ਇੰਗਲੈਂਡ ਪੁੱਜੇ ਜਸਟਿਨ ਟਰੂਡੋ ਦਾ ਹੋਇਆ ਸ਼ਾਨਦਾਰ ਸਵਾਗਤ, ਮਹਾਰਾਣੀ ਐਲੀਜਾਬੈਥ -2 ਨਾਲ ਕੀਤੀ ਅਹਿਮ ਮੀਟਿੰਗ

ਸਕਾਟਲੈਂਡ, 6 ਜੁਲਾਈ (ਸ.ਬ.)  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਕੱਲ੍ਹ ਸਕਾਟਲੈਂਡ ਪੁੱਜੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ| ਟਰੂਡੋ ਨੇ ਕੁਈਨ ਐਲੀਜ਼ਾਬੈਥ-2 ਨਾਲ ਹਾਰਲੋਰੂਡ ਹਾਊਸ ਵਿਚ ਖਾਸ ਮੁਲਾਕਾਤ ਕੀਤੀ| ਇੱਥੇ ਪਹੁੰਚਣ ਤੇ ਕੁਈਨ ਨੇ ਟਰੂਡੋ ਨੂੰ ‘ਵੈਲਕਮ’ ਕਿਹਾ ਅਤੇ ਗਰਮਜੋਸ਼ੀ ਨਾਲ ਹੱਥ ਮਿਲਾਉਂਦੇ ਹੋਏ ਨਿੱਘਾ ਸਵਾਗਤ ਕੀਤਾ|
ਦੱਸਣਯੋਗ ਹੈ ਕਿ ਟਰੂਡੋ 6 ਦਿਨਾਂ ਯੂਰਪੀਅਨ ਦੇਸ਼ਾਂ ਦੇ ਦੌਰੇ ਤੇ ਹਨ| ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਛੋਟਾ ਬੇਟਾ ਵੀ ਗਿਆ ਹੈ| ਇੰਗਲੈਂਡ ਆਉਣ ਤੋਂ ਪਹਿਲਾਂ ਟਰੂਡੋ 4 ਜੁਲਾਈ ਆਇਰਲੈਂਡ ਗਏ ਸਨ, ਜਿੱਥੇ ਉਨ੍ਹਾਂ ਨੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ| ਇੱਥੇ ਦੱਸ    ਦੇਈਏ ਕਿ ਟਰੂਡੋ ਸਕਾਟਲੈਂਡ ਤੋਂ ਬਾਅਦ ਜਰਮਨੀ ਜਾਣਗੇ, ਜਿੱਥੇ 7 ਅਤੇ 8 ਨੂੰ ਜਰਮਨੀ ਦੇ ਹੈਮਬਰਗ ਵਿੱਚ ਹੋਣ ਵਾਲੇ ‘ਜੀ-20 ਸਿਖਰ   ਸੰਮੇਲਨ’ ਵਿਚ ਹਿੱਸਾ ਲੈਣਗੇ|  ਕੈਨੇਡਾ ਨੇ 1 ਜੁਲਾਈ ਨੂੰ ਆਪਣੀ 150ਵੀਂ ਵਰ੍ਹੇਗੰਢ ਮਨਾਈ ਹੈ| ਇਸ ਮੁੱਦੇ ਤੇ ਉਨ੍ਹਾਂ ਨੇ ਕੁਈਨ ਨਾਲ ਹਾਰਲੋਰੂਡ ਹਾਊਸ ਵਿੱਚ ਨਿੱਜੀ ਤੌਰ ਉਤੇ ਬੈਠਕ ਕੀਤੀ ਅਤੇ ਉਨ੍ਹਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ| ਉਨ੍ਹਾਂ ਨੇ ਕੈਨੇਡਾ ਦੇ 150ਵੀਂ ਵਰ੍ਹੇਗੰਢ ਨੂੰ ਲੈ ਕੇ ਮਨਾਏ ਗਏ ਜਸ਼ਨਾਂ ਬਾਰੇ ਗੱਲਬਾਤ ਕੀਤੀ, ਕਿਉਂਕਿ ਕੁਈਨ ਓਟਾਵਾ ਨਹੀਂ ਆ ਸਕੀ ਸੀ| ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਦੇ ਇਤਿਹਾਸ ਬਾਰੇ ਦੱਸਿਆ| ਟਰੂਡੋ ਨੇ ਕੁਈਨ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਇੰਗਲੈਂਡ ਦਾ ਦੌਰਾ ਸਾਡੇ ਪਰਿਵਾਰਕ ਸੰਬੰਧਾਂ ਨੂੰ ਮਜ਼ਬੂਤੀ ਦੇਵੇਗਾ, ਜਿਸ ਦਾ ਅਸੀਂ ਸਨਮਾਨ ਕਰਦੇ ਹਾਂ|

Leave a Reply

Your email address will not be published. Required fields are marked *