ਇਜ਼ਰਾਇਲ ਨੇ ਮਾਊਂਟ ਹਰਮੋਨ ਸਕੀ ਰਿਜ਼ੋਰਟ ਕੀਤਾ ਬੰਦ

ਯੇਰੂਸ਼ਲਮ, 21 ਜਨਵਰੀ (ਸ.ਬ.) ਇਜ਼ਰਾਇਲੀ ਰੱਖਿਆ ਬਲਾਂ (ਆਈ.ਡੀ.ਐਫ.) ਨੇ ਸੀਰੀਆ ਦੀ ਸਰਹੱਦ ਨੇੜੇ ਸਥਿਤ ਦੇਸ਼ ਦੇ ਇਕੋਇਕ ਸਕੀ ਰਿਜ਼ੋਰਟ ਮਾਊਂਟ ਹਰਮੋਨ ਨੂੰ ਸੋਮਵਾਰ ਤੋਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ| ਆਈ. ਡੀ. ਐਫ. ਨੇ ਅੱਜ ਕਿਹਾ ਕਿ ਸੀਰੀਆ ਦੇ ਗੁਆਂਢੀ ਦੇਸ਼ ਈਰਾਨੀ ਬਲਾਂ ਵਿਰੁੱਧ ਵੱਡੇ ਪੱਧਰ ਤੇ ਸ਼ੁਰੂ ਕੀਤੇ ਗਏ ਹਮਲਿਆਂ ਦੇ ਬਾਅਦ ਇਜ਼ਰਾਇਲ ਨੇ ਸੈਲਾਨੀਆਂ ਲਈ ਮਾਊਂਟ ਹਰਮੋਨ ਸਕੀ ਰਿਜ਼ੋਰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ| ਆਈ. ਡੀ. ਐਫ. ਨੇ ਟਵੀਟ ਕੀਤਾ,”ਸਥਿਤੀ ਦਾ ਮੁਲਾਂਕਣ ਕਰਨ ਦੇ ਬਾਅਦ ਫੈਸਲਾ ਲਿਆ ਗਿਆ ਕਿ ਹਰਮੋਨ ਰਿਜ਼ੋਰਟ ਨੂੰ ਅੱਜ ਸੈਲਾਨੀਆਂ ਲਈ ਨਹੀਂ ਖੋਲ੍ਹਿਆ ਜਾਵੇਗਾ|”
ਉਂਝ ਇਜ਼ਰਾਇਲ ਨੇ ਸੀਰੀਆ ਸਰਹੱਦ ਦੇ ਆਲੇ-ਦੁਆਲੇ ਦੇ ਖੇਤਰ ਵਿਚ ਕੋਈ ਵਾਧੂ ਮਿਲਟਰੀ ਸਾਵਧਾਨੀ ਨਹੀਂ ਵਰਤੀ ਹੈ|

Leave a Reply

Your email address will not be published. Required fields are marked *