ਇਜ਼ਰਾਇਲ ਵਲੋਂ ਦਮਿਸ਼ਕ ਹਵਾਈ ਅੱਡੇ ਨੇੜੇ ਮਿਜਾਈਲ ਹਮਲਾ

ਦਮਿਸ਼ਕ, 26 ਜੂਨ (ਸ.ਬ.) ਇਜ਼ਰਾਇਲ ਦੀਆਂ ਦੋ ਮਿਜ਼ਾਇਲਾਂ ਨੇ ਦਮਿਸ਼ਕ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਹਮਲਾ ਕੀਤਾ ਹੈ| ਇਹ ਜਾਣਕਾਰੀ ਸੀਰੀਆ ਦੀ ਸਰਕਾਰੀ ਮੀਡੀਆ ਨੇ ਅੱਜ ਦਿੱਤੀ| ਸੀਰੀਆ ਦੀ ਸਰਕਾਰੀ ਏਜੰਸੀ ਨੇ ਅੱਜ ਤੜਕੇ ਇਕ ਖਬਰ ਵਿੱਚ ਕਿਹਾ ਕਿ ਦੋ ਇਜ਼ਰਾਇਲੀ ਮਿਜ਼ਾਇਲਾਂ ਦਮਿਸ਼ਕ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਡਿੱਗੀਆਂ| ਬ੍ਰਿਟੇਨ ਸਥਿਤ ਮਨੁੱਖੀ ਅਧਿਕਾਰੀ ਨਿਗਰਾਨੀ ਸਮੂਹ ‘ਸੀਰੀਅਨ ਆਬਜ਼ਾਵੇਟਰੀ ਫਾਰ ਹਿਊਮਨ ਰਾਈਟਸ’ ਦੇ ਮੁਖੀ ਰਾਮੀ ਅਬਦੁਲ ਰਹਿਮਾਨ ਨੇ ਕਿਹਾ ਕਿ ਇਜ਼ਰਾਇਲੀ ਮਿਜ਼ਾਇਲਾਂ ਨੇ ਹਵਾਈ ਅੱਡੇ ਦੇ ਨੇੜੇ ਹਿਜ਼ਬੁੱਲਾਹ ਦੇ ਹਥਿਆਰਬੰਦਾਂ ਨੂੰ ਨਿਸ਼ਾਨਾ ਬਣਾਇਆ ਹੈ|
ਉਨ੍ਹਾਂ ਦੱਸਿਆ ਕਿ ਹਵਾਈ ਹਮਲਾ ਸਥਾਨਕ ਸਮੇਂ ਮੁਤਾਬਕ ਦੇਰ ਰਾਤ ਇਕ ਵਜੇ ਕੀਤਾ ਗਿਆ| ਹਮਲੇ ਨਾਲ ਕੋਈ ਵੱਡਾ ਧਮਾਕਾ ਨਹੀਂ ਹੋਇਆ| ਆਬਜ਼ਾਵੇਟਰੀ ਨੇ ਦੱਸਿਆ ਕਿ ਸੀਰੀਆ ਦੀ ਹਵਾਈ ਰੱਖਿਆ ਪ੍ਰਣਾਲੀ ਮਿਜ਼ਾਇਲਾਂ ਦਾ ਪਤਾ ਲਗਾਉਣ ਵਿੱਚ ਅਸਫਲ ਰਹੀ ਹੈ| ਜ਼ਿਕਰਯੋਗ ਹੈ ਕਿ ਇਜ਼ਰਾਇਲ ਨੇ ਸੀਰੀਆ ਵਿੱਚ ਇਰਾਨ ਦੀ ਵਧ ਰਹੀ ਫੌਜੀ ਮੌਜੂਦਗੀ ਦੇ ਖਿਲਾਫ ਚਿਤਾਵਨੀ ਦਿੱਤੀ ਹੈ| ਇਜ਼ਰਾਇਲ ਇਸ ਨੂੰ ਆਪਣੀ ਸੁਰੱਖਿਆ ਦੇ ਖਤਰੇ ਦੇ ਤੌਰ ਤੇ ਦੇਖਦਾ ਹੈ|

Leave a Reply

Your email address will not be published. Required fields are marked *