ਇਸਲਾਮਿਕ ਸਟੇਟ ਨੇ ਲਈ ਮੈਲਬੌਰਨ ਦੇ ਅਪਾਰਟਮੈਂਟ ਵਿੱਚ ਗੋਲੀਬਾਰੀ ਦੀ ਜ਼ਿੰਮੇਵਾਰੀ

ਮੈਲਬੌਰਨ, 6 ਜੂਨ (ਸ.ਬ.) ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਗੋਲੀਬਾਰੀ ਅਤੇ ਬੰਧਕ ਬਣਾਏ ਜਾਣ ਦੀ ਘਟਨਾ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ| ਆਸਟ੍ਰੇਲੀਅਨ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਇਹ ‘ਅੱਤਵਾਦੀ’ ਘਟਨਾ ਸੀ| ਇਸ ਘਟਨਾ ਵਿੱਚ ਬੰਦੂਕਧਾਰੀ ਸਮੇਤ 2 ਵਿਅਕਤੀ ਮਾਰੇ ਗਏ ਸਨ| ਘਟਨਾ ਵਿਚ ਮਾਰੇ ਗਏ ਬੰਦੂਕਧਾਰੀ ਦੀ ਪਛਾਣ ਯਾਕੂਬ ਖਾਯਰ ਦੇ ਰੂਪ ਵਿੱਚ ਹੋਈ ਹੈ|
ਇਹ ਘਟਨਾ ਮੈਲਬੌਰਨ ਵਿੱਚ  ਕੱਲ ਬ੍ਰਾਈਟਨ ਦੇ ਬੇਅ ਸਟਰੀਟ ਵਿੱਚ ਸਥਿਤ ਇਕ ਅਪਾਰਟਮੈਂਟ ਬਿਲਡਿੰਗ ਵਿੱਚ ਹੋਈ, ਜਿੱਥੇ ਧਮਾਕਾ ਹੋਇਆ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ| ਬੰਦੂਕਧਾਰੀ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਦਕਿ ਇਕ ਔਰਤ ਨੂੰ ਬੰਧਕ ਬਣਾਇਆ ਸੀ| ਪੁਲੀਸ ਨਾਲ ਇਕ ਘੰਟੇ ਤੱਕ ਚਲੇ ਸੰਘਰਸ਼ ਦੌਰਾਨ ਬੰਦੂਕਧਾਰੀ ਮਾਰਿਆ ਗਿਆ, ਜਿਸ ਤੋਂ ਬਾਅਦ ਬੰਧਕ ਔਰਤ ਨੂੰ ਛੁਡਵਾਇਆ ਗਿਆ|
ਵਿਕਟੋਰੀਆ ਪੁਲੀਸ ਮੁਖੀ ਕਮਿਸ਼ਨਰ ਗ੍ਰਾਹਮ ਐਸ਼ਟਨ ਨੇ ਦੱਸਿਆ ਕਿ ਬੰਦੂਕਧਾਰੀ ਯਾਕੂਬ ਦਾ ਲੰਬਾ ਅਪਰਾਧਕ ਇਤਿਹਾਸ ਰਿਹਾ ਸੀ ਅਤੇ ਪੁਲੀਸ ਉਸ ਨੂੰ ਜਾਣਦੀ ਸੀ| ਉਨ੍ਹਾਂ ਦੱਸਿਆ ਕਿ ਯਾਕੂਬ ਤੇ ਸਿਡਨੀ ਵਿੱਚ 2009 ਵਿੱਚ ਫੌਜੀਆਂ ਦੇ ਬੈਕਰਜ਼ ਤੇ ਹਮਲਾ ਕਰਨ ਦੀ ਸਾਜਿਸ਼ ਰੱਚਣ ਦੇ ਦੋਸ਼ ਸਨ, ਹਾਲਾਂਕਿ ਬਾਅਦ ਵਿੱਚ ਜਿਊਰੀ ਨੇ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਸੀ|

Leave a Reply

Your email address will not be published. Required fields are marked *