ਇੰਗਲੈਂਡ ਨੂੰ ਹਰਾ ਕੇ ਭਾਰਤ ਨੇ 4-0 ਨਾਲ ਜਿੱਤੀ ਟੈਸਟ ਸੀਰੀਜ਼

ਚੇਨਈ, 20 ਦਸੰਬਰ (ਸ.ਬ.)  ਭਾਰਤ ਨੇ ਇੰਗਲੈਂਡ  ਦੇ ਖਿਲਾਫ ਆਖਰੀ ਟੈਸਟ ਮੈਚ ਇੱਕ ਪਾਰੀ ਅਤੇ 75 ਦੌੜਾਂ ਨਾਲ ਜਿੱਤ ਲਿਆ ਹੈ|  ਮੈਚ  ਦੇ ਆਖਰੀ ਦਿਨ ਭਾਰਤ ਦੀ ਲੀਡ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਪੂਰੀ ਟੀਮ ਦੂਜੀ ਪਾਰੀ ਵਿੱਚ 207 ਦੌੜਾਂ ਤੇ ਆਉਟ ਹੋ ਗਈ| ਭਾਰਤ ਲਈ ਰਵਿੰਦਰ ਜਡੇਜਾ ਨੇ ਦੂਜੀ ਪਾਰੀ ਵਿੱਚ 7 ਵਿਕਟਾਂ ਲਈਆਂ,  ਉਥੇ ਹੀ ਇਸ ਮੈਚ ਵਿੱਚ ਉਨ੍ਹਾਂ ਨੇ ਕੁਲ 10 ਵਿਕੇਟ ਝਟਕੇ|  ਇਸਤੋਂ ਪਹਿਲਾਂ ਭਾਰਤ ਨੇ ਪਹਿਲੀ ਇਨਿੰਗ 759/7 ਦੌੜਾਂ ਤੇ ਐਲਾਨ ਦਿੱਤੀ ਸੀ| ਪਹਿਲੀ ਪਾਰੀ ਵਿੱਚ ਭਾਰਤ ਨੂੰ 282 ਦੌੜਾਂ ਦੀ ਲੀਡ ਮਿਲੀ| ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 477 ਦੌੜਾਂ ਬਣਾਈਆਂ ਸਨ| ਭਾਰਤ ਨੇ ਪੰਜ ਮੈਚਾਂ ਦੀ ਇਹ ਸੀਰੀਜ 4-0 ਨਾਲ ਆਪਣੇ ਨਾਮ ਕਰ ਲਈ|

Leave a Reply

Your email address will not be published. Required fields are marked *