ਇਜ਼ਰਾਇਲੀ ਸੁਰੱਖਿਆ ਫੌਜ ਅਤੇ ਲੋਕਾਂ ਵਿਚਕਾਰ ਹੋਈ ਝੜਪ, 3 ਦੀ ਮੌਤ

ਯੇਰੂਸ਼ਲਮ, 22 ਜੁਲਾਈ (ਸ.ਬ.) ਪੂਰਬੀ ਯੇਰੂਸ਼ਲਮ ਵਿੱਚ ਇਜ਼ਰਾਇਲੀ ਸੁਰੱਖਿਆ ਫੌਜ ਨਾਲ ਹੋਈ ਝੜਪ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਜ਼ਰਾਇਲ ਦਾ ਇਕ ਨਾਗਰਿਕ ਵੀ ਜ਼ਖਮੀ ਹੋ ਗਿਆ| ਇਜ਼ਰਾਇਲੀ ਫੌਜ ਨੇ ਇਕ ਬਿਆਨ ਵਿੱਚ ਕਿਹਾ ਕਿ ਝੜਪ ਦੇ ਮਗਰੋਂ ਕਾਰਵਾਈ ਵਿੱਚ ਹਮਲਾਵਰ ਵੀ ਮਾਰੇ ਗਏ| ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਇਜ਼ਰਾਇਲ ਦਾ ਇਕ ਨਾਗਰਿਕ ਵੀ ਜ਼ਖਮੀ ਹੋ ਗਿਆ| ਇਜ਼ਰਾਇਲ ਨੇ ਕਿਹਾ ਕਿ ਝੜਪ ਵਿੱਚ ਖੋਬਰ ਦੇ ਕੋਲ ਰਮੱਲਾ ਦੇ 19 ਸਾਲ ਦਾ ਇਕ ਫਿਲਸਤੀਨੀ ਨਾਗਰਿਕ ਵੀ ਮਾਰਿਆ ਗਿਆ|

Leave a Reply

Your email address will not be published. Required fields are marked *