ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

ਮੇਖ :-ਨਵੀਂ ਨੌਕਰੀ ਜਾਂ ਰੁਜਗਾਰ ਪ੍ਰਾਪਤ ਹੋ ਜਾਵੇਗਾ। ਜੀਵਨ ਵਿੱਚ ਜਦੋ-ਜਹਿਦ ਰਹੇਗੀ ਪ੍ਰੰਤੂ ਸਫਲਤਾ ਵੀ ਮਿਲਦੀ ਰਹੇਗੀ। ਵਿਰੋਧੀ ਤੁਹਾਡਾ ਕੁੱਝ ਨਹੀਂ ਵਿਗਾੜ ਸਕਣਗੇ। ਵਿਆਹ ਆਦਿ ਦੇ ਪ੍ਰਸਤਾਵ ਤਾਂ ਆਉਣਗੇ ਪ੍ਰੰਤੂ ਗਤੀ ਨਹੀਂ ਫੜਨਗੇ। ਸਫਲਤਾ ਲਈ ਤੁਹਾਨੂੰ ਆਪਣੀ ਬਾਣੀ ਉੱਤੇ ਵੀ ਕਾਬੂ ਰੱਖਣਾ ਜਰੂਰੀ ਹੈ। ਹਫਤੇ ਦੇ ਅੰਤ ਵਿਚ ਵਾਹਨ ਵੇਚਣ ਦਾ ਪ੍ਰੋਗਰਾਮ ਬਣੇਗਾ। ਅਚਾਨਕ ਯਾਤਰਾ ਵੀ ਹੋ ਸਕਦੀ ਹੈ। ਸਿਹਤ ਵੱਲ ਤੁਹਾਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕਾਰੋਬਾਰ ਆਮ ਵਾਂਗ ਚੱਲਦਾ ਰਹੇਗਾ।

ਬ੍ਰਿਖ :- ਵਾਹਨ ਆਦਿ ਦੀ ਖਰੀਦ-ਫਰੋਖਤ ਦੀ ਸੰਭਾਵਨਾ ਹੈ। ਘਰ ਵਿੱਚ ਸੁੱਖ-ਸੁਵਿਧਾ ਦਾ ਸਾਮਾਨ ਆਏਗਾ। ਘਰ ਵਿਚ ਨਵਾਂ ਵਾਹਨ ਵੀ ਆ ਸਕਦਾ ਹੈ। ਵਿਦਿਆਰਥੀਆਂ ਵਿਚ ਵਿੱਦਿਆ ਪ੍ਰਤੀ ਉਤਸ਼ਾਹ ਵਧੇਗਾ ਪ੍ਰੰਤੂ ਵਿਦਿਆਰਥੀ ਵਰਗ ਕੁਝ ਤਨਾਅ ਵਿਚ ਵੀ ਰਹੇਗਾ। ਮਨੋਰੰਜਨ ਕੰਮਾਂ ਉੱਤੇ ਖਰਚਾ ਹੋਵੇਗਾ। ਨੌਕਰੀ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ। ਰੁਜਗਾਰ ਲਈ ਭੱਜ-ਦੌੜ ਕਰਨੀ ਪਵੇਗੀ। ਹਫਤੇ ਦੇ ਅੰਤ ਵਿਚ ਘਰ ਵਿਚ ਅਣਸੁੱਖਾਵੇਂ ਹਾਲਾਤ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ। ਯਾਤਰਾ ਵੀਜਾ ਮਿਲਣ ਵਿਚ ਵਿਘਨ ਪਵੇਗਾ।

ਮਿਥੁਨ :- ਕੰਮਕਾਰ ਵਿਚ ਵਿਘਨ ਅਤੇ ਰੁਕਾਵਟਾਂ ਕਾਰਨ ਮਨ ਪ੍ਰੇਸ਼ਾਨ ਰਹੇਗਾ। ਅਸਥਿਰਤਾ ਦਾ ਮਾਹੌਲ ਬਣੇਗਾ ਅਤੇ ਕਾਰੋਬਾਰੀ ਸਥਿਤੀ ਮੱਧਮ ਰਹੇਗੀ। ਆਮਦਨ ਆਮ ਵਾਂਗ ਪ੍ਰੰਤੂ ਖਰਚਾ ਵਧੇਰੇ ਹੋਵੇਗਾ। ਧਿਆਨ ਰਹੇ, ਗਲਤ ਕੰਮ ਹਾਨੀ ਦਾ ਕਾਰਨ ਬਣ ਸਕਦੇ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਦੋ ਨੰਬਰ ਦੇ ਖਾਤੇ ਵੀ ਫੜ ਹੋ ਸਕਦੇ ਹਨ। ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ। ਵਿਅਰਥ ਵੀ ਘੁੰਮਣਾ ਪਵੇਗਾ। ਕੋਸ਼ਿਸ਼ ਨਾਲ ਹੀ ਸਫਲਤਾ ਮਿਲੇਗੀ। ਹਫਤੇ ਦੇ ਅੰਤ ਵਿਚ ਧਨ ਪ੍ਰਤੀ ਲਾਲਸਾ ਵਧੇਗੀ।

ਕਰਕ :- ਕੰਮਾਂ ਵਿਚ ਰੁਕਾਵਟਾਂ ਕਾਰਨ ਮਾਨਸਿਕ ਪ੍ਰੇਸ਼ਾਨੀ ਹੋਵੇਗੀ ਵਾਹਨ ਧਿਆਨ ਨਾਲ ਚਲਾਉਣਾ ਹੋਵੇਗਾ, ਨਹੀਂ ਤਾਂ ਸੱਟ-ਚੋਟ ਆਦਿ ਦਾ ਡਰ ਹੈ। ਧਨ ਦੀ ਕਮੀ ਮਹਿਸੂਸ ਹੋਵੇਗੀ। ਮਿਹਨਤ ਵਧੇਰੇ ਹੋਵੇਗੀ ਪ੍ਰੰਤੂ ਕਾਰਜ ਗਤੀ ਕੁਝ ਢਿੱਲੀ ਹੀ ਰਹੇਗੀ। ਪੇਟ ਵਿਕਾਰ ਹੋ ਸਕਦਾ ਹੈ ਅਤੇ ਪ੍ਰੇਮ ਸੰਬੰਧਾਂ ਵਿਚ ਮਨ-ਮੁਟਾਵ ਹੋਵੇਗਾ। ਕੋਈ ਕਾਨੂੰਨੀ ਮਸਲਾ ਅਜੇ ਹੱਲ ਨਹੀਂ ਹੋਵੇਗਾ। ਹਫਤੇ ਦੇ ਅੰਤ ਵਿਚ ਮਹਤੱਵਪੂਰਨ ਕੰਮ ਗਤੀ ਫੜਨਗੇ।

ਸਿੰਘ :- ਵਿਦਿਆਰਥੀਆਂ ਲਈ ਅਤੀ ਅਨੁਕੂਲ ਸਮਾਂ ਹੈ, ਸਫਲਤਾ ਮਿਲੇਗੀ। ਉੱਚ ਵਿੱਦਿਆ ਪ੍ਰਾਪਤੀ ਹਿੱਤ ਕੀਤੇ ਯਤਨ ਸਫਲ ਹੋਣਗੇ। ਇੱਛਾ ਅਨੁਸਾਰ ਤਬਾਦਲਾ ਹੋ ਸਕੇਗਾ। ਵਿਦੇਸ਼ ਯਾਤਰਾ ਲਈ ਸਮਾਂ ਅਨੁਕੂਲ ਹੈ। ਪ੍ਰੀਖਿਆ ਅਤੇ ਪ੍ਰਤੀਯੋਗਤਾ ਵਿਚ ਸਫਲਤਾ ਮਿਲੇਗੀ। ਹਫਤੇ ਦੇ ਅੰਤਲੇੇ ਦਿਨਾਂ ਵਿਚ ਦੈਨਿਕ ਕਾਰਜ-ਗਤੀ ਅਨੁਕੂਲ ਰਹੇਗੀ। ਸਮਾਂ ਸੁੱਖਮਈ ਰਹੇਗੀ। ਨਵੇਂ ਪ੍ਰੇਮ ਸੰਬੰਧਾਂ ਲਈ ਸਮਾਂ ਢੁੱਕਵਾਂ ਕਿਹਾ ਜਾ ਸਕਦਾ ਹੈ। ਕੋਈ ਮਹੱਤਵਪੂਰਨ ਕੰਮ ਵੀ ਸਿਰੇ ਚੜ੍ਹ ਜਾਵੇਗਾ। ਧਨ ਲਾਭ ਹੋਵੇਗਾ।

ਕੰਨਿਆ :- ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਅਤੇ ਨੌਕਰੀ ਕਰਨ ਵਾਲਿਆਂ ਲਈ ਇਹ ਸਮਾਂ ਤਰੱਕੀ ਦੇਣ ਵਾਲਾ ਹੈ। ਵਣਜ-ਵਪਾਰ ਵਿਚ ਸਫਲਤਾ ਤਾਂ ਨਿਸ਼ਚਿਤ ਹੀ ਹੈ। ਉਤਸ਼ਾਹ ਵਿਚ ਕਮੀ ਦੇ ਬਾਵਜੂਦ ਵਾਤਾਵਰਣ ਅਨੁਕੂਲ ਰਹੇਗਾ। ਕੋਈ ਨਵਾਂ ਕੰਮ ਕਰਨ ਨਾਲ ਵਿਸ਼ੇਸ਼ ਸਫਲਤਾ ਮਿਲੇਗੀ। ਘਰ ਵਿਚ ਕੋਈ ਸ਼ੁੱਭ ਕੰਮ ਵੀ ਹੋ ਸਕਦਾ ਹੈ। ਹਫਤੇ ਦੇ ਅੰਤ ਵਿਚ ਵਾਦ-ਵਿਵਾਦ ਅਤੇ ਕਿਸੇ ਬੀਮਾਰੀ ਦਾ ਡਰ ਰਹੇਗਾ। ਇਸਤਰੀ ਪੱਖ ਤੋਂ ਚਿੰਤਾ ਹੋਵੇਗੀ। ਬਾਕੀ ਸਭ ਚੰਗਾ ਹੀ ਚੱਲੇਗਾ।

ਤੁਲਾ :-ਆਮਦਨ ਚੰਗੀ ਹੋਵੇਗੀ ਪ੍ਰੰਤੂ ਪੈਸਾ ਘਰ ਵਿੱਚ ਘੱਟ ਹੀ ਟਿਕੇਗਾ। ਕਾਰੋਬਾਰ ਵਿਚ ਨੱਠ-ਭੱਜ ਅਤੇ ਮਿਹਨਤ ਉਪਰੰਤ ਹੀ ਸਫਲਤਾ ਮਿਲੇਗੀ ਪ੍ਰੰਤੂ ਕਈ ਵਿਗੜੇ ਅਤੇ ਅਧੂਰੇ ਕੰਮ ਵੀ ਪੂਰੇ ਹੋਣ ਦੀ ਆਸ ਹੈ। ਪਰਿਵਾਰ ਵੱਲੋਂ ਸਹਿਯੋਗ ਘੱਟ ਮਿਲਣ ਕਰਕੇ, ਮਨ ਅਸ਼ਾਂਤ ਰਹੇਗਾ। ਸਖਤ ਮਿਹਨਤ ਪਿੱਛੋਂ ਹੀ ਵਿਦਿਆਰਥੀਆਂ ਨੂੰ ਸਫਲਤਾ ਮਿਲੇਗੀ। ਮਾਨਸਿਕ ਅਸਥਿਰਤਾ ਕਾਰਨ ਹਰ ਕੰਮ ਵਿੱਚ ਡਰ ਲੱਗਿਆ ਰਹੇਗਾ। ਹਫਤੇ ਦੇ ਅੰਤ ਵਿਚ ਸਫਲਤਾ ਮਿਲੇਗੀ ਅਤੇ ਤੁਹਾਡਾ ਹੌਂਸਲਾ ਵਧੇਗਾ।

ਬ੍ਰਿਸ਼ਚਕ :- ਕਿਸੇ ਔਰਤ ਤੋਂ ਮਦਦ ਮਿਲੇਗੀ। ਨੌਕਰੀ ਕਾਰੋਬਾਰ ਨੂੰ ਬਦਲੀ ਦਾ ਡਰ ਰਹੇਗਾ ਪ੍ਰੰਤੂ ਜੇ ਤਰੱਕੀ ਹੋਵੇਗੀ ਤਾਂ ਬਦਲੀ ਵੀ ਜਰੂਰ ਹੋਵੇਗੀ। ਇਸੇ ਤਰ੍ਹਾਂ ਤਰੱਕੀ ਦੇ ਨਾਲ ਹੀ ਬਦਲੀ ਦੀ ਸੰਭਾਵਨਾ ਹੈ। ਦਿਮਾਗ ਵਿੱਚ ਕੋਈ ਵਹਿਮ ਦੀ ਹਾਲਤ ਹਾਨੀ ਕਰ ਸਕਦੀ ਹੈ। ਸਥਾਨ ਪਰਿਵਰਤਨ ਦੀ ਸੰਭਾਵਨਾ ਹੈ। ਵਿੱਦਿਆ ਵਿਚ ਰੁਚੀ ਘਟੇਗੀ ਅਤੇ ਮਨੋਰੰਜਨ ਵਿਚ ਵਧੇਗੀ। ਹਫਤੇ ਦੇ ਅੰਤ ਵਿਚ ਪ੍ਰੇਮੀਆਂ ਲਈ ਸਮਾਂ ਰਲਵਾਂ-ਮਿਲਵਾਂ ਫਲ ਦੇਵੇਗਾ। ਖੁਸ਼ੀ ਦੇ ਨਾਲ-ਨਾਲ ਕੁਝ ਪਲ ਪ੍ਰੇਸ਼ਾਨੀ ਦੇ ਵੀ ਜਰੂਰ ਆਉਣਗੇ।

ਧਨੁ :- ਮਨ-ਚਾਹੇ ਕੰਮ ਵਿਚ ਦੇਰੀ ਹੋਵੇਗੀ। ਘਰ ਵਿਚ ਹਾਲਾਤ ਉੱਥਲ-ਪੁੱਥਲ ਜਿਹੇ ਰਹਿਣਗੇ। ਘਰੇਲੂ ਸੁੱਖ ਵਿਚ ਕਮੀ ਆਵੇਗੀ। ਪਤੀ/ਪਤਨੀ ਨਾਲ ਖੱਟਾ-ਮਿੱਠਾ ਤਕਰਾਰ ਵੀ ਹੋ ਸਕਦਾ ਹੈ। ਸਾਵਧਾਨ ਰਹੋ। ਜਾਇਦਾਦ ਸੰਬੰਧੀ ਸੁਚੇਤ ਰਹੋ। ਕਿਸੇ ਨਾਲ ਵਿਚਾਰਕ ਮਤਭੇਦ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ। ਕੋਈ ਫੈਸਲਾ ਸੋਚ-ਵਿਚਾਰ ਉਪਰੰਤ ਕਰਨਾ ਹੀ ਠੀਕ ਰਹੇਗਾ। ਹਫਤੇ ਦੇ ਅੰਤ ਵਿਚ ਵਿਰੋਧੀ ਅਤੇ ਦੁਸ਼ਮਣ ਤੁਹਾਨੂੰ ਦੇਖਦੇ ਹੀ ਦੌੜ ਜਾਣਗੇ।

ਮਕਰ :- ਪਤੀ/ਪਤਨੀ ਦੇ ਸੰਬੰਧਾਂ ਵਿਚ ਮਧੁਰਤਾ ਆਵੇਗੀ। ਪ੍ਰੇਮੀਆਂ ਵਿਚਾਲੇ ਪਿਆਰ ਵਧੇਗਾ। ਘਰੇਲੂ ਵਾਤਾਵਰਣ ਅਨੰਦਮਈ ਰਹੇਗਾ। ਵਿਆਹ ਆਦਿ ਦੇ ਪ੍ਰਸਤਾਵ ਆਉਣਗੇ ਅਤੇ ਗੱਲਬਾਤ ਜਰੂਰ ਅੱਗੇ ਵਧੇਗੀ। ਘਰ ਵਿਚ ਕਿਸੇ ਗੱਲੋਂ ਅਸ਼ਾਂਤੀ ਹੋ ਸਕਦੀ ਹੈ। ਸਿਹਤ ਪ੍ਰਤੀ ਚਿੰਤਾ ਹੋਵੇਗੀ। ਕੋਈ ਸ਼ੁੱਭ ਸਮਾਚਾਰ ਵੀ ਸੁਣਨ ਨੂੰ ਮਿਲੇਗਾ। ਆਪਣੇ ਤਾਂ ਪਰਾਇਆਂ ਜਿਹਾ ਵਿਹਾਰ ਕਰਨਗੇ। ਹਫਤੇ ਦੇ ਅੰਤ ਵਿਚ ਜਿਸ ਪੱਤਰ ਦੀ ਉਡੀਕ ਹੈ, ਉਹ ਪੱਤਰ ਮਿਲ ਜਾਣ ਦੀ ਪ੍ਰਬਲ ਸੰਭਾਵਨਾ ਹੈ। ਯਾਤਰਾ ਨਾਲ ਲਾਭ ਮਿਲੇਗਾ।

ਕੁੰਭ :-ਜਮੀਨ-ਜਾਇਦਾਦ ਦੀ ਕੋਈ ਸਮੱਸਿਆ ਖੜੀ ਹੋ ਸਕਦੀ ਹੈ। ਸਖਤ ਮਿਹਨਤ ਕਰਨ ਉਪਰੰਤ ਹੀ ਵਿੱਦਿਆ ਵਿਚ ਸਫਲਤਾ ਮਿਲੇਗੀ ਨਹੀਂ ਤਾਂ ਵਿੱਦਿਆ ਵਿਚ ਰੁਕਾਵਟ ਵੀ ਆ ਸਕਦੀ ਹੈ। ਕੰਮਾਂ ਵਿਚ ਰੁਕਾਵਟ ਪਵੇਗੀ ਅਤੇ ਦਿੱਤਾ ਗਿਆ ਪੈਸੇ ਵਾਪਸ ਮਿਲਣ ਦੀ ਉਮੀਦ ਨਹੀਂ ਹੋਵੇਗੀ। ਯਾਤਰਾ ਲਾਭ ਦੇ ਸਕਦੀ ਹੈ। ਨਵੇਂ ਸੰਪਰਕ ਬਣ ਸਕਦੇ ਹਨ। ਕਾਰੋਬਾਰ ਵਿਚ ਲਾਭ ਹੋਵੇਗਾ ਪ੍ਰੰਤੂ ਤੁਸੀਂ ਸੰਤੁਸ਼ਟ ਨਹੀਂ ਹੋਵੋਗੇ। ਹਫਤੇ ਦੇ ਅੰਤ ਵਿਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਵਿਚ ਪੈਣ ਦੀ ਲੋੜ ਨਹੀਂ ਹੈ।

ਮੀਨ :- ਕਿਸੇ ਰਾਜਨੇਤਾ ਦੇ ਸੰਪਰਕ ਵਿਚ ਆਉਣ ਨਾਲ ਸਹਾਇਤਾ ਅਤੇ ਲਾਭ ਮਿਲੇਗਾ ਅਤੇ ਤੁਹਾਡਾ ਪ੍ਰਭਾਵ ਵਧੇਗਾ। ਮਿੱਤਰਾਂ ਤੋਂ ਸਹਾਇਤਾ ਮਿਲੇਗੀ ਅਤੇ ਕੰਮਾਂ ਵਿਚ ਵੀ ਸਫਲਤਾ ਆਸ ਅਨੁਸਾਰ ਰਹੇਗੀ। ਆਮਦਨ ਵਿਚ ਵਾਧਾ ਹੋਵੇਗਾ ਅਤੇ ਘਰ ਦਾ ਸੁੱਖ ਪ੍ਰਾਪਤ ਹੋਵੇਗਾ। ਸ਼ਾਦੀ ਦਾ ਯੋਗ ਵੀ ਬਣਿਆ ਹੋਇਆ ਹੈ। ਮਿਹਨਤ ਅਤੇ ਯਤਨਾਂ ਨਾਲ ਹੀ ਲਾਭ ਅਤੇ ਸਫਲਤਾ ਮਿਲੇਗੀ। ਹਫਤੇ ਦੇ ਅੰਤ ਵਿਚ ਕਾਰੋਬਾਰੀ ਉਤਰਾ-ਚੜ੍ਹਾਅ ਪ੍ਰੇਸ਼ਾਨ ਕਰ ਸਕਦੇ ਹਨ। ਪ੍ਰੀਖਿਆ ਵਿਚ ਸਫਲ ਰਹੋਗੇ।

Leave a Reply

Your email address will not be published. Required fields are marked *