ਇੰਗਲੈਂਡ ਖਿਲਾਫ ਸੀਰੀਜ਼ ਦਾ ਪ੍ਰਬੰਧ ਭਾਰਤ ਵਿੱਚ ਕਰਵਾਉਣ ਦੇ ਯਤਨ ਜਾਰੀ : ਸੌਰਵ ਗਾਂਗੁਲੀ

ਕੋਲਕਾਤਾ, 29 ਸਤੰਬਰ (ਸ.ਬ.) ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ  ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹਾਲਾਤਾਂ ਤੋਂ ਬਾਅਦ ਵੀ ਬੋਰਡ ਇਹ ਯਕੀਨੀ ਕਰਨ ਲਈ ਪੂਰੀ ਕੋਸ਼ਿਸ਼ ਕਰੇਗਾ ਕਿ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ਦਾ ਪ੍ਰਬੰਧ ਭਾਰਤ ਵਿੱਚ ਹੀ ਹੋਵੇ| ਉਨ੍ਹਾਂ ਨੇ ਉਮੀਦ ਜਤਾਈ ਘਰੇਲੂ ਟੂਰਨਾਮੈਂਟਾਂ ਨੂੰ ਵੀ ਕਿਸੇ ਸਮੇਂ ਸ਼ੁਰੂ ਕੀਤਾ ਜਾ ਸਕੇਗਾ|
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ 60 ਲੱਖ ਨੂੰ ਪਾਰ ਹੋ ਗਏ ਹਨ ਜਿਨ੍ਹਾਂ ਵਿੱਚੋਂ 95,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ| ਇੰਗਲੈਂਡ ਨੂੰ ਅਗਲੇ ਸਾਲ ਜਨਵਰੀ ਅਤੇ ਮਾਰਚ ਵਿਚਾਲੇ ਪੰਜ ਟੈਸਟ, ਤਿੰਨ ਵਨਡੇ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਲਈ ਭਾਰਤ ਦਾ ਦੌਰਾ ਕਰਨਾ ਹੈ| ਉਨ੍ਹਾਂ ਨੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਯੂ.ਏ.ਈ. ਵਿੱਚ ਇੰਗਲੈਡ ਖਿਲਾਫ ਸੀਰੀਜ਼ ਆਯੋਜਿਤ ਕਰਨ ਦੇ ਵਿਕਲਪ ਬਾਰੇ ਪੁੱਛੇ ਜਾਣ ਤੇ ਕਿਹਾ- ਸਾਡੀ ਪਹਿਲ ਇਹੀ ਹੈ ਕਿ ਇਹ (ਇੰਗਲੈਂਡ ਖਿਲਾਫ ਸੀਰੀਜ਼) ਭਾਰਤ ਵਿੱਚ ਹੋਵੇ| ਅਸੀਂ ਇਸ ਨੂੰ ਭਾਰਤੀ ਮੈਦਾਨਾਂ ਤੇ ਕਰਨ ਦੀ ਕੋਸ਼ਿਸ਼ ਕਰਾਂਗੇ| ਯੂ.ਏ.ਈ. ਵਿੱਚ ਇਹ ਫਾਇਦਾ ਹੈ ਕਿ ਉੱਥੇ ਤਿੰਨ ਸਟੇਡੀਅਮ ਹਨ (ਅਬੂ ਧਾਬੀ, ਸ਼ਾਰਜਾਹ ਅਤੇ ਦੁਬਈ)| ਬੀ.ਸੀ.ਸੀ.ਆਈ. ਨੇ ਹਾਲ ਹੀ ਵਿੱਚ ਅਮੀਰਾਤ ਕ੍ਰਿਕਟ ਬੋਰਡ ਵਲੋਂ ਉੱਥੇ ਮੈਚ ਕਰਨ ਲਈ ਸਮਝੌਤਾ ਮੀਮੋ ਤੇ ਦਸਤਖਤ ਕੀਤੇ ਸਨ|
ਉਹਨਾਂ ਨੇ ਕਿਹਾ ਕਿਮੁੰਬਈ ਵਿੱਚ ਵੀ ਸਾਡੇ ਕੋਲ ਅਜਿਹੀ ਸਹੂਲਤ ਹੈ ਜਿੱਥੇ ਸੀ.ਸੀ.ਆਈ., ਵਾਨਖੇੜੇ ਅਤੇ ਡੀ.ਵਾਈ. ਪਾਟਿਲ ਸਟੇਡੀਅਮ ਹਨ| ਸਾਡੇ ਕੋਲ ਈਡਨ ਗਾਰਡਨ ਵੀ ਹੈ| ਸਾਨੂੰ ਇੱਕ ਬਾਇਓ ਬਬਲ (ਜੈਵ-ਸੁਰੱਖਿਅਤ ਮਾਹੌਲ) ਬਣਾਉਣਾ ਹੋਵੇਗਾ| ਅਸੀਂ ਆਪਣੀ ਕ੍ਰਿਕਟ ਭਾਰਤ ਵਿੱਚ ਹੀ ਖੇਡਣਾ ਚਾਹੁੰਦੇ ਹਾਂ ਪਰ ਅਸੀਂ ਕੋਰੋਨਾ ਵਾਇਰਸ ਦੀ ਸਥਿਤੀ ਤੇ ਵੀ ਨਿਗਰਾਨੀ ਰੱਖੇ ਹੋਏ ਹਾਂ|

Leave a Reply

Your email address will not be published. Required fields are marked *