ਇੰਗਲੈਂਡ ਨੇ ਵਿੰਡੀਜ਼ ਨੂੰ 29 ਦੌੜਾਂ ਨਾਲ ਹਰਾਇਆ

ਗਰੇਨਾਡਾ, 28 ਫਰਵਰੀ (ਸ.ਬ.) ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਗਰੇਨਾਡਾ ਵਿੱਚ ਖੇਡਿਆ ਗਿਆ| ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਾਬਜ਼ੀ ਕਰਨ ਦਾ ਫੈਸਲਾ ਕੀਤਾ ਸੀ| ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਵੈਸਟਇੰਡੀਜ਼ ਨੂੰ 419 ਦੌੜਾਂ ਦਾ ਟੀਚਾ ਦਿੱਤਾ ਸੀ| ਜਵਾਬ ਵਿੱਚ ਬੱਲੇਬਾਜ਼ੀ ਕਰਨ ਉੱਤਰੀ ਵੈਸਟਇੰਡੀਜ਼ ਦੀ ਟੀਮ 48 ਓਵਰਾਂ ਵਿੱਚ 389 ਦੌੜਾਂ ਤੇ ਢੇਰ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ 29 ਦੌੜਾਂ ਨਾਲ ਜਿੱਤ ਲਿਆ| ਇੰਗਲੈਂਡ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮੋਰਗਨ ਨੇ 103 ਦੌੜਾਂ ਤੇ ਜੋਸ ਬਟਲਰ ਨੇ 150 ਦੌੜਾਂ ਦਾ ਯੋਗਦਾਨ ਦਿੱਤਾ|
ਵੈਸਟਇੰਡੀਜ਼ ਟੀਮ ਵਲੋਂ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਕ੍ਰਿਸ ਗੇਲ ਨੇ 97 ਗੇਂਦਾਂ ਵਿੱਚ 162 ਦੌੜਾਂ ਬਣਾਈਆਂ ਹਨ, ਜਿਸ ਵਿੱਚ 14 ਛੱਕੇ ਤੇ 11 ਚੌਕੇ ਸ਼ਾਮਲ ਹਨ| ਇੰਗਲੈਂਡ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਆਦਿਲ ਰਸ਼ੀਦ ਨੇ 5 ਤੇ ਮਾਰਕ ਵੁੱਡ ਨੇ 4 ਵਿਕਟਾਂ ਹਾਸਲ ਕੀਤੀਆਂ|
ਜ਼ਿਕਰਯੋਗ ਹੈ ਕਿ ਵਿੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਚੌਥੇ ਵਨ ਡੇ ਮੈਚ ਵਿੱਚ ਆਪਣੇ ਨਾਂ ਰਿਕਾਰਡ ਦਰਜ ਕੀਤੇ ਹਨ| ਕ੍ਰਿਸ ਗੇਲ ਨੇ ਕੌਮਾਂਤਰੀ ਕ੍ਰਿਕਟ ਵਿੱਚ 500 ਛੱਕੇ ਪੂਰੇ ਕੀਤੇ ਤੇ ਵਨ ਡੇ ਕ੍ਰਿਕਟ ਵਿੱਚ ਉਸ ਨੇ 10,000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ| ਕ੍ਰਿਸ ਗੇਲ ਨੇ ਵਨ ਡੇ ਵਿੱਚ ਆਪਣੇ 25 ਸੈਂਕੜੇ ਵੀ ਪੂਰੇ ਕਰ ਲਏ ਹਨ| ਕ੍ਰਿਸ ਗੇਲ ਨੇ ਵਨ ਡੇ ਵਿੱਚ 287ਵੇਂ ਮੈਚ ਵਿੱਚ ਇਹ ਰਿਕਾਰਡ ਆਪਣੇ ਨਾਂ ਕੀਤਾ|

Leave a Reply

Your email address will not be published. Required fields are marked *