ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

ਮੇਖ: ਹਫਤੇ ਦੇ ਸ਼ੁਰੂ ਵਿੱਚ ਕਾਰਜ ਖੇਤਰ ਵਿੱਚ ਕਾਮਯਾਬੀ ਮਿਲੇਗੀ। ਨੌਕਰੀ ਵਿਚ ਤਰੱਕੀ ਅਤੇ ਮਾਨ-ਇੱਜਤ ਵਿੱਚ ਵਾਧਾ ਹੋਵੇਗਾ। ਕਿਸੇ ਨਵੇਂ ਕੰਮ ਦੀ ਯੋਜਨਾ ਵੀ ਬਣੇਗੀ। ਸੁਭਾਅ ਵਿਚ ਤੇਜੀ ਤੇ ਗੁੱਸਾ ਜਿਆਦਾ ਰਹੇਗਾ। ਭਾਈ ਨਾਲ ਮਨ-ਮੁਟਾਵ ਅਤੇ ਫਜੂਲ ਦੀ ਭੱਜ ਦੌੜ ਅਤੇ ਸਿਹਤ ਵਿੱਚ ਗੜਬੜੀ ਦੇ ਯੋਗ ਹਨ। ਸਿਰ-ਦਰਦ, ਅੱਖਾਂ ਨੂੰ ਕਸ਼ਟ, ਧਨ ਦਾ ਫਜੂਲ ਖਰਚ ਵੀ ਵਧੇਗਾ।

ਬ੍ਰਿਖ: ਹਫਤੇ ਦੇ ਸ਼ੁਰੂ ਵਿੱਚ ਮੁਸ਼ਕਿਲਾਂ ਦੇ ਬਾਵਜੂਦ ਗੁਜਾਰੇ ਲਈ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਨਜਦੀਕੀਆਂ ਨਾਲ ਫਜੂਲ ਹੀ ਮਨ- ਮੁਟਾਵ ਰਹੇਗਾ। ਕਾਰੋਬਾਰ ਦੇ ਵਾਧੇ ਸੰਬੰਧੀ ਕਈ ਤਰ੍ਹਾਂ ਦੀਆਂ ਨਵੀਆਂ ਯੋਜਨਾਵਾਂ ਬਣਨਗੀਆਂ। ਕਾਰੋਬਾਰ ਵਿੱਚ ਤਰੱਕੀ ਅਤੇ ਲਾਭ ਪ੍ਰਾਪਤੀ ਦੇ ਕਈ ਮੌਕੇ ਮਿਲਣਗੇ। ਸੰਤਾਨ ਸਬੰਧੀ ਚਿੰਤਾ ਬਣੀ ਰਹੇਗੀ।

ਮਿਥੁਨ:ਹਾਲਾਤ ਪਹਿਲਾਂ ਨਾਲੋਂ ਚੰਗੇ ਹੋਣਗੇ, ਪਰ ਕਾਰੋਬਾਰ ਦੇ ਹਾਲਾਤ ਮੱਧਮ ਹੀ ਰਹਿਣਗੇ। ਵਧੇਰੇ ਮਿਹਨਤ ਅਤੇ ਸੰਘਰਸ਼ ਦਾ ਸਾਮਨਾ ਰਹੇਗਾ। ਕਈ ਤਰ੍ਹਾਂ ਦੀਆਂ ਆਰਥਿਕ ਯੋਜਨਾਵਾਂ ਨੂੰ ਕੰਮੀ ਰੂਪ ਦੇਣ ਵਿੱਚ ਪ੍ਰੇਸ਼ਾਨੀ ਅਤੇ ਦਿਮਾਗੀ ਤਨਾਉ ਵਧੇਗਾ। ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ ਅਤੇ ਧਨ ਦਾ ਫਜੂਲ ਖਰਚ ਵੀ ਹੋਵੇਗਾ।

ਕਰਕ: ਹਫਤੇ ਦੇ ਸ਼ੁਰੂ ਵਿੱਚ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਆਰਾਮ ਘੱਟ ਅਤੇਸੰਘਰਸ਼ ਜਿਆਦਾ ਹੋਵੇਗਾ। ਜ਼ਮੀਨ- ਜਾਇਦਾਦ ਵਿੱਚ ਪ੍ਰੇਸ਼ਾਨੀ ਹੋਵੇਗੀ। ਕਾਰੋਬਾਰੀ ਹਾਲਾਤ ਕੁਝ ਸੁਧਰਨਗੇ। ਸਿਹਤ ਢਿੱਲੀ ਹੋਣ ਦੀ ਸ਼ੰਕਾ ਹੈ। ਧਨ ਖਰਚ ਜਿਆਦਾ ਅਤੇ ਦੁਰਘਟਨਾ ਵਿੱਚ ਸੱਟ ਲੱਗਣ ਦਾ ਡਰ ਰਹੇਗਾ।

ਸਿੰਘ:ਸ਼ੁੱਭ ਅਤੇ ਧਾਰਮਿਕ ਕੰਮਾਂ ਤੇ ਖਰਚ ਹੋਵੇਗਾ। ਨਵੇਂ-ਨਵੇਂ ਦੋਸਤਾਂ ਅਤੇ ਵਿਦੇਸ਼ੀ ਦੋਸਤਾਂ ਨਾਲ ਮੇਲ-ਜੋਲ ਲਾਭਕਾਰੀ ਹੋਵੇਗਾ। ਕਾਰੋਬਾਰ ਤੇ ਨੌਕਰੀ ਵਿੱਚ ਤਰੱਕੀ ਹੋਵੇਗੀ ਅਤੇ ਰੁਝੇਵੇਂ ਵੱਧਣਗੇ। ਪਰਿਵਾਰਕ ਮਹੌਲ ਸੁਖਦ ਹੁੰਦੇ ਹੋਏ ਵੀ ਬੇਲੋੜ੍ਹੀ ਚਿੰਤਾ ਅਤੇ ਤਨਾਉ ਰਹੇਗਾ। ਸਮਾਜਿਕ ਕੰਮਾਂ ਵੱਲ ਰੁਝਾਨ ਅਤੇ ਮਾਨ-ਇੱਜਤ ਵਿੱਚ ਵਾਧਾ ਹੋਵੇਗਾ। ਵਿਦਿਆਰਥੀ ਵਰਗ ਨੂੰ ਹਿੰਮਤ ਅਤੇ ਮਿਹਨਤ ਨਾਲ ਕੰਮ ਕਰਨਾ ਲਾਭਕਾਰੀ ਹੋਵੇਗਾ।

ਕੰਨਿਆ:ਸ਼ੁਰੂ ਵਿੱਚ ਰੁਕਾਵਟਾਂ ਦੇ ਬਾਵਜੂਦ ਗੁਜਾਰੇ ਲਈ ਆਮਦਨ ਹੁੰਦੀ ਰਹੇਗੀ। ਘਰ ਵਿੱਚ ਕੋਈ ਸ਼ੁਭ ਕੰਮ ਦੇ ਯੋਗ ਹਨ। ਘਰੇਲੂ ਉਲਝਨਾਂ ਅਤੇ ਤਨਾਉ ਵਧੇਗਾ। ਕਲੇਸ਼ ਕਰਕੇ ਘਰ ਵਿੱਚ ਅਸ਼ਾਂਤੀ ਰਹੇਗੀ। ਭਰਾਵਾਂ ਦਾ ਸਹਿਯੋਗ ਘੱਟ ਹੀ ਮਿਲੇਗਾ, ਗੁਪਤ ਦੁਸ਼ਮਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਧਰਮ-ਕਰਮ ਵੱਲ ਰੁਝਾਨ ਰਹੇਗਾ। ਗੈਰ ਜ਼ਰੂਰੀ ਕੰਮਾਂ ਵਿੱਚ ਸਮਾਂ ਬਰਬਾਦ ਨਾ ਕਰੋ। ਸਿਹਤ ਸੰਬੰਧੀ ਪ੍ਰੇਸ਼ਾਨੀ ਵੀ ਰਹੇਗੀ।

ਤੁਲਾ: ਹਫਤੇ ਦੇ ਸ਼ੁਰੂ ਵਿੱਚ ਮੁਸ਼ਕਿਲਾਂ ਅਤੇ ਰੁਕਾਵਟਾਂ ਦੇ ਬਾਵਜੂਦ ਧਨ ਲਾਭ ਦੇ ਸਾਧਨ ਬਣਦੇ ਰਹਿਣਗੇ। ਪਰ ਧਨ ਖਰਚ ਜ਼ਿਆਦਾ ਹੋਵੇਗਾ। ਬੇਲੋੜ੍ਹੀ ਦੌੜ੍ਹ-ਭੱਜ ਰਹੇਗੀ। ਪਰਿਵਾਰ ਵਿੱਚ ਦੋਸਤਾਂ ਦੀ ਸਹਾਇਤਾ ਨਾਲ ਖੁਸ਼ੀ ਦੇ ਮੌਕੇ ਮਿਲਣਗੇ। ਕਾਰੋਬਾਰੀ ਖੇਤਰ ਵਿੱਚ ਵਧੇਰੇ ਸੰਘਰਸ਼, ਸਿਹਤ ਢਿੱਲੀ ਅਤੇ ਸੱਟ ਲੱਗਣ ਦਾ ਡਰ ਰਹੇਗਾ।

ਬ੍ਰਿਸ਼ਚਕ:ਅਚਾਨਕ ਲਾਭ ਅਤੇ ਕੁਝ ਵਿਗੜੇ ਕੰਮ ਬਣਨਗੇ। ਧਨ ਲਾਭ ਅਤੇ ਅਹੁਦੇ ਵਿੱਚ ਤਰੱਕੀ ਦੇਯੋਗ ਹਨ। ਧਰਮ-ਕਰਮ ਦੇ ਕੰਮਾਂ ਵਿੱਚ ਦਿਲਚਸਪੀ ਵਧੇਗੀ, ਖਰਚ ਜਿਆਦਾ ਹੋਵੇਗਾ। ਸੱਟ ਲੱਗਣ ਦਾ ਵੀ ਡਰ ਰਹੇਗਾ, ਸਾਵਧਾਨੀ ਵਰਤੋਂ।

ਧਨੁ:ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਤਰੱਕੀ ਹੋਵੇਗੀ। ਕੁਝ ਨਵੀਂ ਯੋਜਨਾ ਬਾਰੇ ਵਿਚਾਰ-ਵਟਾਂਦਰਾ ਹੋਵੇਗਾ। ਪਰਿਵਾਰ ਵਿੱਚ ਸ਼ੁੱਭ ਕੰਮ ਹੋਣਗੇ। ਯੋਜਨਾ ਵਿੱਚ ਤਬਦੀਲੀ ਹੋਵੇਗੀ। ਵਧੇਰੇ ਲਾਭ ਕਾਰਨ ਖੁਸ਼ੀ ਮਿਲੇਗੀ। ਵਿਦੇਸ਼ੀ ਕੰਮਾਂ ਵੱਲੋਂ ਸ਼ੁੱਭ ਸੂਚਨਾ ਮਿਲੇਗੀ। ਸਵਾਰੀ ਆਦਿ ਤੇ ਧਨ ਖਰਚ ਹੋਵੇਗਾ। ਲੈਣ-ਦੇਣ ਕਰਦੇ ਹੋਏ ਖਾਸ ਧਿਆਨ ਰੱਖਣ ਦੀ ਲੋੜ ਹੈ। ਧਨ ਲਾਭ ਦੇ ਮੌਕੇ ਮਿਲਣਗੇ। ਮਾਤਾ-ਪਿਤਾ ਅਤੇ ਪਰਿਵਾਰ ਸੰਬੰਧੀ ਪ੍ਰੇਸ਼ਾਨੀ ਰਹੇਗੀ।

ਮਕਰ: ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰ ਵਿੱਚ ਸੰਘਰਸ਼ ਅਤੇ ਭੱਜ-ਦੌੜ ਜਿਆਦਾ ਰਹੇਗੀ। ਫਜੂਲ ਦੀ ਚਿੰਤਾ ਅਤੇ ਬਣਦੇ ਕੰਮਾਂ ਵਿੱਚ ਦੇਰੀ ਹੋਣ ਦੇ ਯੋਗ ਹਨ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ, ਧਰਮ-ਕਰਮ ਵਿੱਚ ਦਿਲਚਸਪੀ ਰਹੇਗੀ। ਵਿਦੇਸ਼ ਸਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ, ਰਿਸ਼ਤੇਦਾਰਾਂ ਦੀ ਖਾਸ ਮੱਦਦ ਮਿਲੇਗੀ। ਸੁਭਾਵ ਵਿੱਚ ਤੇਜੀ ਅਤੇ ਵਧੇਰੇ ਗੁੱਸੇ ਕਾਰਨ ਪ੍ਰੇਸ਼ਾਨੀ ਦੇ ਯੋਗ ਹਨ। ਸਮਾਜ ਵਿੱਚ ਮਾਨ ਇੱਜਤ ਵਧੇਗੀ ਅਤੇ ਸ਼ੁੱਭ ਯਾਤਰਾ ਦੇ ਵੀ ਯੋਗ ਹਨ। ਆਰਥਿਕ ਅਤੇ ਵਪਾਰਕ ਉਲਝਨਾਂ ਥੋੜ੍ਹੀਆਂ ਘੱਟ ਹੋਣਗੀਆਂ।

ਕੁੰਭ:ਮੁਸ਼ਕਲਾਂ ਦੇ ਬਾਵਜੂਦ ਗੁਜ਼ਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਆਰਾਮ ਘੱਟ, ਧਨ ਸਬੰਧੀ ਪ੍ਰੇਸ਼ਾਨੀ ਕਾਰਨ ਕਰਜ਼ਾ ਲੈਣ ਦੀ ਵੀ ਲੋੜ ਰਹੇਗੀ। ਪਿਤਾ-ਪੁੱਤਰ ਦੇ ਸੰਬੰਧਾਂ ਵਿੱਚ ਤਨਾਉ ਰਹੇਗਾ। ਕਾਰੋਬਾਰੀ ਖੇਤਰ ਵਿੱਚ ਵੀ ਸੰਘਰਸ਼ ਦਾ ਸਾਮਨਾ ਕਰਨਾ ਪਵੇਗਾ। ਸਿਹਤ ਢਿੱਲੀ, ਸਿਰ-ਦਰਦ, ਅੱਖਾਂ ਵਿੱਚ ਜਲਣ ਤੇ ਗੁਪਤ ਪ੍ਰੇਸ਼ਾਨੀ ਰਹੇਗੀ।

ਮੀਨ:ਕਾਰੋਬਾਰ ਵਿੱਚ ਰੁਕਾਵਟਾਂ ਦੇ ਬਾਵਜੂਦ ਕਾਮਯਾਬੀ ਦੇ ਰਸਤੇ ਖੁਲ੍ਹਣਗੇ। ਉੱਚ-ਪੱਧਰੀ ਲੋਕਾਂ ਨਾਲ ਮੇਲ-ਜੋਲ ਹੋਵੇਗਾ। ਪਹਿਲਾਂ ਕੀਤੀਆਂ ਕੋਸ਼ਿਸ਼ਾਂ ਵਿੱਚ ਕਾਮਯਾਬੀ ਮਿਲੇਗੀ। ਧਾਰਮਿਕ ਕੰਮਾਂ ਤੇ ਧਨ ਖਰਚ ਜਿਆਦਾ ਹੋਵੇਗਾ। ਸਿਹਤ ਕੁੱਝ ਢਿੱਲੀ, ਪੇਟ ਖਰਾਬ ਅਤੇ ਖੂਨ ਵਿੱਚ ਕਮੀ ਦੇ ਕਾਰਨ ਪ੍ਰੇਸ਼ਾਨੀ ਦੇ ਯੋਗ ਹਨ।

Leave a Reply

Your email address will not be published. Required fields are marked *