ਇਸਲਾਮਿਕ ਸਟੇਟ ਨਾਲ ਜੁੜੇ ਸਮੂਹ ਨੇ ਸਰਕਾਰੀ ਵੈਬਸਾਈਟਾਂ ਨੂੰ ਹੈਕ ਕਰਨ ਦਾ ਕੀਤਾ ਦਾਅਵਾ

ਵਾਸ਼ਿੰਗਟਨ, 26 ਜੂਨ (ਸ.ਬ.) ਇਸਲਾਮਿਕ ਸਟੇਟ ਨੂੰ ਸਮਰਥਨ ਕਰਨ ਵਾਲੇ ਇਕ ਅੱਤਵਾਦੀ ਸਮੂਹ ਨੇ ਅੋਹਿਯੋ ਦੀਆਂ ਕਈ ਸਰਕਾਰੀ ਵੇਬਸਾਈਟਾਂ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ| ਅੱਤਵਾਦੀ ਸਮੂਹ ਨੇ ਅੋਹਿਯੋ ਰਾਜ ਦੀ ਰਿਪਬਲੀਕਨ ਸਰਕਾਰ ਦੇ ਜਾਨ ਕੇਚਿਸ ਦੀ ਵੈਬਸਾਈਟ ਤੇ ਇਕ ਸੰਦੇਸ਼ ਭੇਜ ਕੇ ਕਿਹਾ ਮੁਸਲਿਮ ਦੇਸ਼ਾਂ ਵਿੱਚ ਵੱਗਣ ਵਾਲੀ ਖੂਨ ਦੀ ਹਰ ਬੂੰਦ ਲਈ ਟਰੰਪ ਸਮੇਤ ਤੁਹਾਨੂੰ ਅਤੇ ਤੁਹਾਡੇ ਸਾਰੇ ਲੋਕਾਂ ਨੂੰ ਨਿਸ਼ਾਨੇ ਤੇ ਲਿਆ ਜਾਵੇਗਾ| ਸੰਦੇਸ਼ ਖਤਮ ਹੋਣ ਤੇ ਥੱਲ੍ਹੇ ਲਿਖਿਆ ਸੀ ਟੀਮ ਸਿਸਟਮ ਡੀਜੇ, ਮੈਂ ਇਸਲਾਮਿਕ ਸਟੇਟ ਦਾ ਸਮਰਥਨ ਕਰਦਾ ਹਾਂ|
ਅਜਿਹਾ ਹੀ ਇਕ ਸੰਦੇਸ਼  ਬ੍ਰੋਕਹੇਵ, ਨਿਊਯਾਰਕ ਸ਼ਹਿਰਾਂ ਦੀ ਹਾਵਰਡ ਕਾਊਂਟੀ, ਮੈਰੀਲੈਂਡ ਸਰਕਾਰਾਂ ਦੀਆਂ ਵੈਬਸਾਈਟਾਂ ਨੂੰ ਵੀ ਭੇਜਿਆ ਗਿਆ| ਅੱਤਵਾਦੀ ਸਮੂਹ ਨੇ ਇਸ ਤੋਂ ਪਹਿਲਾਂ ਵੀ ਰਿਚਲੈਂਡ ਕਾਊਂਟੀ, ਵਿਸਕਾਸਿਨ ਦੇ ਨਾਲ ਏਬਰਡੀਨ, ਸਕਾਟਲੈਂਡ ਅਤੇ ਸਵੀਡਨ ਦੇ ਸ਼ਹਿਰਾਂ ਵਿੱਚ ਵੀ ਹੈਕਿੰਗ ਦੀ ਜ਼ਿੰਮੇਵਾਰੀ ਲਈ ਸੀ| ਅੋਹਿਯੋ ਵਿੱਚ ਇਸ ਤੋਂ ਪਹਿਲਾਂ ਵੀ ਕਈ ਹੋਰ ਸਰਕਾਰੀ ਵੈਬਸਾਈਟਾਂ ਹੈਕ ਹੋ ਚੁੱਕੀਆਂ ਹਨ|

Leave a Reply

Your email address will not be published. Required fields are marked *