ਇਸ ਹਫਤੇ ਦਾ ਤੁਹਾਡਾ ਰਾਸ਼ੀਫਲ


ਮੇਖ : ਦਲੇਰੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਕਾਰੋਬਾਰ ਵਿਚ        ਵਿਸ਼ੇਸ਼ ਰੁੱਝੇਵਾਂ ਅਤੇ ਨਵੇਂ ਨਵੇਂ ਮੌਕੇ ਅਨੁਭਵਾਂ ਦੇ ਨਾਲ ਧਨ ਆਮਦਨ ਵਿਚ ਵਾਧਾ ਹੋਵੇਗਾ| ਘਰ ਵਿਚ ਮਹਿਮਾਨਾਂ ਦਾ ਆਉਣਾ ਜਾਣਾ ਜਿਆਦਾ ਰਹੇਗਾ| ਸਿਹਤ ਵੀ ਉੱਤਮ ਰਹਿਣ ਦੇ ਯੋਗ ਹਨ| 
ਬ੍ਰਿਖ: ਵਿਦਿਆਰਥੀ ਵਰਗ ਲਈ ਇਹ ਹਫਤਾ ਸ਼ੁਰੂ ਰਹੇਗਾ| ਬੁੱਧੀ        ਵਿਵੇਕ ਵਿਚ ਵਾਧੇ ਦੇ ਯੋਗ ਹਨ| ਨੌਜਵਾਨ ਵਰਗ ਨੂੰ ਵੱਡੇ ਬਜ਼ੁਰਗ ਦੀ ਸਲਾਹ ਲਾਭਦਾਇਕ ਰਹੇਗੀ| ਧਾਰਮਿਕ ਕੰਮਾਂ ਵਿਚ ਵਿਸ਼ੇਸ਼ ਰੁਚੀ ਰਹੇਗੀ| ਕਾਰੋਬਾਰ ਵੀ ਸਾਧਾਰਨ        ਰਹੇਗਾ| ਘਰੇਲੂ ਵਾਤਾਵਰਣ ਸ਼ੁਭ ਰਹਿਣ ਦੇ ਯੋਗ ਹਨ| ਜ਼ਮੀਨ ਜਾਇਦਾਦ ਦਾ ਕਾਰੋਬਾਰ ਕਰਨ ਵਾਲਿਆਂ ਲਈ ਵਿਸ਼ੇਸ਼ ਲਾਭ ਹੀ     ਰਹੇਗਾ| ਵਿਸ਼ੇਸ਼ ਵਿਅਕਤੀਆਂ ਦਾ ਸੰਗ ਬਣਿਆ ਰਹੇਗਾ ਅਤੇ ਲਾਭਦਾਇਕ ਵੀ ਰਹੇਗਾ|  
ਮਿਥੁਨ : ਆਰਥਿਕ ਅਤੇ ਪਰਿਵਾਰਿਕ ਕਾਰਨਾਂ ਨਾਲ ਘਰੇਲੂ ਸੁੱਖ ਵਿਚ ਕਮੀ ਆਏਗੀ ਅਤੇ ਮਾਨਸਿਕ ਅਸਥਿਰਤਾ ਰਹੇਗੀ| ਕੋਈ ਨਿਰਣਾ ਸੋਚ ਵਿਚਾਰ ਕੇ ਕਰੋ| ਘਰ ਅਤੇ ਸਵਾਰੀ ਪਰਿਵਰਤਨ ਦੀ ਸਥਿਤੀ ਬਣੀ            ਰਹੇਗੀ| ਹਫਤੇ ਦੇ ਅਖੀਰ ਵਿਚ ਦੁਸ਼ਮਣ ਪੱਖ ਕਮਜ਼ੋਰ ਰਹੇਗਾ| ਕਾਰਜ ਖੇਤਰ ਵਧੇਗਾ|    
ਕਰਕ :ਸਮਾਜ ਵਿਚ ਵਿਸ਼ੇਸ਼ ਥਾਂ ਰਹੇਗੀ| ਮਾਣ ਮਰਿਆਦਾ ਵਿਚ ਵੀ ਵਾਧਾ ਹੋਵੇਗਾ| ਕਾਰੋਬਾਰ ਵਿਚ      ਵਿਸ਼ੇਸ਼ ਰੁਚੀ ਰਹੇਗੀ ਸਿੱਟੇ ਵਜੋਂ ਤਰੱਕੀ ਵੀ ਹੋਵੇਗੀ | ਨੌਕਰੀ ਵਰਗ ਵਿੱਚ ਉੱਚ- ਅਧਿਕਾਰੀਆਂ ਦਾ ਪੂਰਣ ਸਹਿਯੋਗ ਰਹੇਗਾ| ਧਨ ਆਮਦਨ ਵਿਚ ਵੀ ਵਾਧੇ ਦੇ ਯੋਗ ਹਨ| 
ਸਿੰਘ : ਮਾਨਸਿਕ ਉਲਝਣ ਆਮ ਵਾਂਗ ਬਣੀ ਰਹੇਗੀ| ਕਾਰਜ ਖੇਤਰ ਵਿਚ ਵੀ ਸੰਘਰਸ਼ ਜ਼ਿਆਦਾ ਕਰਨਾ ਪਵੇਗਾ| ਧਨ ਆਮਦਨ ਸਾਧਾਰਨ       ਰਹੇਗੀ| ਸਿਹਤ ਵਿਚ ਵੀ ਲਗਾਤਾਰ ਗਿਰਾਵਟ ਦੇ ਯੋਗ ਹਨ | ਘਰੇਲੂ ਖਰਚੇ ਵੀ ਜ਼ਿਆਦਾ ਹੋਣਗੇ| ਪ੍ਰੇਮ ਸੰਬੰਧਾਂ ਵਿਚ ਵੀ ਤਕਰਾਰ ਰਹੇਗੀ| 
ਕੰਨਿਆ: ਸਿਹਤ ਪੱਖ ਤੋਂ               ਪ੍ਰੇਸ਼ਾਨੀ ਬਣੀ ਰਹੇਗੀ| ਖਾਣ ਪੀਣ ਦਾਵੀ ਵਿਸ਼ੇਸ਼ ਪਰਹੇਜ਼ ਰੱਖੋ| ਬਿਨਾਂ ਲੋੜ ਦੌੜ ਭੱਜ ਵੀ ਨਾ ਕਰੋ| ਇਸਤਰੀ ਵਰਗ ਦੀ ਮਾਨਸਿਕ ਸਥਿਤੀ ਵਿਚ ਅਸਥਿਰਤਾ ਬਣੀ ਰਹੇਗੀ| ਵਿਦਿਆਰਥੀ ਵਰਗ ਨੂੰ ਵੀ ਔਖੇ ਹਾਲਾਤਾਂ ਦਾ ਮੁਕਾਬਲਾ ਕਰਨਾ      ਪਵੇਗਾ| ਨੌਕਰੀ ਪੱਖ ਤੋਂ ਵੀ ਉੱਚ ਅਧਿਕਾਰੀਆਂ ਦੇ ਅੱਗੇ ਝੁੱਕਣਾ             ਪਵੇਗਾ| 
ਤੁਲਾ : ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਫਲਸਰੂਪ ਧਨ ਆਮਦਨ ਵਿਚ ਵੀ ਵਾਧੇ ਦੇ ਯੋਗ ਹਨ| ਸਮਾਜ ਵਿਚ ਮਾਣ ਇੱਜ਼ਤ ਵਿਚ ਵਾਧਾ ਰਹੇਗਾ| ਹਫਤੇ ਦੇ ਮੱਧ ਵਿਚ ਕਿਸੇ ਪਿਆਰੇ ਦੀ ਆਰਥਿਕ ਸਹਾਇਤਾ ਵੀ ਕਰਨੀ ਪੈ ਸਕਦੀ ਹੈ| ਵਿਦਿਆਰਥੀ ਵਰਗ ਲਈ ਸਮਾਂ ਤਰੱਕੀ ਵਾਲਾ ਹੀ ਰਹੇਗਾ| ਸਾਧੂ ਸੰਤਾਂ ਦਾ ਸੰਗ ਵੀ ਚੰਗਾ ਲੱਗੇਗਾ| 
ਬ੍ਰਿਸ਼ਚਕ : ਬੁੱਧੀ ਵਿਵੇਕ ਵਿਚ ਵਾਧੇ ਦੇ ਯੋਗ ਹਨ| ਕਿਸੇ ਮਹੱਤਵਪੂਰਨ ਫੈਸਲੇ ਨੂੰ ਵੀ ਅਮਲੀ ਰੂਪ ਦਿੱਤਾ ਜਾਏਗਾ| ਵਿਦਿਆਰਥੀ ਵਰਗ ਲਈ ਸਮਾਂ ਸ਼ੁਭ ਰਹੇਗਾ| ਕਾਰੋਬਾਰ ਸ਼ੁਭ ਅਤੇ ਰੁੱਝੇਵਾਂ ਵੀ ਜ਼ਿਆਦਾ ਰਹਿਣ ਦੇ ਯੋਗ ਹਨ| ਮੁੱਕਦਮੇ ਆਦਿ ਵਿਚ ਵੀ ਪੂਰਣ ਜਿੱਤ ਦੇ ਯੋਗ ਹਨ|
ਧਨੁ: ਆਮਦਨ ਘੱਟ ਅਤੇ ਧਨ ਖਰਚ ਜ਼ਿਆਦਾ ਰਹਿਣ ਦੇ ਯੋਗ ਹਨ| ਕਾਰੋਬਾਰ ਵਿਚ ਸੰਘਰਸ਼ ਵੀ ਸਾਧਾਰਨ ਤੋਂ ਜਿਆਦਾ ਰਹੇਗਾ| ਸੁਭਾਅ ਵਿਚ ਗੁੱਸਾ ਜਾਂ ਚਿੜ ਚਿੜਾਪਣ ਵੀ                  ਰਹੇਗਾ| ਫਲਸਰੂਪ ਕਿਸੇ ਪਰਿਵਰਿਕ ਮੈਂਬਰ ਦੇ ਨਾਲ ਵਾਦ ਵਿਵਾਦ ਦੇ ਵੀ ਯੋਗ ਹਨ|  
ਮਕਰ : ਸੁਭਾਅ ਵਿਚ ਗੁੱਸਾ ਜ਼ਿਆਦਾ ਰਹੇਗਾ| ਬਿਨਾਂ ਲੋੜ ਕਿਸੇ ਨਾਲ ਵੀ ਨਾ ਉਲਝੋ ਅਤੇ ਆਪਣੇ ਤੇ ਕਾਬੂ ਰੱਖਣਾ ਹੀ ਲਾਭਦਾਇਕ           ਰਹੇਗਾ| ਧਨ ਆਮਦਨ ਉਮੀਦ ਅਨੁਸਾਰ ਰਹੇਗੀ| ਪ੍ਰੇਮ ਸੰਬੰਧਾਂ ਵਿਚ ਵੀ ਮਨ ਮੁਟਾਓ ਦੇ ਯੋਗ ਹਨ| 
ਕੁੰਭ : ਇਸ ਹਫਤੇ ਦਾ ਫਲ ਮਿਲਿਆ ਜੁਲਿਆ ਰਹੇਗਾ| ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਕਾਰੋਬਾਰ ਵਿਚ ਮਨ ਜ਼ਿਆਦਾ ਲੱਗੇਗਾ ਪਰੰਤੂ ਧਨ ਆਮਦਨ ਉਮੀਦ ਤੋਂ ਘੱਟ ਹੀ            ਰਹੇਗੀ| ਘਰੇਲੂ ਸੁੱਖ ਪੂਰਣ ਰਹੇਗਾ| 
ਮੀਨ : ਵਿਆਰਥੀ ਵਰਗ ਲਈ ਹਾਲਾਤਾਂ ਵਿਚ ਹਲਕੇ ਬਦਲਾਓ ਜਾਂ ਉੱਨਤੀ ਦੇ ਯੋਗ ਹਨ | ਰਾਜ ਪੱਖਾਂ ਦੇ ਕੰਮਾਂ ਵਿਚ ਵੀ ਲਾਭ ਰਹੇਗਾ| ਪਰਿਵਾਰਿਕ ਵਾਤਾਵਰਣ ਆਮ ਵਾਂਗ ਰਹੇਗਾ| ਦੁਸ਼ਮਣ ਪੱਖ ਦੱਬਿਆ          ਰਹੇਗਾ|

Leave a Reply

Your email address will not be published. Required fields are marked *