ਇਜ਼ਰਾਇਲ ਨਾਲ ਜੁੜੇ ਮਤੇ ਤੇ ਹੋਣ ਵਾਲੀਆਂ ਵੋਟਾਂ ਵਿੱਚ ਹਿੱਸਾ ਨਹੀਂ ਲਵੇਗਾ ਅਮਰੀਕਾ

ਵਾਸ਼ਿੰਗਟਨ, 23 ਦਸੰਬਰ (ਸ.ਬ.) ਓਬਾਮਾ ਪ੍ਰਸ਼ਾਸਨ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵਿੱਚ ਇਜ਼ਰਾਇਲ ਨਾਲ ਜੁੜੇ ਇਕ ਮਤੇ ਤੇ ਹੋਣ ਵਾਲੀਆਂ ਵੋਟਾਂ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ| ਪੱਛਮੀ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਇਸ ਤੋਂ ਪਹਿਲਾਂ ਰਾਸ਼ਟਰਪਤੀ ਅਬਦੇਲ ਫਤਿਹ ਅਲ ਸਿਸੀ ਨੇ ਮਿਸਰ ਦੇ ਸੰਯੁਕਤ ਰਾਸ਼ਟਰ ਮਿਸ਼ਨ ਨੂੰ ਹੁਕਮ ਦੇ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਇਜ਼ਰਾਇਲ ਨਾਲ ਜੁੜੇ ਇਕ ਮਤੇ ਤੇ ਹੋਣ ਵਾਲੇ ਮਤਦਾਨ ਨੂੰ ਰੋਕਣ ਲਈ ਕਿਹਾ ਹੈ| ਇਸ ਮਤੇ ਵਿੱਚ ਇਜ਼ਰਾਇਲ ਵਲੋਂ ਕਬਜਾ ਵਿੱਚ ਕੀਤੇ ਗਏ ਫਿਲਸਤੀਨੀ ਇਲਾਕੇ ਨੂੰ ਖਾਲੀ ਕਰਨ ਅਤੇ ਉੱਥੇ ਜਾਰੀ ਹੋਰ ਸਰਗਰਮੀਆਂ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਹੈ| ਅਧਿਕਾਰੀਆਂ ਮੁਤਾਬਕ ਮਿਸਰ ਨੇ ਇਹ ਫੈਸਲਾ ਇਜ਼ਰਾਇਲ ਅਤੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਵਿੱਚ ਆ ਕੇ ਲਿਆ ਹੈ|

Leave a Reply

Your email address will not be published. Required fields are marked *