ਇਸ ਹਫਤੇ ਦਾ ਤੁਹਾਡਾ ਰਾਸ਼ੀਫਲ


ਮੇਖ: ਆਰਥਿਕ ਸਥਿਤੀ ਉਤਰਾਅ ਚੜ੍ਹਾਅ ਦੀ ਰਹੇਗੀ| ਕੋਸ਼ਿਸ਼ ਨਾਲ ਕੰਮ ਹੋਣਗੇ| ਵਿਰੋਧੀਆਂ ਤੇ ਨਜ਼ਰ ਰੱਖਣੀ ਹੋਵੇਗੀ| ਗੁੱਸੇ ਤੋਂ ਬਚੋ| ਸਿਹਤ ਤੇ ਧਿਆਨ ਦੇਣਾ ਹੋਵੇਗਾ| ਮਿਹਨਤ ਕਰੋਗੇ ਤਾਂ ਸਫਲ ਰਹੋਗੇ| ਧਨ ਦੀ ਆਈ ਚਲਾਈ ਰਹੇਗੀ| ਖਰਚ  ਵਧ ਸਕਦਾ ਹੈ| ਕਾਰੋਬਾਰ ਬਿਹਤਰ ਹੋਵੇਗਾ| ਯਾਤਰਾ ਹੋਵੇਗੀ ਅਤੇ ਲਾਭ ਵੀ ਦੇਵੇਗੀ| ਮਿੱਤਰਾਂ ਦਾ ਸਹਿਯੋਗ ਪ੍ਰਾਪਤ ਹੋਵੇਗਾ| ਮਨੋਬਲ ਵਧੇਗਾ| ਕੰਮਾਂ ਵਿੱਚ ਰੁਕਾਵਟ ਆਵੇਗੀ| ਵਾਹਨ ਤੇ ਖਰਚ ਹੋ ਸਕਦਾ ਹੈ|
ਬ੍ਰਿਖ: ਕੰਮਾਂ ਵਿੱਚ ਰੁਕਾਵਟਾਂ         ਪ੍ਰੇਸ਼ਾਨ ਕਰਨਗੀਆਂ ਮਾਨਸਿਕ ਕਸ਼ਟ              ਹੋਵੇਗਾ| ਬਜ਼ੁਰਗਾਂ ਦੀ ਸਿਹਤ ਦੀ ਚਿੰਤਾ ਰਹੇਗੀ| ਖੁਦ ਕੋਸ਼ਿਸ਼ ਨਾਲ ਹੀ ਕੰਮ ਹੋਣਗੇ ਅਤੇ ਸਾਕਾਰਾਤਮਕ ਸੋਚ ਸਹਾਇਕ ਸਿੱਧ ਹੋਵੇਗੀ| ਤੁਹਾਡਾ ਮਨੋਬਲ ਬਣਿਆ ਰਹੇਗਾ| ਲੈਣ ਦੇਣ   ਵਿੱਚ ਸਾਵਧਾਨ ਰਹੋ| ਮਿਹਨਤ ਦੇ ਬਲ ਤੇ ਤੁਸੀਂ ਅੱਗੇ ਵਧੋਗੇ| ਧਨ ਦੀ ਆਈ ਚਲਾਈ ਰਹੇਗੀ| ਬਾਣੀ ਵਿੱਚ ਮਿਠਾਸ ਲਾਭ ਦੇਵੇਗੀ|
ਮਿਥੁਨ: ਇਨ੍ਹਾਂ ਦਿਨਾਂ ਵਿੱਚ ਮਿਸ਼ਰਤ ਫਲ ਪ੍ਰਾਪਤ ਹੋਵੇਗੇ| ਕੰਮ ਵਿੱਚ ਸਫਲਤਾ ਅਤੇ ਲਾਭ ਮਿਲੇਗਾ ਪ੍ਰੰਤੂ ਕੰਮਾਂ ਪ੍ਰਤੀ ਪ੍ਰੇਸ਼ਾਨੀ ਵੀ ਹੋਵੇਗੀ ਅਤੇ ਖਰਚ ਵੀ ਵਧ ਸਕਦਾ ਹੈ| ਸਿਹਤ ਪ੍ਰੇਸ਼ਾਨੀ ਦੇ ਸਕਦੀ ਹੈ| ਦੋ ਨੰਬਰ ਦੇ ਕੰਮ ਅਤੇ ਖਾਤੇ ਸੰਕਟ ਵਿੱਚ ਪਾ ਸਕਦੇ ਹਨ| ਕੋਈ ਚੰਗੀ ਖਬਰ ਵੀ ਮਿਲ ਸਕਦੀ ਹੈ| ਕੋਸ਼ਿਸ਼ ਨਾਲ ਕੰਮ ਹੋਵੇਗਾ| ਗਜਕੀ ਕੰਮਾਂ ਵਿੱਚ ਸਫਲਤਾ               ਮਿਲੇਗੀ| ਯਾਤਰਾ ਲਾਭਕਾਰੀ ਹੋਵੇਗੀ| ਸਾਵਧਾਨ ਰਹੋ| ਧੋਖਾ ਮਿਲਣ ਦੀ ਸੰਭਾਵਨਾ ਹੈ| ਧੰਨ ਦੀ ਆਈ ਚਲਾਈ ਰਹੇਗੀ| ਮਿਹਨਤ ਨਾਲ ਕੰਮ ਹੋਣਗੇ|       ਬੇਗਾਨੇ ਚੰਗੇ ਲੱਗਣਗੇ|
ਕਰਕ: ਨੌਕਰੀ ਵਿੱਚ ਤਰੱਕੀ ਦਾ ਚਾਂਸ ਲੱਗ ਸਕਦਾ ਹੈ| ਖਰਚ ਵਧ ਸਕਦਾ ਹੈ| ਕੰਮਾਂ ਵਿੱਚ ਜ਼ਿਆਦਾ ਮਿਹਨਤ ਨਾਲ ਸਫਲਤਾ ਮਿਲੇਗੀ| ਕੋਸ਼ਿਸ਼ ਨਾਲ ਕੰਮ ਹੋਣਗੇ ਅਤੇ ਆਲਸ ਨਾਲ ਹਾਨੀ ਹੋਵੇਗੀ| ਯਾਤਰਾ ਦੁਆਰਾ ਲਾਭ ਮਿਲੇਗਾ| 
ਸਿੰਘ: ਬਦਲਾਅ ਦੀ ਸੰਭਾਵਨਾ ਹੈ| ਕਾਰੋਬਾਰ, ਘਰ ਬਦਲੀ ਦੀ ਭਾਵਨਾ ਜਾਗ੍ਰਿਤ ਹੋਵੇਗੀ| ਰਾਜਸੀ ਕੰਮਾਂ ਵਿੱਚ ਸਫਲਤਾ ਮਿਲੇਗੀ| ਸੰਤਾਨ ਦਾ ਦੁਖ ਮਿਲੇਗਾ ਅਤੇ ਪਤਨੀ ਦਾ ਸਹਿਯੋਗ ਪ੍ਰਾਪਤ ਹੋਵੇਗਾ| ਧਨ ਲਾਭ                ਕਰਵਾਏਗੀ ਅਤੇ ਆਮਦਨ                 ਵਧਾਏਗੀ| ਤੁਹਾਡੀ ਕੋਈ ਇੱਛਾ ਪੂਰਨ ਹੋਵੇਗੀ| ਸ਼ੁਭ ਸਮਾਚਾਰ ਪ੍ਰਾਪਤ               ਹੋਵੇਗਾ| 
ਕੰਨਿਆ: ਤਬਦੀਲੀ ਦਾ ਸਮਾਂ ਰਹੇਗਾ| ਥੋੜ੍ਹੀ ਕੋਸ਼ਿਸ਼, ਮਿਹਨਤ ਤੋਂ ਜ਼ਿਆਦਾ ਲਾਭ ਹੋਵੇਗਾ| ਗੁੱਸ ਅਤੇ ਸ਼ਰਾਬ ਆਦਿ ਤੋਂ ਦੂਰ ਰਹੋ| ਜੋ ਚਹੋਗੇ ਹੋ ਜਾਵੇਗਾ| ਧਨ ਲਾਭ ਹੋਵੇਗਾ|
ਤੁਲਾ: ਸ਼ਾਦੀਸ਼ੁਦਾ ਜੀਵਨ ਦਾ ਸੁੱਖ ਹਲਕਾ ਰਹੇਗਾ| ਸਾਝੇਦਾਰੀ ਨਹੀਂ ਚੱਲੇਗੀ| ਪਿਤਾ ਨਾਲ ਵਿਚਾਰਕ ਮਤਭੇਦ ਹੋ ਸਕਦਾ ਹੈ| ਅਰਥ-ਦਸ਼ਾ ਉਤਰਾਅ-ਚੜ੍ਹਾਅ ਦੀ ਰਹੇਗੀ| ਹਾਲਾਤਾਂ ਵਿੱਚ ਤਬਦੀਲੀ ਆਵੇਗੀ| ਯਾਤਰਾ ਹੋਵੇਗੀ| ਵਿਦੇਸ ਯਾਤਰਾ ਕੋਸ਼ਿਸ਼ ਨਾਲ ਹੋਵੇਗੀ| ਧਰਮ ਕਰਮ ਵਿੰਚ ਰੁਚੀ ਵਧੇਗੀ| ਕਾਰਜਗਤੀ ਅਨੁਕੂਲ ਰਹੇਗੀ|  ਸਫਲਤਾ ਅਤੇ ਲਾਭ ਦਾ ਸਮਾਂ ਰਹੇਗਾਂ| ਬਿਚੜੇ ਕੰਮ  ਬਣਨਗੇ| ਮਾਨ ਸਨਮਾਨ ਦੀ  ਪ੍ਰਾਪਤੀ ਹੋਵੇਗੀ|  
ਬ੍ਰਿਸ਼ਚਕ: ਮਾਨਸਿਕ  ਕਸ਼ਟ           ਹੋਵੇਗਾ ਤੁਸੀਂ ਸੋਚੋਗੇ ਕੁਝ ਹੋਰ ਕੁਝ ਹੋਰ ਵੀ ਹੋਵੇਗਾ| ਯਾਤਰਾ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ| ਵਾਹਨ ਸਾਵਧਾਨੀ ਪੂਰਵਕ ਚਲਾਓ ਅਤੇ ਸਿਹਤ ਤੇ ਧਿਆਨ ਦਿਓ| ਕਿਸਮਤ ਪੂਰਵਕ ਚਲਾਓ ਅਤੇ ਸਿਹਤ ਤੇ ਧਿਆਨ ਦਿਓ| ਕਿਸਮਤ ਦੇ ਸਹਾਰੇ ਰੁਕੇ ਕੰਮ ਹੋਣਗੇ|
ਧਨੁ: ਬੇਸ਼ਕ ਭੱਜ-ਦੌੜ ਰਹੇਗੀ ਪ੍ਰੰਤੂ ਸਫਲਤਾ ਅਤੇ ਲਾਭ ਪ੍ਰਾਪਤ     ਹੋਵੇਗਾ| ਪ੍ਰਾਪਰਟੀ ਦੇ ਵਿਵਾਦ ਤੋਂ ਦੂਰ ਰਹੋ| ਵਾਹਨ ਆਦਿ ਤੇ ਖਰਚ ਹੋ ਸਕਦਾ ਹੈ| ਸਿਹਤ ਪ੍ਰਤੀ ਸਾਵਧਾਨ ਰਹਿਣਾ ਹੋਵੇਗਾ| ਵਪਾਰਕ ਯਾਤਰਾ ਲਾਭਕਾਰੀ ਰਹੇਗੀ| ਰੁਟੀਨ ਸੁਖਦ ਰਹੇਗੀ| ਜੀਵਨ ਸਾਥੀ ਨਾਲ ਤਾਲਮੇਲ ਵਧੇਗਾ| ਮੰਗਲਿਕ ਕੰਮ ਹੋ ਸਕਦਾ ਹੈ| ਕੰਮਾਂ ਵਿੱਚ ਰੁਕਾਵਟਾਂ  ਲਗਾਤਾਰ ਕੋਸ਼ਿਸ਼ ਨਾਲ ਦੂਰ ਹੋਣਗੀਆਂ| ਬਿਗੜੇ ਕੰਮ ਮਿਹਨਤ ਨਾਲ ਬਣਨਗੇ|
ਮਕਰ: ਰੁਕਾਵਟਾਂ  ਅਤੇ ਮੁਸ਼ਕਿਲਾਂ ਤੋ ਬਾਅਦ ਕੰਮ ਹੋਣਗੇ| ਕਾਰੋਬਾਰ, ਕੈਰੀਅਰ ਵਿੱਚ ਬਦਲਾਅ ਦੀ ਭਾਵਨਾਂ  ਜਾਗ੍ਰਿਤ ਹੋਵੇਗੀ|  ਘਰੇਲੂ ਕੰਮਾਂ ਤੇ ਖਰਚ ਹੋਵੇਗਾ| ਅਰਥ ਦਸ਼ਾ ਸੁਧਰੇਗੀ| ਬਿਹਤਰ ਕੰਮ-ਕਾਜ ਦਾ ਮੌਕਾ ਪ੍ਰਾਪਤ ਹੋਵੇਗਾ| ਕਾਰੋਬਾਰ ਵਧੇਗਾ| ਧਨ ਲਾਭ ਹੋਵੇਗਾ| ਰੁਟੀਨ ਸੁਖਦ ਰਹੇਗੀ|
ਕੁੰਭ: ਯਾਤਰਾ ਹੋਵੇਗੀ ਅਤੇ ਲਾਭਕਾਰੀ ਰਹੇਗੀ| ਕੋਸ਼ਿਸ਼ ਨਾਨ ਕਾਰੋਬਾਰ ਵਧੇਗਾ| ਭਾਈ ਬੰਧੂ ਕੋਈ ਜ਼ਿਆਦਾ ਮਦਦਗਾਰ ਸਾਬਿਤ ਨਹੀਂ ਹੋਣਗੇ| ਗੈਰ-ਲੋੜੀਂਦਾ ਕੰਮ ਹੋ ਸਕਦਾ ਹੈ ਅਤੇ ਮਾਨਸਿਕ ਕਸ਼ਟ ਹੋਵੇਗਾ| ਘਰ, ਕਾਰੋਬਾਰ ਵਿੱਚ ਬਦਲਾਅ ਦੀ ਭਾਵਨ ਜਾਗ੍ਰਿਤ ਹੋਵੇਗੀ| ਕਾਰੋਬਾਰੀ ਅਤੇ ਅਰਥ-ਦਸ਼ਾ ਉਤਰਾਅ-ਚੜ੍ਹਾਅ ਦੀ ਰਹੇਗੀ| ਸੰਤਾਨ ਕੰਮਾਂ ਤੇ ਖਰਚ ਹੋਵੇਗਾ| ਸਫਲਤਾ ਅਤੇ ਲਾਭ           ਹੋਵੇਗਾ| ਨੌਕਰੀ ਵਿੱਚ ਤਰੱਕੀ ਦਾ ਮੌਕਾ ਮਿਲ ਸਕਦਾ ਹੈ| ਸਿਹਤ ਪ੍ਰਤੀ ਸਾਵਧਾਨ ਰਹੋ| ਦੁਸ਼ਮਣ ਪਰਾਸਤ ਹੋਣਗੇ|
ਮੀਨ: ਧਨ ਦੀ ਆਈ ਚਲਾਈ ਰਹੇਗੀ ਅਤੇ ਬਚਤ ਘੱਟ ਰਹੇਗੀ| ਜਲਦਬਾਜੀ ਅਤੇ ਗੁੱਸੇ ਨਾਲ ਕੰਮ ਬਿਗੜ ਸਕਦੇ ਹਨ| ਹਾਲਾਤ ਵਿੱਚ ਤਬਦੀਲੀ ਦਾ ਸਮਾਂ ਰਹੇਗਾ| ਵਿਦੇਸ਼ ਯਾਤਰਾ ਕੋਸ਼ਿਸ਼ ਨਾਲ ਹੋਵੇਗੀ| ਕੰਮਾਂ ਵਿੱਚ ਮਨ ਘੱਟ ਲੱਗੇਗਾ| ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰੋ| ਸੰਤਾਨ ਕੰਮਾਂ  ਤੇ ਖਰਚ ਹੋ ਸਕਦਾ ਹੈ| ਲਾਪਰਵਾਹੀ ਕਰਕੇ ਪ੍ਰੇਸ਼ਾਨੀ ਹੋ ਸਕਦੀ ਹੈ| ਕਾਰੋਬਾਰ ਸਧਾਰਨ ਰਹੇਗਾ|

Leave a Reply

Your email address will not be published. Required fields are marked *