ਇਜ਼ਰਾਈਲ ਦਾ ਵੱਡਾ ਹਵਾਈ ਹਮਲਾ, ਸੀਰੀਆਈ ਹਥਿਆਰ ਡੀਪੂ ਤੇ ਸੁੱਟੇ ਬੰਬ

ਬੇਰੂਤ, 2 ਨਵੰਬਰ (ਸ.ਬ.) ਇਕ ਨਿਗਰਾਨੀ ਸਮੂਹ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਹਵਾਈ ਫੌਜ ਦੇ ਜਹਾਜ਼ਾਂ ਨੇ ਸੀਰੀਆ ਦੇ ਹੋਮਸ ਸੂਬੇ ਵਿਚ ਹਥਿਆਰਾਂ ਦੇ ਇਕ ਡੀਪੂ ਉਤੇ ਬੰਬ ਸੁੱਟੇ| ਬ੍ਰਿਟੇਨ ਸਥਿਤ ਸੀਰੀਅਨ ਆਬਜਰਵੈਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਹੁਣ ਇਹ ਸਪੱਸ਼ਟ ਨਹੀਂ ਹੈ ਕਿ ਹਥਿਆਰਾਂ ਦਾ ਡੀਪੂ ਸੀਰੀਆਈ ਸਰਕਾਰ ਦਾ ਸੀ ਜਾਂ ਉਸ ਦੇ ਲੈਬਨਾਨੀ ਸਾਥੀ ਹਿਜਬੁੱਲਾ ਦਾ ਸੀ| ਆਬਜਰਵੈਟਰੀ ਦੇ ਨਿਦੇਸ਼ਕ ਰਾਮੀ ਅਬਦੇਲ ਰਹਿਮਾਨ ਨੇ ਦੱਸਿਆ ਏ. ਐਫ. ਪੀ. ਨੂੰ ਦੱਸਿਆ ”ਇਜ਼ਰਾਈਲ ਜਹਾਜ਼ਾਂ ਨੇ ਹੋਮਸ ਦੇ ਦੱਖਣੀ ਸ਼ਹਿਰ ਹਿਸਾਇਆ ਦੇ ਉਦਯੋਗਿਕ ਖੇਤਰ ਵਿਚ ਸਥਿਤ ਹਥਿਆਰ ਡੀਪੂ ਉਤੇ ਰਾਕੇਟ ਦਾਗੇ|” ਸੀਰੀਆਈ ਟੈਲੀਵਿਜਨ ਨੇ ਖੇਤਰ ਵਿਚ ਇਜ਼ਰਾਈਲ ਦੁਆਰਾ ਹਮਲਾ ਕੀਤੇ ਜਾਣ ਦੀ ਖਬਰ ਦਿੱਤੀ ਹੈ ਅਤੇ ਕਿਹਾ ਹੈ ਕਿ ਰਾਸ਼ਟਰੀ ਫੌਜ ਨੇ ਜਵਾਬ ਦਿੱਤਾ| ਇਜ਼ਰਾਇਲ ਫੌਜ ਨੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ|

Leave a Reply

Your email address will not be published. Required fields are marked *