ਇਜ਼ਰਾਇਲੀ ਦੂਤਘਰ ਧਮਾਕੇ ਵਿੱਚ ਪੁਲੀਸ ਹੱਥ ਲੱਗੇ ਅਹਿਮ ਸੁਰਾਗ

ਨਵੀਂ ਦਿੱਲੀ, 30 ਜਨਵਰੀ (ਸ.ਬ.) ਰਾਜਧਾਨੀ ਦੇ ਪਾਸ਼ ਇਲਾਕੇ ਵਿੱਚ ਸਥਿਤ ਇਜ਼ਰਾਇਲੀ ਦੂਤਘਰ ਕੋਲ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲੀਸ ਨੂੰ ਅਹਿਮ ਸੁਰਾਗ ਦੇ ਤੌਰ ਤੇ ਇਕ ਚਿੱਠੀ ਅਤੇ ਸੀ.ਸੀ.ਟੀ.ਵੀ. ਫੁਟੇਜ ਵਿੱਚ 2 ਸ਼ੱਕੀਆਂ ਬਾਰੇ ਪਤਾ ਲੱਗਾ ਹੈ। ਚਿੱਠੀ ਵਿੱਚ ਵਿਸਫ਼ੋਟ ਨੂੰ ਟਰੇਲਰ ਦੱਸਿਆ ਗਿਆ ਹੈ। ਇਸ ਚਿੱਠੀ ਵਿੱਚ ਇਰਾਨੀ ਫ਼ੌਜ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਅਤੇ ਇਰਾਨ ਦੇ ਪਰਮਾਣੂੰ ਵਿਗਿਆਨੀ ਡਾ. ਮੋਹਸੀਨ ਫ਼ਖ਼ਰੀਜਦਾ ਦਾ ਨਾਂ ਲਿਖਿਆ ਹੈ। ਪਿਛਲੇ ਸਾਲ ਅਮਰੀਕਾ ਨੇ ਇਕ ਡਰੋਨ ਹਮਲੇ ਵਿੱਚ ਜਨਰਲ ਕਾਸਿਮ ਸੁਲੇਮਾਨੀ ਨੂੰ ਬਗਦਾਦ ਵਿੱਚ ਮਾਰ ਦਿੱਤਾ ਸੀ। ਪਿਛਲੇ ਸਾਲ ਨਵੰਬਰ ਵਿੱਚ ਫ਼ਖ਼ਰੀਜਦਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ।

ਚਿੱਠੀ ਤੋਂ ਇਲਾਵਾ ਹਾਦਸੇ ਵਾਲੀ ਥਾਂ ਤੋਂ ਮਿਲੇ ਸੀ.ਸੀ.ਟੀ.ਵੀ. ਫੁਟੇਜ ਅਤੇ ਦਿੱਲੀ ਪੁਲੀਸ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਵਿਸਫ਼ੋਟ ਤੋਂ ਪਹਿਲਾਂ 2 ਸ਼ੱਕੀ ਹਾਦਸੇ ਵਾਲੀ ਥਾਂ ਆਏ ਸਨ। ਦਿੱਲੀ ਪੁਲੀਸ ਨੇ ਕੈਬ ਦੀ ਪਛਾਣ ਕਰ ਲਈ ਹੈ ਅਤੇ ਚਾਲਕ ਤੋਂ ਪੁੱਛ-ਗਿੱਛ ਕਰ ਕੇ ਦੋਹਾਂ ਸ਼ੱਕੀਆਂ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ। ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲੀਸ ਦੀ ਜਾਂਚ ਟੀਮ ਨੇ ਇੱਥੇ ਵਿਦੇਸ਼ੀ ਖੇਤੀ ਰਜਿਸਟਰੇਸ਼ਨ ਦਫ਼ਤਰ (ਐਫ.ਆਰ. ਆਰ.ਓ.) ਤੋਂ ਇਰਾਨੀ ਨਾਗਰਿਕਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਪਿਛਲੇ ਇਕ ਮਹੀਨੇ ਵਿੱਚ ਜੋ ਵੀ ਇਰਾਨੀ ਭਾਰਤ ਆਏ ਹਨ, ਉਨ੍ਹਾਂ ਸਾਰਿਆਂ ਦੀ ਜਾਣਕਾਰੀ ਮੰਗੀ ਗਈ ਹੈ। ਉੱਥੇ ਹੀ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਇਜ਼ਰਾਇਲ ਦੇ ਵਿਦੇਸ਼ ਮੰਤਰੀ ਗੈਬੀ ਅਸ਼ਕੇਨਾਜ਼ੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ।

Leave a Reply

Your email address will not be published. Required fields are marked *