ਇਜ਼ਰਾਈਲ ਨੂੰ ਦੁਸ਼ਮਣ ਦੇਸ਼ਾਂ ਤੋਂ ਬਚਾਉਂਦੀ ਹੈ ਖਾਸ ਦੀਵਾਰ

ਯੇਰੂਸ਼ਲਮ, 7 ਜੁਲਾਈ (ਸ.ਬ.)  ਇਜ਼ਰਾਈਲ ਦਾ ਨਾਂ ਆਉਂਦੇ ਹੀ ਇੱਥੋਂ ਦੀ ਟੈਕਨੋਲਜੀ ਅਤੇ ਡਿਫੈਂਸ ਸਿਸਟਮ ਦੀ ਗੱਲ ਹੁੰਦੀ ਹੈ| ਦੁਸ਼ਮਣਾਂ ਨਾਲ ਘਿਰੇ ਇਸ ਦੇਸ਼ ਨੂੰ ਖੁਦ ਨੂੰ ਬੈਲਿਸਟਿਕ ਮਿਸਾਈਲ ਸਿਸਟਮ ਨਾਲ ਲੈਸ ਕੀਤਾ ਹੋਇਆ ਹੈ| ਇਸ ਦੇ ਇਲਾਵਾ ਇਜ਼ਰਾਈਲ ਆਪਣੇ ਬਾਰਡਰ ਉਤੇ ਅਜਿਹੀ ਦੀਵਾਰ ਖੜੀ ਕਰ ਚੁੱਕਿਆ ਹੈ, ਜਿਸ ਦੀ ਪੂਰੀ ਦੁਨੀਆ ਵਿਚ ਚਰਚਾ ਹੁੰਦੀ ਹੈ| ਇਹ ਬਹੁਤ ਮਜ਼ਬੂਤ ਦੀਵਾਰ ਹੈ ਅਤੇ ਦੁਸ਼ਮਣ ਇਸ ਨੂੰ ਆਸਾਨੀ ਨਾਲ ਭੇਜ ਨਹੀਂ ਸਕਦੇ|
20 ਹਜ਼ਾਰ ਵਰਗ ਕਿਲੋਮੀਟਰ ਵਾਲੇ ਇਜ਼ਰਾਈਲ ਦਾ ਬਾਰਡਰ 1088 ਕਿਲੋ ਮੀਟਰ ਲੰਬਾ ਹੈ| ਇਹ ਬਾਰਡਰ ਮਿਸਰ, ਜਾਰਡਨ, ਸੀਰੀਆ, ਲੇਬਨਾਨ ਅਤੇ ਫਿਲਸਤੀਨ ਨਾਲ ਜੁੜਿਆ ਹੈ| ਮਿਸਰ, ਸੀਰੀਆ ਬਾਰਡਰ ਉਤੇ 16 ਫੁੱਟ ਉਚੀ ਕੰਡਿਆਲੀ ਤਾਰ ਦੀ ਦੀਵਾਰ ਹੈ ਜਦਕਿ ਲੇਬਨਾਨ ਬਾਰਡਰ ਉਤੇ ਰੇਜ਼ਰ ਕੰਡਿਆਲੀ ਤਾਰ ਦੀ ਦੀਵਾਰ ਹੈ| ਗਾਜਾ ਪੱਟੀ ਉਤੇ ਕੰਕਰੀਟ ਦੀ ਦੀਵਾਰ ਅਤੇ ਕੰਡਿਆਲੀ ਤਾਰ ਹੈ| ਦੀਵਾਰ ਨੂੰ ਜ਼ਮੀਨ ਤੋਂ 8 ਫੁੱਟ ਥੱਲਿਓਂ ਦੀ ਬਣਾਇਆ ਗਿਆ ਹੈ|
ਹਾਲੇ ਇਹ ਤਕਨੀਕ ਇਜ਼ਰਾਈਲ ਅਤੇ ਅਮਰੀਕਾ ਕੋਲ ਹੀ ਹੈ| ਇਜ਼ਰਾਈਲੀ ਬਾਰਡਰ ਉਤੇ ਕੰਡਿਆਲੀ ਤਾਰ ਦੀ ਦੀਵਾਰ ਬਣਾਉਣ ਦਾ ਕੰਮ ਸਾਲ 1994 ਵਿਚ ਸ਼ੁਰੂ ਹੋਇਆ ਸੀ| ਇਸ ਤਕਨੀਕ ਦੀ ਵਰਤੋਂ ਨਾਲ ਇਜ਼ਰਾਈਲ ਵਿਚ ਅੱਤਵਾਦੀ ਹਮਲੇ 90 ਤੱਕ ਘੱਟ ਹੋ ਗਏ ਹਨ, ਜਿਸ ਕਾਰਨ ਸੈਨਾ ਉਤੇ ਹੋਣ ਵਾਲੇ ਖਰਚ ਵਿਚ ਕਮੀ ਆਈ ਹੈ|

Leave a Reply

Your email address will not be published. Required fields are marked *