਸੈਟ-2 ਲੜੀ ਦੇ ਸੈਟੇਲਾਈਟ ਅਤੇ 30 ਸਾਥੀ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ ਨਾਲ ਜਾਣ ਵਾਲੇ ਸੈਟੇਲਾਈਟਾਂ ਵਿੱਚ 14 ਦੇਸ਼ਾਂ ਦੇ 29 ਨੈਨੋ ਸੈਟੇਲਾਈਟ ਹਨ| ਇਨ੍ਹਾਂ ਦੇਸ਼ਾਂ ਵਿੱਚ ਆਸਟ੍ਰੇਲੀਆ, ਬੈਲਜ਼ੀਅਮ, ਚਿਲੀ, ਚੇਕ ਗਣਰਾਜ, ਫਿਨਲੈਂਡ, ਫਰਾਂਸ, ਜਰਮਨੀ, ਇਟਲੀ, ਜਾਪਾਨ, ਲਾਤਵੀਆ, ਲਿਥੁਆਨੀਆ, ਸਲੋਵਾਕੀਆ, ਬ੍ਰਿਟੇਨ ਅਤੇ ਅਮਰੀਕਾ ਹਨ| ਇਕ ਨੈਨੋ ਸੈਟੇਲਾਈਟ ਭਾਰਤ ਦਾ ਹੈ| ਇਸਰੋ ਨੇ ਕਿਹਾ ਕਿ ਪੀ.ਐਸ.ਐਲ.ਵੀ.-ਸੀ38 ਦਾ ਪ੍ਰੀਖਣ 23 ਜੂਨ ਨੂੰ ਸਵੇਰੇ 9.29 ਵਜੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਕੀਤਾ ਜਾਵੇਗਾ|

Leave a Reply

Your email address will not be published. Required fields are marked *