ਇੰਜਣ ਫੇਲ ਹੋਣ ਤੋਂ ਬਾਅਦ ਝੀਲ ਵਿਚ ਡਿੱਗਿਆ ਜਹਾਜ਼, ਵਾਲ-ਵਾਲ ਬਚੇ ਯਾਤਰੀ

ਰੂਸ, 19 ਜੁਲਾਈ (ਸ.ਬ.) ਰੂਸ ਵਿਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਇਸ ਵਿਚ ਕਿਸੇ ਦੀ ਜਾਨ ਨਹੀਂ ਗਈ| ਮੰਨਿਆ ਜਾ ਰਿਹਾ ਹੈ ਕਿ ਇੰਜਣ ਦੇ ਖਰਾਬ ਹੋਣ ਕਾਰਨ ਜਹਾਜ਼  ਕਰੈਸ਼ ਹੋ ਗਿਆ | ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਦੇ ਝੀਲ ਵਿਚ ਡਿੱਗਣ ਕਾਰਨ ਹੀ ਲੋਕਾਂ ਦੀ ਜਾਨ ਬਚ ਸਕੀ| ਜੇਕਰ ਜਹਾਜ਼ ਕਿਤੇ ਜ਼ਮੀਨ ਉੱਤੇ ਡਿੱਗਦਾ ਤਾਂ ਹਾਦਸੇ ਵਿਚ ਜਿਆਦਾ ਲੋਕਾਂ ਦੀ ਜਾਨ ਜਾ ਸਕਦੀ ਸੀ ਰਿਪੋਰਟ ਮੁਤਾਬਕ ਹਾਦਸਾ ਸਾਈਬੇਰੀਆ ਦੀ ਬੈਕਲ ਝੀਲ ਵਿਚ ਹੋਇਆ| ਹਾਦਸੇ ਦੀ ਜਗ੍ਹਾ ਉੱਤੇ ਮੌਜੂਦ ਲੋਕਾਂ ਨੇ ਇਸ ਦਾ ਵੀਡੀਓ ਬਣਾ ਲਿਆ|
ਉਥੇ ਹੀ ਹਾਦਸੇ ਤੋਂ ਬਾਅਦ, ਆਲੇ-ਦੁਆਲੇ ਮੌਜੂਦ ਲੋਕਾਂ ਨੇ ਯਾਤਰੀਆਂ ਦੀ ਜਹਾਜ਼ ਵਿਚੋਂ ਨਿਕਲਣ ਵਿਚ ਮਦਦ ਕੀਤੀ ਅਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ| ਬੈਕਲ ਝੀਲ ਸਾਈਬੇਰੀਆ ਦੇ ਕੁੱਝ ਅਹਿਮ ਟੂਰਿਸਟ ਸਪਾਟ ਵਿਚੋਂ ਇਕ ਮੰਨੀ ਜਾਂਦੀ ਹੈ | ਰੋਜ਼ਾਨਾ ਇਥੇ ਕਾਫ਼ੀ ਲੋਕ ਘੁੰਮਣ ਲਈ ਆਉਂਦੇ ਹਨ | ਉਥੇ ਹੀ ਇਕ ਅਖਬਾਰ ਨਾਲ ਗੱਲਬਾਤ ਦੌਰਾਨ ਕੁੱਝ ਲੋਕਾਂ ਨੇ ਦਾਅਵਾ ਕੀਤਾ ਕਿ ਹਾਦਸੇ ਦੀ ਵਜ੍ਹਾ ਇੰਜਣ ਫੇਲ ਹੋਣਾ ਹੈ| ਲੋਕਾਂ ਨੇ ਦੱਸਿਆ ਕਿ ਜਹਾਜ਼ ਦੇ ਪੱਖੇ ਨੇ ਘੁੰਮਣਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਜਹਾਜ਼ ਝੀਲ ਵਿਚ ਡਿੱਗ ਗਿਆ|

Leave a Reply

Your email address will not be published. Required fields are marked *