ਇਜ਼ਰਾਇਲੀ ਫੌਜ ਦੀ ਗੋਲੀਬਾਰੀ ਵਿੱਚ ਦੋ ਫਲਸਤੀਨੀਆਂ ਦੀ ਮੌਤ

ਗਾਜਾ, 30 ਜੂਨ (ਸ.ਬ.) ਇਜ਼ਰਾਇਲੀ ਫੌਜ ਨੇ ਬੀਤੇ ਦਿਨੀਂ ਗਾਜਾ ਸਰਹੱਦ ਤੇ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਤੇ ਗੋਲੀਆਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ, ਜਿਸ ਵਿੱਚ ਇਕ ਨਾਬਾਲਗ ਬੱਚੇ ਸਮੇਤ 2 ਫਿਲਸਤੀਨੀ ਮਾਰੇ ਗਏ ਅਤੇ 415 ਹੋਰ ਜ਼ਖਮੀ ਹੋ ਗਏ| ਗਾਜਾ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ 14 ਸਾਲਾ ਬੱਚੇ ਯਾਸੀਰ ਅਬੂ ਅਲ-ਨਾਜਾ ਤੇ ਮੁਹੰਮਦ ਅਤੇ ਮੁਹੰਮਦ ਅਲ-ਹਮਾਇਦਾ (24) ਦੀ ਗੋਲੀ ਲੱਗਣ ਨਾਲ ਮੌਤ ਹੋ ਗਈ| ਉਨ੍ਹਾਂ ਨੇ ਦੱਸਿਆ ਕਿ ਚਾਰ ਹੋਰ ਵਿਅਕਤੀਆਂ ਨੂੰ ਵੀ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਹੈ| ਇਜ਼ਰਾਇਲੀ ਫੌਜ ਨੇ ਇਕ ਬਿਆਨ ਵਿੱਚ ਕਿਹਾ ਕਿ ਹਜ਼ਾਰਾਂ ਫਿਲਸਤੀਨੀਆਂ ਨੇ ‘ਵਧੇਰੇ ਹਿੰਸਕ ਦੰਗਿਆਂ ਵਿੱਚ ਹਿੱਸਾ ਲਿਆ|’ ਫੌਜੀਆਂ ਤੇ ਗ੍ਰੇਨੇਡ ਅਤੇ ਪੱਥਰਾਂ ਦੇ ਨਾਲ-ਨਾਲ ਸਰਹੱਦ ਤੇ ਸੜਦੇ ਹੋਏ ਟਾਇਰਾਂ ਨੂੰ ਸੁੱਟਿਆ ਗਿਆ| ਫੌਜ ਨੇ ਜ਼ਰੂਰਤ ਪੈਣ ਤੇ ਸਹੀ ਕਾਰਵਾਈ ਕੀਤੀ|
ਬਿਆਨ ਵਿੱਚ ਕਿਹਾ ਗਿਆ ਕਿ ਨਾਬਾਲਗ ਲੜਕੇ ਦੀ ਕਥਿਤ ਰੂਪ ਤੋਂ ਹੋਈ ਮੌਤ ਦੀ ਜਾਂਚ ਕੀਤੀ ਜਾਵੇਗੀ | ਗਾਜਾ ਅਧਿਕਾਰੀਆਂ ਮੁਤਾਬਕ ਪਿਛਲੀ 30 ਮਾਰਚ ਨੂੰ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਜ਼ਰਾਇਲੀ ਫੌਜ ਹੁਣ ਤਕ ਘੱਟ ਤੋਂ ਘੱਟ 135 ਵਿਅਕਤੀਆਂ ਨੂੰ ਮਾਰ ਚੁੱਕੀ ਹੈ| ਇਜ਼ਰਾਇਲ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਇਸਲਾਮਕ ਸਮੂਹ ਹਮਾਸ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਜੋ ਗਾਜਾ ਪੱਟੀ ਨੂੰ ਕੰਟਰੋਲ ਕਰਦਾ ਹੈ| ਇਜ਼ਰਾਇਲ ਦਾ ਕਹਿਣਾ ਹੈ ਕਿ ਹਮਾਸ ਨੇ ਜਾਣ ਬੁੱਝ ਕੇ ਹਿੰਸਾ ਨੂੰ ਉਕਸਾਇਆ ਹੈ ਜਦ ਕਿ ਹਮਾਸ ਇਸ ਦੋਸ਼ ਤੋਂ ਸਾਫ ਇਨਕਾਰ ਕਰਦਾ ਹੈ|

Leave a Reply

Your email address will not be published. Required fields are marked *