ਇੰਗਲੈਂਡ ਦੀ ਆਸਟ੍ਰੇਲੀਆ ਤੇ 242 ਦੌੜਾਂ ਨਾਲ ਧਮਾਕੇਦਾਰ ਜਿੱਤ

ਨਵੀਂ ਦਿੱਲੀ, 20 ਜੂਨ (ਸ.ਬ.) ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਵਨ ਡੇ ਸੀਰੀਜ਼ ਦਾ ਤੀਜਾ ਮੈਚ ਖੇਡਿਆ ਗਿਆ| ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ| ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਆਸਟ੍ਰੇਲੀਆ ਸਾਹਮਣੇ 482 ਦੌੜਾਂ ਦਾ ਟੀਚਾ ਦਿੱਤਾ| ਜਵਾਬ ਵਿੱਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਪੂਰੀ ਟੀਮ 37 ਓਵਰਾਂ ਵਿੱਚ 239 ਦੌੜਾਂ ਤੇ ਢੇਰ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ 242 ਦੌੜਾਂ ਨਾਲ ਜਿੱਤ ਲਿਆ|
ਇੰਗਲੈਡ ਟੀਮ ਵਲੋਂ ਜੌਨੀ ਬੇਅਰਸਟੋ ਨੇ 139 ਤੇ ਅਲੈਕਸ ਹੇਲਸ ਨੇ 147 ਦੌੜਾਂ ਦੀ ਸ਼ਾਨਦਾਰ ਬਾਜੀ ਖੇਡੀ| ਇੰਗਲੈਂਡ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਆਦਿਲ ਰਸ਼ੀਦ ਨੇ 4 ਵਿਕਟਾਂ ਹਾਸਲ ਕੀਤੀਆਂ ਤੇ ਮੋਇਨ ਅਲੀ ਨੇ 3 ਵਿਕਟਾਂ ਹਾਸਲ ਕੀਤੀਆਂ| ਇੰਗਲੈਂਡ ਨੇ ਤੀਜਾ ਵਨ ਡੇ ਮੈਚ ਜਿੱਤ ਕੇ 3-0 ਨਾਲ ਬੜ੍ਹਤ ਬਣਾ ਲਈ ਹੈ ਤੇ ਸੀਰੀਜ਼ ਤੇ ਕਬਜ਼ਾ ਕਰ ਲਿਆ ਹੈ|

Leave a Reply

Your email address will not be published. Required fields are marked *