ਇੰਗਲੈਂਡ ਨੇ ਆਸਟਰੇਲੀਆ ਨੂੰ 24 ਦੌੜਾਂ ਨਾਲ ਹਰਾਇਆ

ਮਾਨਚੈਸਟਰ, 14 ਸਤੰਬਰ (ਸ.ਬ.) ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਮਾਨਚੈਸਟਰ ਵਿੱਚ ਖੇਡਿਆ ਗਿਆ| ਇੰਗਲੈਂਡ ਨੇ ਟਾਸ ਜਿੱਤ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ| ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਆਸਟਰੇਲੀਆ ਨੂੰ 232 ਦੌੜਾਂ ਦਾ ਟੀਚਾ ਦਿੱਤਾ ਸੀ| ਜਵਾਬ ਵਿੱਚ ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟਰੇਲੀਆ ਦੀ ਪੂਰੀ ਟੀਮ 48.4 ਓਵਰਾਂ ਵਿੱਚ 207 ਦੌੜਾਂ ਤੇ ਢੇਰ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ 24 ਦੌੜਾਂ ਨਾਲ ਜਿੱਤ ਲਿਆ| ਇਸ ਦੇ ਨਾਲ ਹੀ ਇੰਗਲੈਂਡ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕਰ ਲਈ ਹੈ| ਸੀਰੀਜ਼ ਦਾ ਆਖਰੀ ਮੈਚ 16 ਸਤੰਬਰ ਨੂੰ ਮਾਨਚੈਸਟਰ ਵਿੱਚ ਖੇਡਿਆ ਜਾਵੇਗਾ|
ਇੰਗਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਜੋ ਰੂਟ ਨੇ 39 ਦੌੜਾਂ ਤੇ ਕਪਤਾਨ ਇਯੋਨ ਮੋਰਗਨ ਨੇ 52 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 42 ਦੌੜਾਂ ਦਾ ਯੋਗਦਾਨ ਦਿੱਤਾ| ਆਸਟਰੇਲੀਆ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਐਡਮ ਜਾਂਪਾ ਨੇ 3 ਵਿਕਟਾਂ ਤੇ ਮਿਸ਼ੇਲ ਸਟਾਰਕ ਨੇ 2 ਵਿਕਟਾਂ ਹਾਸਲ ਕੀਤੀਆਂ|
ਆਸਟਰੇਲੀਆ ਟੀਮ ਵਲੋਂ ਕਪਤਾਨੀ ਪਾਰੀ ਖੇਡਦੇ ਹੋਏ ਅਰੋਨ ਫਿੰਚ ਨੇ 105 ਗੇਂਦਾਂ ਵਿੱਚ 8 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 73 ਦੌੜਾਂ ਬਣਾਈਆਂ ਤੇ ਮਾਰਨਸ ਲੈਬੁਸ਼ੇਗਨੇ ਨੇ 48 ਦੌੜਾਂ ਬਣਾਈਆਂ| ਇੰਗਲੈਂਡ ਟੀਮ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕ੍ਰਿਸ ਵੋਕਸ, ਜੋਫਰਾ ਆਰਚਰ ਤੇ ਸੈਮ ਕੁਰੇਨ ਨੇ 3-3 ਵਿਕਟਾਂ ਹਾਸਲ ਕੀਤੀਆਂ|

Leave a Reply

Your email address will not be published. Required fields are marked *