ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
ਮੇਖ : ਕਿਸੇ ਵਿਸ਼ੇਸ਼ ਜ਼ਿੰਮੇਵਾਰੀ ਨਿਭਾਉਣ ਦਾ ਸਮਾਂ ਰਹੇਗਾ। ਵੈਸੇ ਵੀ ਹਰੇਕ ਕੋਸ਼ਿਸ਼ ਸਫਲ ਰਹੇਗੀ। ਵਿਦੇਸ਼ ਤੋਂ ਵੀ ਧਨ ਪ੍ਰਾਪਤੀ ਦੇ ਯੋਗ ਹਨ। ਭਾਈਵਾਲੀ ਵਿਚ ਧਨ ਲਗਾਉਣਾ ਲਾਭਦਾਇਕ ਰਹੇਗਾ। ਸਮਾਜਿਕ ਗਤੀਵਿਧੀਆਂ ਵਿਚ ਵੱਧ ਚੜ੍ਹ ਦੇ ਹਿੱਸਾ ਲੈਣਾ ਪਵੇਗਾ। ਦੁਸ਼ਮਣ ਪੱਖ ਦੱਬਿਆ ਰਹੇਗਾ।
ਬਿ੍ਰਖ: ਹਫਤੇ ਦੇ ਸ਼ੁਰੂ ਵਿਚ ਸ਼ੁਭ ਯਾਤਰਾ ਦੇ ਯੋਗ ਹਨ। ਸਿਹਤ ਸਾਧਾਰਨ ਰਹੇਗੀ। ਪਿਆਰਿਆਂ ਦਾ ਸਾਥ ਜ਼ਿਆਦਾ ਰਹਿਣ ਦੇ ਯੋਗ ਹਨ। ਸਮਾਜ ਵਿਚ ਵਿਸ਼ੇਸ਼ ਥਾਂ ਜਾਂ ਮਾਣ-ਇੱਜ਼ਤ ਬਣੀ ਰਹੇਗੀ। ਪਰਿਵਾਰਿਕ ਵਾਤਾਵਰਣ ਵੀ ਸ਼ੁਭ ਰਹੇਗਾ। ਧਾਰਮਿਕ ਕੰਮਾਂ ਵਿਚ ਰੁਝਾਨ ਜ਼ਿਆਦਾ ਰਹੇਗਾ। ਵਿਦਿਆਰਥੀ ਵਰਗ ਲਈ ਸਮਾਂ ਸਾਧਾਰਨ ਹੀ ਰਹਿਣ ਦੇ ਯੋਗ ਹਨ। ਦੁਸ਼ਮਣ ਪੱਖ ਦੱਬਿਆ ਰਹੇਗਾ। ਜ਼ਮੀਨ ਜਾਇਦਾਦ ਦਾ ਕਾਰੋਬਾਰ ਵੀ ਸ਼ੁਭ ਰਹੇਗਾ।
ਮਿਥੁਨ : ਹਫਤੇ ਦੇ ਸ਼ੁਰੂ ਤੋਂ ਹੀ ਸਫਲਤਾ ਅਤੇ ਲਾਭ ਦਾ ਵਾਤਾਵਰਣ ਬਣੇਗਾ। ਧਾਰਮਿਕ ਰੁਚੀ ਵਧੇਗੀ ਅਤੇ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਵੀ ਹੋਵੇਗੀ। ਨੌਕਰੀ ਸੰਬੰਧੀ ਕੋਈ ਚਿੰਤਾ ਵੀ ਪੈਦਾ ਹੋ ਸਕਦੀ ਹੈ। ਕਿਸੇ ਵਿਰੋਧੀ ਦੁਆਰਾ ਕਾਰਜ ਵਿਚ ਰੁਕਾਵਟ ਪੈਦਾ ਕੀਤੀ ਜਾਵੇਗੀ । ਯਾਤਰਾ ਵਿਚ ਲਾਭ ਅਤੇ ਸੁੱਖ ਦੀ ਮਾਤਰਾ ਘੱਟ ਰਹੇਗੀ।
ਕਰਕ : ਵਿਗੜੇ ਕੰਮਾਂ ਵਿਚ ਸੁਧਾਰ ਹੋਵੇਗਾ। ਪੁਰਾਣੀਆਂ ਯੋਜਨਾਵਾਂ ਨੂੰ ਵੀ ਕਾਰਜ ਰੂਪ ਦਿੱਤਾ ਜਾਵੇਗਾ। ਕਾਰੋਬਾਰ ਦੀ ਸਥਿਤੀ ਵੀ ਸ਼ੁਭ ਰਹੇਗੀ। ਧਨ ਆਮਦਨ ਵਿਚ ਵੀ ਵਾਧਾ ਹੋਵੇਗਾ। ਬਿਨਾਂ ਲੋੜ ਕਿਸੇ ਨਾਲ ਨਾ ਉਲਝੋ। ਪ੍ਰੇਮ ਸੰਬੰਧਾਂ ਵਿਚ ਮਿਠਾਸ ਰਹੇਗੀ।
ਸਿੰਘ : ਇਸ ਹਫਤੇ ਪਰਿਵਾਰਿਕ ਤਨਾਓ ਰਹਿਣ ਤੇ ਵੀ ਯੋਗ ਹਨ। ਕਾਰੋਬਾਰ ਵਿਚ ਸੰਘਰਸ਼ ਸਾਧਾਰਨ ਤੋਂ ਜ਼ਿਆਦਾ ਕਰਨਾ ਪਵੇਗਾ। ਆਮਦਨ ਘੱਟ ਅਤੇ ਘਰੇਲੂ ਖਰਚੇ ਜ਼ਿਆਦਾ ਰਹਿਣ ਦੇ ਕਾਰਨ ਆਰਥਿਕ ਸੰਤੁਲਨ ਵਿਚ ਵੀ ਗੜਬੜ ਰਹੇਗੀ।
ਕੰਨਿਆ: ਧਨ ਆਮਦਨ ਘੱਟ ਅਤੇ ਘਰੇਲੂ ਖਰਚੇ ਜ਼ਿਆਦਾ ਰਹਿਣ ਦੇ ਕਾਰਨ ਆਰਥਿਕ ਅਸੰਤੁਲਨ ਬਣਿਆ ਰਹੇਗਾ। ਕਿਸੇ ਪਿਆਰੇ ਤੋਂ ਆਰਥਿਕ ਸਹਾਇਤਾ ਵੀ ਲੈਣੀ ਪੈ ਸਕਦੀ ਹੈ। ਪਰਿਵਾਰਿਕ ਵਾਤਾਵਰਣ ਵਿਚ ਵੀ ਤਣਾਓ ਜ਼ਿਆਦਾ ਰਹੇਗਾ। ਆਪਣੇ ਤੇ ਕਾਬੂ ਰੱਖਣਾ ਲਾਭਦਾਇਕ ਰਹੇਗਾ। ਨੌਜਵਾਨ ਵਰਗ ਨੂੰ ਵੱਡੇ ਬਜ਼ੁਰਗਾਂ ਦੀ ਸਲਾਹ ਮੰਨਣ ਵਿਚ ਹੀ ਫਾਇਦਾ ਰਹੇਗਾ। ਪ੍ਰੇਮ ਸੰਬੰਧਾਂ ਵਿਚ ਵੀ ਹਲਕੀ ਤਕਰਾਰ ਦੇ ਯੋਗ ਹਨ।
ਤੁਲਾ : ਬੁੱਧੀ ਵਿਵੇਕ ਵਿਚ ਵਾਧਾ ਰਹੇਗਾ। ਰਾਜ ਪੱਖ ਦੇ ਕੰਮਾਂ ਵਿਚ ਲਾਭ ਰਹੇਗਾ। ਮੁਕੱਦਮੇ ਆਦਿ ਵਿਚ ਵੀ ਪੂਰਣ ਜਿੱਤ ਦੇ ਯੋਗ ਹਨ। ਕਾਰੋਬਾਰ ਸ਼ੁਭ ਅਤੇ ਧਨ ਆਮਦਨ ਵਿਚ ਵੀ ਵਾਧਾ ਰਹੇਗਾ। ਸਵਾਰੀ ਸੁੱਖ ਵਿਚ ਲਾਭ ਰਹੇਗਾ। ਬਾਕੀ ਸੁੱਖ ਸਾਧਨ ਵੀ ਬਣੇ ਰਹਿਣਗੇ। ਭਾਈਵਾਲੀ ਦੇ ਕੰਮਾਂ ਵਿਚ ਲਾਭ ਰਹੇਗਾ। ਪਰੰਤੂ ਬਿਨਾਂ ਲੋੜ ਕਿਸੇ ਅਣਜਾਣ ਵਿਅਕਤੀ ਤੇ ਵਿਸ਼ਵਾਸ ਨਾ ਕਰੋ।
ਬਿ੍ਰਸ਼ਚਕ : ਇਸ ਹਫਤੇ ਦਾ ਫਲ ਮਿਲਿਆ ਜੁਲਿਆ ਰਹੇਗਾ। ਧਨ ਆਮਦਨ ਸ਼ੁਭ ਰਹੇਗੀ ਪਰੰਤੂ ਖਰਚਿਆਂ ਵਿਚ ਵੀ ਵਾਧੇ ਦੇ ਯੋਗ ਹਨ । ਮਾਨਸਿਕ ਸਥਿਤੀ ਸ਼ੁਭ ਹੀ ਰਹੇਗੀ। ਬਿਨਾਂ ਜ਼ਰੂਰਤ ਕਿਸੇ ਅਣਜਾਣ ਵਿਅਕਤੀ ਤੇ ਵਿਸ਼ਵਾਸ ਨਾ ਕਰੋ ਅਤੇ ਕਿਸੇ ਦਸਤਾਵੇਜ਼ ਤੇ ਹਸਤਾਖਰ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੋ ਵਿਦੇਸ਼ ਨਾਲ ਸੰਬੰਧ ਵੀ ਲਾਭਦਾਇਕ ਰਹੇਗਾ। ਆਰਥਿਕ ਸੰਤੁਲਨ ਵਿਚ ਵੀ ਹਲਕੀ ਗੜਬੜ ਦੇ ਯੋਗ ਹਨ। ਹਫਤੇ ਦੇ ਅੰਤ ਵਿਚ ਯਾਤਰਾ ਦੇ ਵੀ ਯੋਗ ਹਨ।
ਧਨੁ: ਹਫਤੇ ਦੀ ਸ਼ੁਰੂਆਤ ਸ਼ੁਭ ਰਹੇਗੀ। ਧਨ ਆਮਦਨ ਵਿਚ ਹਲਕਾ ਵਾਧਾ ਅਤੇ ਖਰਚਿਆਂ ਵਿਚ ਵੀ ਕਮੀ ਰਹੇਗੀ। ਸਿਹਤ ਸੁਧਾਰ ਦੇ ਵੀ ਯੋਗ ਹਨ। ਕਾਰੋਬਾਰ ਵਿਚ ਮਨ ਵੀ ਜ਼ਿਆਦਾ ਲੱਗੇਗਾ। ਵਿਸ਼ੇਸ਼ ਵਿਅਕਤੀਆਂ ਦਾ ਸਾਥ ਲਾਭਦਾਇਕ ਹੋਵੇਗਾ। ਇਸ ਹਫਤੇ ਰਾਜ ਪੱਖ ਦੇ ਕੰਮਾਂ ਵਿਚ ਵੀ ਲਾਭ ਦੇ ਯੋਗ ਹਨ। ਵਿਦਿਆਰਥੀ ਵਰਗ ਲਈ ਵੀ ਸਮਾਂ ਉੱਤਮ ਰਹੇਗਾ।
ਮਕਰ : ਘਰ ਵਿਚ ਮਹਿਮਾਨਾਂ ਦਾ ਆਉਣਾ ਜਾਣਾ ਜ਼ਿਆਦਾ ਰਹੇਗਾ। ਧਨ ਖਰਚ ਵਿਚ ਵੀ ਵਾਧਾ ਰਹੇਗਾ। ਪਰੰਤੂ ਧਨ ਆਮਦਨ ਆਮ ਵਾਂਗ ਬਣੀ ਰਹੇਗੀ। ਆਰਥਿਕ ਸੰਤੁਲਨ ਬਣਿਆ ਰਹੇਗਾ। ਜ਼ਮੀਨ ਜਾਇਦਾਦ ਦੀ ਖਰੀਦ ਵੇਚ ਕਰਨ ਵਾਲਿਆਂ ਨੂੰ ਲਾਭ ਹੋਵੇਗਾ। ਵਿਦਿਆਰਥੀ ਵਰਗ ਨੂੰ ਹਲਕੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਨੌਕਰੀ ਵਰਗ ਵਿਚ ਵੀ ਤਾਲਮੇਲ ਵਿਚ ਕਮੀ ਰਹੇਗੀ। ਭਾਈਵਾਲੀ ਦੇ ਕੰਮਾਂ ਵਿਚ ਜ਼ਿਆਦਾ ਧਨ ਨਾ ਲਗਾਓ। ਦੁਸ਼ਮਣ ਪੱਖ ਤੋਂ ਸਾਵਧਾਨ ਰਹੋ।
ਕੁੰਭ : ਕਾਰੋਬਾਰ ਵਿਚ ਦੌੜ ਭੱਜ ਜ਼ਿਆਦਾ ਰਹੇਗੀ। ਧਨ ਆਮਦਨ ਵਿਚ ਕਿਸੇ ਵਿਸ਼ੇਸ਼ ਵਾਧੇ ਦੇ ਯੋਗ ਨਹੀਂ ਹਨ। ਘਰ ਵਿਚ ਮਹਿਮਾਨਾਂ ਦਾ ਆਉਣਾ ਜਾਣਾ ਵੀ ਜ਼ਿਆਦਾ ਰਹੇਗਾ। ਖਰਚਿਆਂ ਵਿਚ ਅਚਾਨਕ ਵਾਧਾ ਹੋਵੇਗਾ। ਦੁਸ਼ਮਣ ਪੱਖ ਤੋਂ ਵੀ ਸਾਵਧਾਨ ਰਹੋ। ਹਫਤੇ ਦੇ ਅਖੀਰ ਵਿਚ ਯਾਤਰਾ ਆਦਿ ਦਾ ਵੀ ਪਰਹੇਜ਼ ਰੱਖੋ।
ਮੀਨ : ਹਫਤੇ ਦੇ ਸ਼ੁਰੂ ਵਿਚ ਆਲਸ ਜ਼ਿਆਦਾ ਅਤੇ ਉਤਸ਼ਾਹ ਸ਼ਕਤੀ ਵਿਚ ਕਮੀ ਰਹੇਗੀ। ਘਰ ਵਿਚ ਮਹਿਮਾਨਾਂ ਦਾ ਆਉਣਾ ਜਾਣਾ ਵੀ ਜ਼ਿਆਦਾ ਰਹਿਣ ਦੇ ਕਾਰਨ ਖਰਚ ਵਿਚ ਵੀ ਅਚਾਨਕ ਵਾਧਾ ਹੋਵੇਗਾ। ਸਾਂਝੇਦਾਰੀ ਦੇ ਕੰਮਾਂ ਵਿਚ ਵੀ ਲਾਭ ਹੋਵੇਗਾ।