ਇੰਗਲੈਂਡ ਦੇ ਨਵੇਂ ਕਪਤਾਨ ਜੋ ਰੂਟ ਦੇ ਪ੍ਰੇਰਣਾਸਰੋਤ ਹਨ ਕੋਹਲੀ ਅਤੇ ਸਮਿਥ

ਲੀਡਸ, 16 ਫਰਵਰੀ(ਸ.ਬ.) ਇੰਗਲੈਂਡ ਦੇ ਨਵੇਂ ਟੈਸਟ ਕਪਤਾਨ ਜੋ ਰੂਟ ਆਪਣੀ ਬੱਲੇਬਾਜ਼ੀ ਨੂੰ ਉਸ ਪੱਧਰ ਤੇ ਲੈ ਜਾਣਾ ਚਾਹੁੰਦੇ ਹਨ ਜਿੱਥੇ ਤੱਕ ਕਪਤਾਨ ਬਣਨ ਦੇ ਬਾਅਦ ਭਾਰਤ ਦੇ ਵਿਰਾਟ ਕੋਹਲੀ ਅਤੇ ਆਸਟ੍ਰੇਲੀਆ ਦੇ ਸਟੀਵ ਸਮਿਥ ਪਹੁੰਚੇ ਹਨ| ਰੂਟ ਨੂੰ ਐਲਿਸਟੀਅਰ ਕੁਕ ਦੇ ਅਸਤੀਫੇ ਦੇ ਬਾਅਦ ਇੰਗਲੈਂਡ ਦਾ ਨਵਾਂ ਟੈਸਟ ਕਪਤਾਨ ਬਣਾਇਆ ਗਿਆ ਹੈ| ਅਜੇ ਤੱਕ ਉਹ ਆਪਣੇ ਕਰੀਅਰ ਵਿੱਚ 53 ਟੈਸਟ ਵਿੱਚ ਲਗਭਗ 53 ਦੀ ਔਸਤ ਨਾਲ ਦੌੜਾਂ ਬਣਾ ਚੁੱਕੇ ਹਨ|
ਕੋਹਲੀ ਦਾ ਕਪਤਾਨ ਬਣਨ ਦੇ ਬਾਅਦ ਔਸਤ 67 ਦੇ ਉੱਪਰ ਹੈ ਅਤੇ ਉਹ ਵਿਸ਼ਵ ਰੈਂਕਿੰਗ ਵਿੱਚ ਚੋਟੀ ਤੇ ਹੈ| ਰੂਟ ਨੇ ਕਿਹਾ ਕਿ ਵਿਰਾਟ ਅਤੇ ਸਟੀਵ ਸਮਿਥ ਨੇ ਜਿਸ ਤਰ੍ਹਾਂ ਨਾਲ ਪ੍ਰਦਰਸ਼ਨ ਕੀਤਾ ਹੈ, ਮੈਂ ਵੀ ਉਸੇ ਤਰ੍ਹਾਂ ਹੀ ਕਰਨਾ ਚਾਹੁੰਦਾ ਹਾਂ| ਮੈਂ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਉਸ ਪੱਧਰ ਤੱਕ ਜਾਣਾ ਚਾਹੁੰਦਾ ਹਾ| ਹਰ ਬੱਚਾ ਇਕ ਦਿਨ ਇੰਗਲੈਂਡ ਦਾ ਕਪਤਾਨ ਬਣਨਾ ਚਾਹੁੰਦਾ ਹੈ ਅਤੇ ਮੈਨੂੰ ਇਹ ਮੌਕਾ ਮਿਲਿਆ ਹੈ ਲਿਹਾਜ਼ਾ ਮੈਂ ਆਪਣੇ ਪ੍ਰਦਰਸ਼ਨ ਦੀ ਛਾਪ ਛੱਡਣਾ ਚਾਹੁੰਦਾ ਹਾਂ|

Leave a Reply

Your email address will not be published. Required fields are marked *