ਇਸ ਹਫਤੇ ਦਾ ਤੁਹਾਡਾ ਰਾਸ਼ੀਫਲ


ਮੇਖ: ਸਮਾਂ ਸੰਘਰਸ਼ ਵਾਲਾ           ਰਹੇਗਾ, ਪ੍ਰੰਤੂ ਸਫਲਤਾ ਅਤੇ ਲਾਭ ਮਿਲੇਗਾ| ਸਿਹਤ ਪ੍ਰਤੀ ਸੁਚੇਤ ਰਹਿਣ ਹੋਵੇਗਾ| ਦੁਸ਼ਮਣ ਪਰਾਸਤ ਹੋਣਗੇ| ਕਾਰੋਬਾਰੀ ਬਿਹਤਰੀ ਹੋਵੇਗੀ| ਜੀਵਨ ਸਾਥੀ ਨਾਲ ਤਾਲਮੇਲ ਵਧੇਗਾ| ਸ਼ੁਭ ਕੰਮ ਹੋ ਸਕਦਾ ਹੈ| ਮੁਸ਼ਕਿਲ -ਰੁਕਾਵਟਾਂ ਦੇ ਬਾਵਜੂਦ ਕੋਸ਼ਿਸ਼ ਨਾਲ ਸਫਲਤਾ ਮਿਲੇਗਾ| ਯਾਤਰਾ ਵਿੱਚ ਸਾਵਧਾਨ ਰਹੋ| ਭਰਮ ਦੀ ਸਥਿਤੀ ਬਣ ਸਕਦੀ ਹੈ| ਸਾਕਾਰਾਤਮਕ ਸੋਚ ਲਾਭ ਦੇਵੇਗੀ| 
ਬ੍ਰਿਖ: ਜੱਦੋ-ਜਹਿਦ ਭਰਪੂਰ ਸਮਾਂ ਰਹੇਗਾ| ਕੰਮਾਂ ਵਿੱਚ ਸਫਲਤਾ ਪ੍ਰਾਪਤ  ਹੋਵੇਗੀ| ਨੌਕਰੀ ਵਿੱਚ ਬਿਹਤਰ ਕੰਮ-ਕਾਜ ਦਾ ਮੌਕਾ ਮਿਲ ਸਕਦਾ ਹੈ| ਸਿਹਤ ਪ੍ਰਤੀ ਜਾਗਰੂਕ ਰਹੋ ਅਤੇ ਖਾਣ -ਪੀਣ ਤੇ ਧਿਆਨ ਦਿਓ| ਕਾਰੋਬਾਰ ਵਿੱਚ ਵਿਰੋਧੀਆਂ ਅਤੇ ਵਧਦੇ ਮੁਕਾਬਲੇ ਕਰਕੇ ਪ੍ਰੇਸ਼ਾਨੀ ਹੋ ਸਕਦੀ ਹੈ| ਸ਼ਾਦੀਸ਼ੁਦਾ ਜੀਵਨ ਵਿੱਚ ਸੁਖ ਪ੍ਰਾਪਤ ਹੋਵੇਗਾ ਪ੍ਰੰਤੂ ਆਵੇਸ਼ ਤੋਂ ਦੂਰ ਰਹੋ| ਕੋਈ ਸ਼ੁਭ ਕੰਮ ਹੋਣ ਦੀ ਸੰਭਾਵਨਾ ਹੈ| ਵਪਾਰਕ ਯਾਤਰਾ ਲਾਭ ਦੇਵੇਗੀ| ਰੁਕਾਵਟਾਂ ਪ੍ਰੇਸ਼ਾਨ ਕਰਨਗੀਆਂ|
ਮਿਥੁਨ: ਖਿਡਾਰੀ ਚੰਗਾ ਪ੍ਰਦਰਸ਼ਨ ਕਰ ਸਕਣਗੇ| ਵਣਜ-ਵਪਾਰ ਸਧਾਰਨ ਰਹੇਗਾ| ਅਰਥ-ਦਸ਼ਾ ਸੁਧਰੇਗੀ| ਸਿੱਖਿਆ ਖੇਤਰ ਵਿੱਚ ਪ੍ਰਗਤੀ               ਹੋਵੇਗੀ| ਲਾਟਰ, ਸੱਟਾ ਵਿੱਚ ਜ਼ਿਆਦਾ ਨਿਵੇਸ਼ ਪ੍ਰੇਸ਼ਾਨੀ ਦੇਵੇਗਾ| ਸੰਘਰਸ਼ ਉਪਰੰਤ ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ| ਦੁਸ਼ਮਣ ਪਰਾਸਤ ਹੋਣਗੇ| ਸਿਹਤ ਤੇ ਧਿਆਨ ਦਿਓ| ਬਿਹਤਰੀ ਕੰਮ-ਕਾਜ ਅਤੇ ਪ੍ਰਮੋਸ਼ਨ ਦਾ ਚਾਂਸ ਮਿਲ ਸਕਦਾ ਹੈ| ਕਾਰਜ ਗਤੀ ਅਨੁਕੂਲ ਰਹੇਗੀ| ਸਾਝੇਦਾਰੀ ਤੋਂ ਬਚਣਾ ਹੀ ਠੀਕ ਰਹੇਗਾ| ਘਰ ਵਿੱਚ ਕੋਈ ਸ਼ੁਭ ਕੰਮ ਹੋ ਸਕਦਾ ਹੈ| ਰੁਕਾਵਟਾਂ ਪ੍ਰੇਸ਼ਾਨ ਕਰਨਗੀਆਂ|
ਕਰਕ: ਕੰਮਾਂ ਵਿੱਚ ਰੁਕਾਵਟਾਂ           ਪ੍ਰੇਸ਼ਾਨ ਕਰਨਗੀਆਂ ਅਤੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਪ੍ਰੇਸ਼ਾਨੀ ਦੇ ਸਕਦਾ ਹੈ| ਮਨ-ਚਿਤ ਉਦਾਸ ਹੋਵੇਗਾ| ਭੂਮੀ -ਭਵਨ ਮਾਮਲੇ ਉਲਝੇ ਰਹਿਣਗੇ| ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਨਾ               ਹੋਵੇਗਾ| ਖਿਡਾਰੀ ਚੰਗਾ ਪ੍ਰਦਰਸ਼ਨ ਕਰ ਸਕਣਗੇ| ਕਾਰੋਬਾਰੀ ਲਾਭ ਹੋਵੇਗਾ|  ਸੰਤਾਨ ਦੀ ਬਿਹਤਰੀ ਤੇ ਖਰਚ ਹੋ ਸਕਦਾ ਹੈ| ਸਾਰਾ ਕੁਝ ਹੁੰਦੇ ਹੋਏ ਵੀ ਗੁਪਤ ਚਿੰਤਾ ਲੱਗੀ ਰਹੇਗੀ| ਆਰਥਿਕ ਅਤੇ ਕਾਰੋਬਾਰੀ ਸਥਿਤੀ ਵਿੱਚ ਸੁਧਾਰ ਹੋਵੇਗਾ| ਕਰਜ਼ੇ ਤੋਂ ਰਾਹਤ ਮਿਲੇਗੀ| ਭੱਜ-ਦੌੜ ਉਪਰੰਤ ਸਫਲਤਾ          ਮਿਲੇਗੀ| ਦੁਸ਼ਮਣ ਪੱਖ ਕਮਜ਼ੋਰ                  ਰਹੇਗਾ|
ਸਿੰਘ: ਆਮਦਨੀ ਅਠੱਨੀ ਖਰਚਾ ਰੁਪਇਆ ਦਾ ਹਾਲ ਰਹੇਗਾ| ਮਿਹਨਤ ਦੇ ਬਲ ਦੇ ਹੀ ਸਫਲਤਾ ਮਿਲੇਗੀ| ਘਰ ਦਾ ਬੋਝ ਝੇਲਣਾ ਪਵੇਗਾ| ਮਿੱਠੇ ਬੋਲ ਲਾਭ ਦੇਣਗੇ| ਯਾਤਰਾ ਲਾਭ ਦੇਵੇਗੀ| ਕਾਰੋਬਾਰੀ ਬਿਹਤਰੀ ਹੋਵੇਗੀ| ਸ਼ੁਭ ਸਮਾਚਾਰ ਪ੍ਰਾਪਤ ਹੋਵੇਗਾ| ਨਵਾਂ ਕੰਮ ਸ਼ੁਰੂ ਕਰਨਾ ਪ੍ਰੇਸ਼ਾਨੀ ਦੇ ਸਕਦਾ ਹੈ| ਪ੍ਰਾਪਰਟੀ ਵਿਵਾਦ ਬਣੇ ਰਹਿਣਗੇ| ਪੜਾਈ ਅਧਿਐਨ ਵਿੱਚ ਮੁਸ਼ਕਿਲ ਆਵੇਗੀ| ਐਸ਼ੋ-ਆਰਾਮ ਦੇ ਸਮਾਨ ਵਿੱਚ ਰੁਚੀ ਵਧੇਗੀ| 
ਕੰਨਿਆ:  ਦੋ ਲਾਭ ਤਿੰਨ ਖਰਚ ਦੀ ਸਥਿਤੀ ਰਹੇਗੀ| ਸਫਲਤਾ ਅਤੇ ਲਾਭ ਦਾ ਮੂਲ-ਮੰਤਰ ਲਗਾਤਾਰ-ਕੋਸ਼ਿਸ਼ ਅਤੇ ਮਿਹਨਤ ਰਹੇਗਾ| ਪਰਿਵਾਰਕ ਖਰਚਾ ਵਧੇਗਾ| ਯਾਤਰਾ ਹੋਵੇਗੀ ਅਤੇ ਲਾਭ ਦੇਵੇਗੀ| ਕੰਮਾਂ ਵਿੱਚ ਰੁਕਾਵਟਾਂ ਪ੍ਰੇਸ਼ਾਨ ਕਰਨਗੀਆਂ|
ਤੁਲਾ: ਖੁਦ ਦੀ ਕੋਸ਼ਿਸ਼ ਨਾਲ ਕੰਮ ਹੋਣਗੇ| ਮੇਲ-ਜੋਲ ਵਧਣ ਨਾਲ ਲਾਭ ਮਿਲੇਗਾ| ਸਾਵਧਾਨ ਰਹੋ ਜੇਕਰ ਜਿਦ ਵਿੱਚ ਰਹੇ ਤਾਂ ਲਾਭ ਦਾ ਮੌਕਾ ਗਵਾ ਸਕਦੇ ਹੋ| ਸਰਕਾਰ ਵੱਲੋਂ ਰੁਕਿਆ ਧਨ ਮਿਲੇਗਾ| ਯਾਤਰਾ ਲਾਭ ਦੇਵੇਗੀ| ਧਨ ਦੀ ਆਈ-ਚਲਾਈ ਰਹੇਗੀ| ਕਿਸੇ ਪਰਿਵਾਰਕ ਕੰਮ ਤੇ ਖਰਚ ਹੋ ਸਕਦਾ ਹੈ| ਮਿੱਠੀ ਬੋਲੀ ਲਾਭ ਦੇਵੇਗੀ| ਮੁਕਾਬਲੇ ਵਿੱਚ ਸਫਲਤਾ ਮਿਲੇਗੀ|
ਬ੍ਰਿਸ਼ਚਕ: ਵਪਾਰਕ ਮਾਮਲਿਆਂ ਅਤੇ ਨੌਕਰੀ ਪੇਸ਼ਾ ਲਈ ਸਮਾਂ ਕੁਝ ਸੰਘਰਸ਼ਪੂਰਣ ਹੋ ਸਕਦਾ ਹੈ| ਲਗਾਤਾਰ ਮਿਹਨਤ ਨਾਲ ਕੰਮ ਹੋਣਗੇ| ਖਰਚ ਵਧ ਸਕਦਾ ਹੈ| ਸਿਹਤ ਪ੍ਰਤੀ ਸਾਵਧਾਨ ਰਹੋ| ਜਲਦਬਾਜੀ ਅਤੇ ਗੁੱਸੇ ਕਰਕੇ ਕੰਮ ਬਿਗੜ ਸਕਦੇ ਹਨ| ਯਾਤਰਾ ਲਾਭ ਦੇਵੇਗੀ| ਦੋ ਲਾਭ ਤਿੰਨ ਖਰਚ ਹੋਣਗੇ| ਕਿਸੇ ਦੀ ਜਮਾਨਤ ਦੇਣੀ ਮਹਿੰਗੀ ਪੈ ਸਕਦੀ ਹੈ| ਮਿਹਨਤ ਕਰੋਗੇ ਤਾਂ ਲਾਭ ਵਿੱਚ ਰਹੋਗੇ|
ਧਨੁ: ਧਨ ਲਾਭ ਹੋਵੇਗਾ| ਤੁਹਾਡਾ ਮਾਨ-ਸਨਮਾਨ ਵਧੇਗਾ| ਜੋ ਚਾਹੋਗੇ ਹੋ ਜਾਵੇਗਾ| ਤਣਾਅ ਅਤੇ ਖਰਚ ਵਧ ਸਕਦਾ ਹੈ| ਤੁਸੀਂ ਕੁਝ ਬਿਮਾਰ ਹੋ ਸਕਦੇ ਹੋ| ਮਨ ਲਗਾ ਕੇ ਕੰਮ ਕਰੋਗੇ ਤਾਂ ਸਫਲ ਰਹੋਗੇ| ਖੁਦ ਦੀ ਕੋਸ਼ਿਸ਼ ਨਾਲ ਸਫਲਤਾ ਮਿਲੇਗੀ| ਧਨ ਲਾਭ ਹੋਵੇਗਾ|
ਮਕਰ: ਤੁਹਾਡਾ ਸਿਤਾਰਾ ਸਾਰੇ ਕੰਮਾਂ ਵਿੱਚ ਲਾਭ ਅਤੇ ਸਫਲਤਾ ਦਿਲਵਾਏਗਾ| ਅਧੂਰੇ ਕੰਮ ਪੂਰੇ ਹੋਣਗੇ| ਕਾਰੋਬਾਰ ਵਿੱਚ ਵਿਸਤਾਰ ਹੋਵੇਗਾ| ਕਾਰਜਗਤੀ ਅਨੁਕੂਲ ਰਹਿਣ ਨਾਲ ਮਨ ਖੁਸ਼ ਹੋਵੇਗਾ| ਤਣਾਅ ਅਤੇ ਖਰਚ ਵਧ ਸਕਦਾ ਹੈ| ਵਪਾਰੀਆਂ ਲਈ ਇਹ ਦਿਨ ਚੁਣੌਤੀ ਭਰਪੂਰ ਰਹਿਣਗੇ| ਸਿਹਤ ਪ੍ਰਤੀ ਸਾਵਧਾਨ ਰਹੋ| ਖੁਦ ਕੋਸ਼ਿਸ਼ ਨਾਲ ਕੰਮ ਹੋਣਗੇ| ਯਾਤਰਾ ਦੁਆਰਾ ਲਾਭ ਹੋਵੇਗਾ| ਕੋਈ ਬਿਗੜਿਆ ਕੰਮ ਬਣੇਗਾ| ਆਪਣਿਆਂ ਦਾ ਸਾਥ ਖੁਸ਼ੀ ਦੇਵੇਗਾ|
ਕੁੰਭ: ਕਾਰੋਬਾਰ ਸਧਾਰਨ                 ਰਹੇਗਾ ਪ੍ਰੰਤੂ ਨੌਕਰੀ ਖਾਸ ਕਰਕੇ ਸਰਕਾਰੀ ਨੌਕਰੀ ਵਿੱਚ ਪ੍ਰੇਸ਼ਾਨੀ ਹੋ ਸਕਦੀ  ਹੈ ਕੰਮਾਂ ਵਿੱਚ ਸਫਲਤਾ ਮਿਲੇਗੀ| ਯਾਤਰਾ ਲਾਭ ਦੇਵੇਗੀ| ਥੋੜ੍ਹੀ ਕੋਸ਼ਿਸ਼ ਨਾਲ ਜ਼ਿਆਦਾ ਲਾਭ                ਹੋਵੇਗਾ| ਸਮਾਜਿਕ ਕੰਮਾਂ ਵਿੱਚ ਰੁਚੀ ਵਧੇਗੀ| ਕਾਰਜਗਤੀ ਅਨੁਕੂਲ ਰਹਿਣ ਨਾਲ ਖੁਸ਼ੀ ਹੋਵੇਗੀ| ਧਨ ਲਾਭ ਹੋਵੇਗਾ ਅਤੇ ਆਮਦਨ              ਵਧੇਗੀ| ਘਰ ਵਿੱਚ ਮੰਗਲਿਕ ਕੰਮ ਹੋ ਸਕਦਾ ਹੈ| ਸੁਖ ਅਨੰਦ ਰਹੇਗਾ| ਖਰਚ ਵਧ ਸਕਦਾ ਹੈ| ਕਾਰੋਬਾਰ ਸਧਾਰਨ ਰਹੇਗਾ| ਵਿਵਾਦ ਤੋਂ ਦੂਰ ਰਹੋ|
ਮੀਨ: ਹਰੇਕ ਕੰਮ ਰੁਕੇਗਾ| ਬਣਦੇ -ਬਣਦੇ ਕੰਮ ਵੀ ਬਿਗੜ ਸਕਦੇ ਹਨ| ਯਾਤਰਾ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ| ਨਾਕਾਰਾਮਕਾ ਸੋਚ ਬਣਾਈ ਰੱਖਣਾ ਹਾਨੀ ਕਰੇਗਾ| ਸਾਕਾਰਾਤਮਕ ਸੋਚ ਬਣਾਉਣ ਦੀ ਕੋਸ਼ਿਸ਼ ਕਰੋ| ਯਾਤਰਾ ਹੋਵੇਗੀ ਅਤੇ ਲਾਭ ਦੇਵੇਗੀ| ਨੌਕਰੀ, ਕਾਰੋਬਾਰ ਸਧਾਰਨ ਬਣਿਆ ਰਹੇਗਾ| ਵਿਦੇਸ਼ ਸ਼ੁਭ ਸਮਾਚਾਰ ਪ੍ਰਾਪਤ ਹੋਵੇਗਾ| ਸਿੱਖਿਆ ਦੇ ਖੇਤਰ ਵਿੱਚ ਪ੍ਰਗਤੀ ਹੋਵੇਗੀ| ਮਹੱਤਵਪੂਰਣ ਕੰਮ ਪੂਰੇ ਹੋਣ ਤੇ ਖੁਸ਼ੀ ਹੋਵੇਗੀ ਅਤੇ ਕੰਮਾਂ ਪ੍ਰਤੀ ਉਤਸਾਹ ਵਧੇਗਾ| ਧਨ ਲਾਭ ਹੋਵੇਗਾ ਅਤੇ ਮਾਨ-ਸਨਮਾਨ ਦੀ ਪ੍ਰਾਪਤੀ ਹੋਵੇਗੀ|

Leave a Reply

Your email address will not be published. Required fields are marked *