ਇਸ ਹਫਤੇ ਦਾ ਤੁਹਾਡਾ ਰਾਸ਼ੀਫਲ


ਮੇਖ :- ਹਫਤੇ ਦੇ ਮੁੱਢਲੇ ਪੜਾਅ ਵਿਚ ਤੁਹਾਡੇ ਯਤਨ ਜ਼ਰੂਰ ਸਫਲ ਹੋਣਗੇ। ਉਪਰਾਲਾ ਕਰਨ ਨਾਲ ਕਿਸੇ ਵਿਵਾਦ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਰਕਿਆ ਧਨ ਪ੍ਰਾਪਤ ਹੋਵੇਗਾ। ਵਿਦਿਆਰਥੀਆਂ ਲਈ ਸਮਾਂ ਅਨੁਕੂਲ ਹੈ। ਸਫਲਤਾ ਮਿਲੇਗੀ। ਗੁੱਸੇ ਤੋਂ ਦੂਰ ਰਹੋ। ਪੇਟ, ਅੱਖਾਂ ਅਤੇ ਮੂਤਰ ਵਿਕਾਰ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਹਫਤੇ ਦੇ ਅੰਤਲੇ ਪੜਾਅ ਵਿੱਚ ਕਾਰੋਬਾਰ ਆਮ ਵਾਂਗ ਰਹੇਗਾ। ਸਮਾਜਿਕ ਮਾਨ-ਯੱਸ਼ ਵਧੇਗਾ।
ਬਿ੍ਰਖ :- ਹਫਤੇ ਦੇ ਸ਼ੁਰੂ ਵਿਚ ਕਾਰੋਬਾਰ ਵਿਚ ਅਸਥਿਰਤਾ ਦਾ ਮਾਹੌਲ ਬਣ ਸਕਦਾ ਹੈ। ਕਾਰੋਬਾਰ ਵਿਚ ਕਈ ਤਰ੍ਹਾਂ ਦੀਆਂ ਅੜਚਣਾਂ ਆ ਸਕਦੀਆਂ ਹਨ। ਜਿਸ ਕਾਰਨ ਵਿਕਾਸ ਦੀ ਗਤੀ ਹੌਲੀ ਰਹੇਗੀ। ਯਤਨ ਕਰਨ ਨਾਲ ਸਭ ਰੁਕਾਵਟਾਂ ਦੂਰ ਹੋ ਜਾਣਗੀਆਂ। ਮਨ ਵਿਚ ਕਈ ਤਰ੍ਹਾਂ ਦੇ ਅਨੂਚਿਤ ਵਿਚਾਰ ਵੀ ਪੈਦਾ ਹੋ ਸਕਦੇ ਹਨ। ਮੇਲ-ਜੋਲ ਕਾਰਨ ਲਾਭ ਮਿਲੇਗਾ। ਹਫਤੇ ਦੇ ਅੰਤ ਵਿੱਚ ਯਾਤਰਾ ਹੋ ਸਕਦੀ ਹੈ।
ਮਿਥੁਨ :- ਹਫਤੇ ਦੇ ਸ਼ੁਰੂ ਵਿਚ ਸਫਲਤਾ ਮਿਲੇਗੀ। ਪ੍ਰੰਤੂ ਯਾਤਰਾ ਵਿਚ ਵਿਘਨ ਪੈ ਸਕਦਾ ਹੈ। ਘਰ ਵਿਚ ਸੁੱਖ ਅਤੇ ਖੁਸ਼ੀ ਦਾ ਵਾਤਾਵਰਣ ਰਹੇਗਾ। ਸਾਂਝੇਦਾਰੀ ਵਿਚ ਲਾਭ ਮਿਲੇਗਾ। ਪ੍ਰੰਤੂ ਕਿਸੇ ਦੇ ਬਹਿਕਾਵੇ ਵਿਚ ਨਹੀਂ ਆਉਣਾ ਚਾਹੀਦਾ। ਕੋਈ ਸ਼ੁੱਭ ਸੂਚਨਾ ਵੀ ਮਿਲ ਸਕਦੀ ਹੈ। ਕਿਸੀ ਅਣਪਛਾਤੇ ਵਿਅਕਤੀ ਤੋਂ ਧੋਖਾ ਵੀ ਮਿਲ ਸਕਦਾ ਹੈ। ਹਫਤੇ ਦੇ ਅੰਤ ਵਿਚ ਯਾਤਰਾ ਵਿਚ ਕਸ਼ਟ ਹੋਵੇਗਾ।
ਕਰਕ :- ਹਫਤੇ ਦੇ ਸ਼ੁਰੂ ਵਿਚ ਕਾਰੋਬਾਰ ਵਿਚ ਬੇਹਤਰੀ ਆਏਗੀ। ਪਰਾਕ੍ਰਮ ਵਿਚ ਵਾਧਾ ਹੋਵੇਗਾ। ਕੰਮਾਂ ਵਿਚ ਸਫਲਤਾ ਸਦਕਾ ਤੁਹਾਡਾ ਉਤਸ਼ਾਹ ਵਧੇਗਾ। ਯਾਤਰਾ ਜਾਂ ਦਫਤਰ ਵਿਚ ਕਿਸੇ ਇਸਤਰੀ ਨਾਲ ਸੰਪਰਕ ਲਾਭ ਦੇਵੇਗਾ। ਪ੍ਰੰਤੂ ਭਰਾ-ਭੈਣ ਸਹਾਇਤਾ ਘੱਟ ਹੀ ਕਰਨਗੇ। ਹਫਤੇ ਦੇ ਅਖੀਰ ਵਿਚ ਕੋਈ ਕੰਮ ਸੋਚ-ਵਿਚਾਰ ਕਰਕੇ ਕਰਨਾ ਹੀ ਉੱਚਿਤ ਰਹੇਗਾ। ਖਰਚਾ ਵਧਣ ਨਾਲ ਮਨ ਦੁਖੀ ਰਹੇਗਾ। ਵਿਦਿਆਰਥੀ ਸਖਤ ਮਿਹਨਤ ਉਪਰੰਤ ਹੀ ਸਫਲ ਹੋਣਗੇ।
ਸਿੰਘ :- ਹਫਤੇ ਦੇ ਸ਼ੁਰੂ ਵਿਚ ਨਵੀਆਂ-ਨਵੀਆਂ ਯੋਜਨਾਵਾਂ ਬਣ ਸਕਦੀਆਂ ਹਨ। ਕਾਰਜ, ਕਾਰੋਬਾਰ ਵਿਚ ਵਿਸਤਾਰ ਨਾਲ ਲਾਭ ਦੀ ਸੰਭਾਵਨਾ ਹੈ। ਕੰਮ ਵਿਚ ਪਰਿਵਰਤਨ ਲਈ ਮਨ ਬਣੇਗਾ। ਵਿਅਰਥ ਦੀਆਂ ਚਿੰਤਾਵਾਂ ਕਾਰਨ ਹਾਲਤ ਕਸ਼ਟਕਾਰੀ ਰਹਿ ਸਕਦੇ ਹਨ ਅਤੇ ਕੰਮ ਵੀ ਵਿਗੜ ਸਕਦੇ ਹਨ। ਧਨ ਦੀ ਕਮੀ ਕਾਰਨ ਕੋਈ ਯੋਜਨਾ ਅੱਧ-ਵਿਚਾਲੇ ਹੀ ਰਹਿ ਸਕਦੀ ਹੈ। ਹਫਤੇ ਦੇ ਅੰਤ ਵਿਚ ਪ੍ਰੇਮ ਦਾ ਮੌਸਮ ਰਹੇਗਾ। ਕਾਰੋਬਾਰ ਆਮ ਵਾਂਗ ਬਣਿਆ ਰਹੇਗਾ।
ਕੰਨਿਆ :- ਹਫਤੇ ਦੇ ਸ਼ੁਰੂ ਵਿਚ ਮਿੱਤਰਤਾ ਅਤੇ ਪ੍ਰੇਮ ਸੰਬੰਧਾਂ ਵਿਚ ਸੁਧਾਰ ਆਵੇਗਾ ਅਤੇ ਤੁਹਾਡੀ ਆਸ ਪੂਰੀ ਹੋਵੇਗੀ। ਸੰਤਾਨ ਪੱਖੋਂ ਕੁਝ ਨਿਰਾਸ਼ਤਾ ਹੀ ਮਿਲੇਗੀ ਪ੍ਰੰਤੂ ਛੇਤੀ ਹੀ ਹਾਲਾਤ ਸੁਧਰ ਜਾਣਗੇ। ਰੁਮਾਂਸ ਵਿਚ ਉਤਸ਼ਾਹ ਵਧੇਗਾ। ਸਿਹਤ ਵੱਲ ਧਿਆਨ ਰੱਖਣਾ ਜਰੂਰੀ ਹੈ। ਹਫਤੇ ਦੇ ਅੰਤ ਵਿਚ ਦੁਸ਼ਮਣਾਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ।
ਤੁਲਾ :-ਹਫਤੇ ਦੇ ਸ਼ੁਰੂ ਵਿਚ ਘਰ ਦਾ ਸੁੱਖ ਪ੍ਰਾਪਤ ਹੋਵੇਗਾ ਅਤੇ ਪਤਨੀ ਦਾ ਪਿਆਰ ਅਤੇ ਸੁੱਖ ਮਿਲੇਗਾ ਪ੍ਰੰਤੂ ਤੁਹਾਨੂੰ ਆਪਣਾ ਵਤੀਰਾ ਨਿੱਘਾ ਰੱਖਣਾ ਚਾਹੀਦਾ ਹੈ। ਕਿਸੇ ਸ਼ੱਕ ਨੂੰ ਲੈ ਕੇ ਘਰ ਦਾ ਮਾਹੌਲ ਵਿਗੜ ਸਕਦਾ ਹੈ ਅਤੇ ਨੌਕਰੀ ਵਿਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਝਗੜਾ ਹੋਣ ਦਾ ਡਰ ਹੈ। ਚੌਕਸ ਰਹੋ ਅਤੇ ਸੂਰਜ ਨਮਸਕਾਰ ਹਰ ਰੋਜ ਕਰੋ। ਹਫਤੇ ਦੇ ਅੰਤਲੇ ਦਿਨਾਂ ਵਿਚ ਕੋਈ ਸ਼ੁੱਭ ਕੰਮ ਸਿਰੇ ਚੜ੍ਹ ਜਾਵੇਗਾ।
ਬਿ੍ਰਸ਼ਚਕ :- ਹਫਤੇ ਦੇ ਸ਼ੁਰੂ ਵਿਚ ਸਫਲਤਾ ਮਿਲੇਗੀ। ਸਰਕਾਰੀ ਅਤੇ ਦੂਸਰੇ ਕਾਰਜ ਆਸਾਨੀ ਨਾਲ ਹੋ ਜਾਣਗੇ। ਰੁਜਗਾਰ, ਨੌਕਰੀ ਦੀ ਭਾਲ ਵਿਚ ਸਫਲਤਾ ਮਿਲੇਗੀ। ਕੰਮਕਾਜੀ ਹਾਲਾਤ ਬੇਹਤਰ ਬਣਨਗੇ। ਮਾਣ-ਯੱਸ਼ ਵਿਚ ਵਾਧਾ ਹੋਵੇਗਾ। ਕਿਸਮਤ ਤੁਹਾਡਾ ਸਾਥ ਦੇਵੇਗੀ। ਤਰੱਕੀ ਦਾ ਮੌਕਾ ਵੀ ਮਿਲ ਸਕਦਾ ਹੈ। ਵਿਰੋਧੀ ਜਰੂਰ ਹਾਰ ਜਾਣਗੇ। ਹਫਤੇ ਦੇ ਅੰਤ ਪ੍ਰੇਮੀਆਂ ਲਈ ਸ਼ੁੱਭ ਰਹੇਗਾ।
ਧਨੁ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਸਭ ਕੰਮ ਸਹਿਜੇ ਹੀ ਹੋ ਜਾਣਗੇ ਅਤੇ ਤੁਹਾਡੀ ਇੱਛਾ ਪੂਰੀ ਹੋਵੇਗੀ। ਰੁਜਗਾਰ, ਨੌਕਰੀ ਦੀ ਭਾਲ ਵਿਚ ਸਫਲਤਾ ਮਿਲੇਗੀ। ਸੁੱਖ ਅਤੇ ਖੁਸ਼ਹਾਲੀ ਵਧੇਗੀ। ਪ੍ਰੇਮੀ/ਪ੍ਰੇਮਿਕਾ ਦਾ ਮਿਲਣ ਹੋਵੇਗਾ। ਪਰਿਵਾਰ ਵਿਚ ਵਾਧੇ ਕਾਰਨ ਖੁਸ਼ੀ ਦਾ ਮਾਹੌਲ ਬਣੇਗਾ। ਕਾਰੋਬਾਰ ਵਿਚ ਆਸ ਅਨੁਸਾਰ ਲਾਭ ਹੋਵੇਗਾ। ਹਫਤੇ ਦੇ ਅੰਤਲੇ ਪੜਾਅ ਵਿਚ ਪੜ੍ਹਾਈ ਲਿਖਾਈ ਵਿਚ ਮਨ ਘੱਟ ਲੱਗੇਗਾ। ਕਿਸੇ ਤਰ੍ਹਾਂ ਦਾ ਵਿਵਾਦ ਤੋਂ ਦੂਰ ਰਹੋ।
ਮਕਰ :- ਹਫਤੇ ਦੇ ਸ਼ੁਰੂ ਦਿਨਾਂ ਵਿਚ ਰਾਜ ਸਰਕਾਰ ਵੱਲੋਂ ਮਾਣ-ਯੱਸ਼ ਪ੍ਰਾਪਤ ਹੋਵੇਗਾ। ਮਨਚਾਹੇ ਕੰਮ ਪੂਰੇ ਹੋਣਗੇ। ਤੁਹਾਡਾ ਪ੍ਰਭਾਵ ਵਧੇਗਾ। ਚੰਗੇ ਵਿਅਕਤੀਆਂ ਨਾਲ ਮੇਲਜੋਲ ਲਾਭਕਾਰੀ ਰਹੇਗਾ ਅਤੇ ਕੰਮਕਾਰ ਦੀ ਸਥਿਤੀ ਵਿਚ ਸੁਧਾਰ ਆਵੇਗਾ। ਮੇਲ-ਜੋਲ ਅਤੇ ਸਹਿਯੋਗ ਨਾਲ ਤੁਸੀਂ ਵਧੇਰੇ ਸਫਲ ਰਹੋਗੇ। ਘਰ ਵਿਚ ਕੋਈ ਸ਼ੁੱਭ ਕਾਰਜ ਹੋ ਸਕਦਾ ਹੈ। ਕਾਰੋਬਾਰ ਦੇ ਬਦਲਣ ਦੀ ਭਾਵਨਾ ਪੈਦਾ ਹੋਵੇਗੀ।
ਕੁੰਭ :- ਹਫਤੇ ਦੇ ਸ਼ੁਰੂ ਵਿਚ ਹਰ ਕੰਮ ਵਿਚ ਰੁਕਾਵਟ ਪੈਣ ਦੀ ਸੰਭਾਵਨਾ ਹੈ। ਕੰਮਾਂ ਵਿਚ ਸਫਲਤਾ ਲਈ ਬਹੁਤ ਮਿਹਨਤ ਕਰਨੀ ਪਵੇਗੀ। ਦੈਨਿਕ ਕਾਰਜਗਤੀ ਮੱਠੀ ਚਾਲ ਚੱਲੇਗੀ। ਬੀਮਾ ਅਤੇ ਵਿਰਾਸਤ ਦਾ ਧਨ ਮਿਲਣ ਦੀ ਪ੍ਰਬਲ ਸੰਭਾਵਨਾ ਬਣੀ ਹੋਈ ਹੈ। ਵਿਦੇਸ਼ਾਂ ਵਿਚ ਰਹਿੰਦਿਆਂ ਨਾਲ ਪੁੱਤਰ-ਵਿਹਾਰ ਹੋਵੇਗਾ। ਹਫਤੇ ਦੇ ਅੰਤ ਵਿਚ ਰੁਜਗਾਰ ਵਿਚ ਲਾਭ ਦੇ ਮੌਕੇ ਪ੍ਰਾਪਤ ਹੋਣਗੇ।

Leave a Reply

Your email address will not be published. Required fields are marked *