ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ ਦੌਰੇ ਸੰਬੰਧੀ ਲੋਕਾਂ ਨੇ ਕੀਤਾ ਭਾਰੀ ਵਿਰੋਧ

ਕੈਨਬਰਾ, 22 ਫਰਵਰੀ (ਸ.ਬ.) ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੈਤਨਯਾਹੂ ਦਾ ਆਸਟ੍ਰੇਲੀਅਨ ਲੋਕਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ| ਇਸ ਦੇ ਪਿੱਛੇ ਦਾ ਕਾਰਨ ਨੈਤਨਯਾਹੂ ਦੀਆਂ ਫਿਲੀਪੀਨਜ਼ ਨੂੰ ਲੈ ਕੇ ਨੀਤੀਆਂ ਹਨ| ਜਿਕਰਯੋਗ ਹੈ ਕਿ ਕਿਸੇ ਵੀ ਇਜ਼ਰਾਈਲੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਆਸਟ੍ਰੇਲੀਆ ਦੌਰਾ ਹੈ|
ਆਸਟ੍ਰੇਲੀਆ ਦੇ ਸਥਾਨਕ ਮੀਡੀਆ ਨੇ ਵਿਰੋਧ ਕਰ ਰਹੇ ਸਮੂਹ ਵਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਇਹ ਸਮਾਂ ਜੂਝ ਰਹੇ ਫਿਲਸਤੀਨੀ ਲੋਕਾਂ ਦੇ ਦਰਦ ਨੂੰ ਖ਼ਤਮ ਕਰਨ ਅਤੇ ਕੌਮਾਂਤਰੀ ਕਾਨੂੰਨ ਨੂੰ ਲਾਗੂ ਕਰਨ ਵਿੱਚ ਵਧੇਰੇ ਸੰਤੁਲਿਤ ਭੂਮਿਕਾ ਨੂੰ ਸਹਿਯੋਗ ਦੇਣ ਦਾ ਹੈ|
ਆਸਟ੍ਰੇਲੀਆ ਫਿਲਸਤੀਨ ਐਡਵੋਕੇਸੀ ਨੈਟਵਰਕ ਨੇ ਜਾਰੀ ਬਿਆਨ ਵਿੱਚ ਫਿਲਸਤੀਨੀ ਘਰਾਂ ਨੂੰ ਢਾਹੇ ਜਾਣ ਦਾ ਹਵਾਲਾ ਦਿੰਦਿਆਂ ਹੋਏ ਨੈਤਨਯਾਹੂ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ|
ਇਸ ਬਿਆਨ ਤੇ ਸਾਬਕਾ                ਨੇਤਾਵਾਂ, ਧਾਰਮਿਕ ਅਤੇ ਕਾਨੂੰਨੀ ਮਾਹਰਾਂ ਸਮੇਤ ਆਸਟ੍ਰੇਲੀਆ ਦੇ ਸਾਬਕਾ ਅਟਾਰਨੀ ਜਨਰਲ ਗੈਵਨ ਗ੍ਰਿਫਿਥ, ਮਨੁੱਖੀ ਅਧਿਕਾਰ ਵਕੀਲ ਜੂਲੀਅਨ ਬਰਨਸਾਈਡ ਅਤੇ ਲੇਬਰ ਲੀਡਰਾਂ ਲਾਰੀ ਫਗਯੂਸਨ, ਮੈਲਿਸਾ ਪਾਰਕ, ਐਲੇਨ ਗ੍ਰਿਫਿਨ ਅਤੇ ਜਿਲ ਹਾਲ ਹਨ|
ਨੈਤਨਯਾਹੂ ਦੇ ਆਸਟ੍ਰੇਲੀਆ ਦੌਰੇ ਨੂੰ ਲੈ ਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੂਡ ਦੇ ਉਸ ਬਿਆਨ ਦੀ ਵੀ ਆਲੋਚਨਾ ਵੀ ਹੋ ਰਹੀ ਹੈ ਕਿ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਡਰ ਹੈ ਕਿ ਇੱਕ ਸੁਤੰਤਰ ਫਿਲਸਤੀਨੀ ਦੇਸ਼ ਦੇ ਪਤਨ ਨਾਲ ਇਸ ਦੇ ਲੋਕ ਫਿਰ ਤੋਂ ਕੱਟੜ ਬਣ ਸਕਦੇ ਹਨ|

Leave a Reply

Your email address will not be published. Required fields are marked *