ਇਸ ਵਾਰ ਦਿਵਾਲੀ ਨਹੀਂ ਮਨਾਉਣਗੇ ਸਾਬਕਾ ਫੌਜੀ : ਲੈਫ. ਕਰਨਲ ਸੋਹੀ


ਐਸ ਏ ਐਸ ਨਗਰ, 12 ਨਵੰਬਰ (ਸ.ਬ.) ਸਾਬਕਾ ਫੌਜੀਆਂ ਨੇ ਕੇਂਦਰ ਸਰਕਾਰ ਵਲੋਂ ਉਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਇਸ ਵਾਰ ਦਿਵਾਲੀ ਨਾ ਮਨਾਉਣ ਦਾ ਐਲਾਨ ਕੀਤਾ ਹੈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ. ਕਰਨਲ ਐਸ ਐਸ  ਸੋਹੀ (ਰਿਟਾ.) ਨੇ ਦਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸਾਬਕਾ ਫੌਜੀਆਂ ਦੀਆਂ ਕਈ ਅਹਿਮ ਮੰਗਾਂ ਅਜੇ ਤਕ ਪੂਰੀਆਂ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਸਾਬਕਾ ਫੌਜੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ| 
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਾਬਕਾ ਫੌਜੀਆਂ ਦੀ ਵੱਡੀ ਮੰਗ ‘ਇਕ ਰੈਂਕ ਇਕ ਪੈਨਸ਼ਨ’ ਨੂੰ ਲਾਗੂ ਕਰਨ ਦੀ ਥਾਂ ਟਾਲਮ ਟੋਲ ਦੀ ਨੀਤੀ ਅਪਨਾਈ ਹੋਈ ਹੈ, ਜਿਸ ਕਾਰਨ ਸਾਬਕਾ ਫੌਜੀਆਂ ਨੂੰ ਅਜੇ ਤਕ ਇਕ ਰਂੈਕ ਇਕ ਪੈਨਸ਼ਨ ਸਕੀਮ ਦਾ ਲਾਭ ਨਹੀਂ ਮਿਲਿਆ, ਜਿਸ ਕਾਰਨ ਸਾਬਕਾ ਫੌਜੀਆਂ ਵਿੱਚ ਮੌਜੂਦਾ ਮੋਦੀ ਸਰਕਾਰ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਰਕੇ ਸਾਬਕਾ ਫੌਜੀਆਂ ਨੇ ਇਸ ਵਾਰ ਦਿਵਾਲੀ ਨਾ ਮਨਾਉਣ ਦਾ ਫੈਸਲਾ ਕੀਤਾ ਹੈ|

Leave a Reply

Your email address will not be published. Required fields are marked *