ਇਜ਼ਰਾਇਲੀ ਟੈਂਕ ਨੇ ਗਾਜਾ ਵਿੱਚ ਦਾਗੇ ਗੋਲੇ

ਯਰੂਸ਼ਲਮ, 25 ਜਨਵਰੀ (ਸ.ਬ.) ਇਜ਼ਰਾਇਲ ਦੇ ਗਸ਼ਤੀ ਦਲ ਤੇ ਹਮਲਾ ਹੋਣ ਮਗਰੋਂ ਇਕ ਇਜ਼ਰਾਇਲੀ ਟੈਂਕ ਨੇ ਹਮਾਸ ਦੇ ਕਬਜੇ ਹੇਠਲੀ ਗਾਜਾ ਪੱਟੀ ਤੇ ਗੋਲੇ ਦਾਗੇ| ਫੌਜ ਨੇ ਇਕ ਬਿਆਨ ਵਿੱਚ ਦੱਸਿਆ ਕਿ ਕੁੱਝ ਦੇਰ ਪਹਿਲਾਂ ਦੱਖਣੀ ਗਾਜਾ ਪੱਟੀ ਨਾਲ ਲੱਗਦੀ ਸਰਹੱਦ ਨੇੜੇ ਨਿਯਮਤ ਮੁਹਿੰਮ ਦੌਰਾਨ ਇਜ਼ਰਾਇਲੀ ਰੱਖਿਆ ਫੌਜ ਤੇ ਗੋਲੀਆਂ ਚਲਾਈਆਂ ਗਈਆਂ ਸਨ| ਇਸਦੇ ਜਵਾਬ ਵਿੱਚ ਇਜ਼ਰਾਇਲ ਰੱਖਿਆ ਫੌਜ ਨੇ ਦੱਖਣੀ ਗਾਜਾ ਪੱਟੀ ਵਿੱਚ ਹਮਾਸ ਦੀ ਇਕ ਚੌਕੀ ਤੇ ਨਿਸ਼ਾਨਾ ਸਾਧਿਆ|
ਹਮਾਸ ਫਿਲਸਤੀਨੀ ਇਸਲਾਮਕ ਅੰਦੋਲਨ ਹੈ ਅਤੇ ਉਸਦਾ ਗਾਜਾ ਪੱਟੀ ਤੇ ਕਬਜ਼ਾ ਹੈ| ਹਮਾਸ ਅਤੇ ਫਿਲਸਤੀਨ ਅੱਤਵਾਦੀਆਂ ਵਿਚਕਾਰ ਗਾਜਾ ਵਿੱਚ ਸਾਲ 2008 ਤੋਂ ਹੁਣ ਤਕ 3 ਯੁੱਧ ਹੋ ਚੁੱਕੇ ਹਨ|

Leave a Reply

Your email address will not be published. Required fields are marked *